ਗੱਗੋਮਾਹਲ, 19 ਜੁਲਾਈ (ਬਲਵਿੰਦਰ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਅਜਨਾਲਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਧੰਗਈ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਲੈਂਡ ਪੂਲਿੰਗ ਨੀਤੀ ਖਿਲਾਫ 21 ਜੁਲਾਈ ਨੂੰ ਡਿਪਟੀ ਕਮਿਸ਼ਨਰ ਅੰਮਿ੍ਤਸਰ ਦੇ ਦਫਤਰ ਵਿਖੇ ਦਿੱਤੇ ਜਾ ਰਹੇ ਧਰਨੇ ਦੇ ਸੰਬੰਧ ਵਿਚ ਵੱਖ-ਵੱਖ ਪਿੰਡਾਂ ਅੰਦਰ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ ਤਾਂ ਜੁ ਇਸ ਦਿਨ ਵੱਡਾ ਇਕੱਠ ਕਰਕੇ ਪੰਜਾਬ ਸਰਕਾਰ ਨੂੰ ਇਹ ਪਾਲਿਸੀ ਵਾਪਿਸ ਲੈਣ ਲਈ ਮਜਬੂਰ ਕੀਤਾ ਜਾ ਸਕੇ | ਇਸੇ ਦੌਰਾਨ ਪਿੰਡ ਗੋਰੇਨੰਗਲ ਤੇ ਲੱਖੂਵਾਲ ਵਿਖੇ ਜਥੇਬੰਦੀ ਦੀਆਂ ਇਕਾਈਆਂ ਦੀ ਸਰਬ ਸੰਮਤੀ ਨਾਲ ਚੋਣ ਕੀਤੀ ਗਈ ਜਿਸ ਦੌਰਾਨ ਪਿੰਡ ਗੋਰੇਨੰਗਲ ਵਿਖੇ ਪ੍ਰਧਾਨ ਸ਼ਮਸੇਰ ਸਿੰਘ, ਮੀਤ ਪ੍ਰਧਾਨ ਗੁਰਦਿਆਲ ਸਿੰਘ, ਸਕੱਤਰ ਮਲਕੀਤ ਸਿੰਘ, ਮੀਤ ਸਕੱਤਰ ਸੁਖਚੈਨ ਸਿੰਘ, ਕੈਸ਼ੀਅਰ ਗੁਰਮੀਤ ਸਿੰਘ, ਪ੍ਰੈਸ ਸਕੱਤਰ ਜਸਪਾਲ ਸਿੰਘ, ਸਲਾਹਕਾਰ ਬਲਬੀਰ ਸਿੰਘ ਤੇ ਕੁਲਦੀਪ ਸਿੰਘ, ਗੁਰਮੀਤ ਸਿੰਘ, ਰਘਬੀਰ ਸਿੰਘ, ਜਤਿੰਦਰਬੀਰ ਸਿੰਘ, ਜਸਬੀਰ ਕੌਰ, ਸੁੱਖੋ, ਪਰਮਜੀਤ ਕੌਰ, ਅਮਨਦੀਪ ਕੌਰ ਦੀ ਮੈਂਬਰ ਵਜੋਂ ਚੋਣ ਕੀਤੀ ਗਈ | ਇਸੇ ਤਰ੍ਹਾਂ ਪਿੰਡ ਲੱਖੂਵਾਲ ਵਿਖੇ ਬਲਾਕ ਆਗੂ ਪ੍ਰਗਟ ਸਿੰਘ ਚਾੜਪੁਰ ਦੀ ਅਗਵਾਈ ਵਿੱਚ ਇਕਾਈ ਦਾ ਗਠਨ ਕੀਤਾ ਗਿਆ ਜਿਸ ਮੁਤਾਬਿਕ ਪ੍ਰਧਾਨ ਗੁਰਪਾਲ ਸਿੰਘ, ਮੀਤ ਪ੍ਰਧਾਨ ਹਰਪ੍ਰੀਤ ਸਿੰਘ, ਜਰਨਲ ਸਕੱਤਰ ਸੁਰਜੀਤ ਸਿੰਘ, ਖਜਾਨਚੀ ਜਸਬੀਰ ਸਿੰਘ, ਮੀਤ ਸਕੱਤਰ ਜਗਰੂਪ ਸਿੰਘ ਜਦੋਂ ਕਿ ਜੋਗਾ ਸਿੰਘ, ਸੁਬਾ ਸਿੰਘ, ਗੁਰਭੇਜ ਸਿੰਘ, ਸੁਖਦੇਵ ਸਿੰਘ, ਹਰਜਿੰਦਰ ਸਿੰਘ, ਅਮਰੀਕ ਸਿੰਘ ਨੂੰ ਮੈਂਬਰ ਵਜੋਂ ਚੁਣਿਆ ਗਿਆ | ਚੁਣੇ ਗਏ ਆਗੂਆ ਨੇ ਜਥੇਬੰੀ ਦਾ ਸੁਨੇਹਾ ਘਰ-ਘਰ ਪਹੁੰਚਾਉਣ ਅਤੇ ਜਥੇਬੰਦੀ ਲਈ ਦਿਨ ਰਾਤ ਕੰਮ ਕਰਨ ਲਈ ਅਹਿਦ ਲਿਆ |