12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਖ਼ਾਲਸਾ ਕਾਲਜ ਮਹਿਤਾ ਦੇ ਵਿਦਿਆਰਥੀਆਂ ਨੂੰ ਕਾਲਜ ਨਿਯਮਾਂ ਪ੍ਰਤੀ ਸੁਚੇਤ ਕੀਤਾ <br/>

ਅਜੀਤ ਡੈਸਕ 20-07-2025
ਚੌਕ ਮਹਿਤਾ, 19 ਜੁਲਾਈ ( ਭੰਮਰਾ, ਬਮਰਾਹ)-ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਕਾਲਜ ਮਹਿਤਾ ਵਿਚ ਚੱਲ ਰਹੇ ਕੋਰਸ ਬੀ. ਏ., ਬੀ. ਕਾਮ, ਬੀ. ਸੀ. ਏ., ਬੀ. ਐੱਸ. ਸੀ ਇਕਨੋਮਿਕਸ ਅਤੇ ਐੱਮ. ਏ. ਹਿਸਟਰੀ ਦੇ ਦਾਖਲੇ ਚੱਲ ਰਹੇ ਹਨ | ਇਸ ਦੌਰਾਨ ਵੱਖ-ਵੱਖ ਵਿਭਾਗਾਂ ਦੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਕਾਲਜ ਦੇ ਪਿ੍ੰ: ਗੁਰਦੀਪ ਸਿੰਘ ਜਲਾਲ ਉਸਮਾ ਨੇ ਕਾਲਜ ਦੇ ਕਾਇਦੇ ਕਾਨੂੰਨ, ਅਨੁਸ਼ਾਸਨ ਅਤੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਹਾਜ਼ਰੀ ਅਤੇ ਸਮੇਂ ਦੀ ਪਾਬੰਦਤਾ ਨੂੰ ਪਹਿਲ ਦਿੰਦਿਆਂ ਸਾਰੀਆਂ ਕਲਾਸਾਂ ਵਿਚ ਨਿਯਮਤ ਤੌਰ 'ਤੇ ਸ਼ਾਮਿਲ ਹੋਣ ਦੀ ਅਹਿਮੀਅਤ ਬਾਰੇ ਦੱਸਿਆ | ਇਸ ਤੋਂ ਇਲਾਵਾ, ਪਿ੍ੰ: ਹਰਸ਼ਦੀਪ ਸਿੰਘ ਰੰਧਾਵਾ, ਪਿ੍ੰ: ਜਤਿੰਦਰ ਸ਼ਰਮਾ, ਕੁਲਦੀਪ, ਗੁਰਵਿੰਦਰ ਕੌਰ, ਮਨਜੀਤ ਕੌਰ, ਸੁਪ੍ਰੀਤ ਕੌਰ, ਰੁਪਿੰਦਰ ਕੌਰ, ਗੁਰਸ਼ਰਨਪ੍ਰੀਤ ਕੌਰ, ਸੁਖਮਨਦੀਪ ਕੌਰ, ਪੂਰਤੀ ਸ਼ਰਮਾ, ਅਮਨਦੀਪ ਕੌਰ, ਪਵਨਦੀਪ ਕੌਰ, ਨਵਨੀਤ ਕੌਰ, ਕਾਬਲ ਸਿੰਘ ਪੁਰਬਾ ਅਤੇ ਸਮੂਹ ਅਧਿਆਪਕ ਸ਼ਾਮਿਲ ਸਨ |

ਪਿਛਲੀ ਖ਼ਬਰ ਅਕਾਲੀ ਕਾਨਫਰੰਸ ਦੀ ਕਾਮਯਾਬੀ ਲਈ ਯੂਥ ਵਿੰਗ ਦੇ ਪ੍ਰਧਾਨ ਗੁਰਜਿੰਦਰ ਸਿੰਘ ਤੇ ਜਰਨੈਲ ਸਿੰਘ ਕੋਟ ਮਹਿਤਾਬ ਵਲੋਂ ਪਿੰਡਾਂ ਵ... ਅਗਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਨੰਗਲ ਵਿਖੇ ਪ੍ਰਕਾਸ਼ ਪੁਰਬ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।