ਹਰਸਾ ਛੀਨਾ, 18 ਜੁਲਾਈ (ਕੜਿਆਲ)-ਸਥਾਨਕ ਸਿੱਖਿਆ ਬਲਾਕ ਅਧੀਨ ਪੈਂਦੇ ਕਾਮਰੇਡ ਅੱਛਰ ਸਿੰਘ ਛੀਨਾ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਿ੍ੰਸੀਪਲ ਜਗਜੀਤ ਸਿੰਘ ਛੀਨਾ ਦੀ ਅਗਵਾਈ ਵਿਚ ਸੂਬਾ ਸਰਕਾਰ ਵਲੋਂ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਕੋਪ ਪ੍ਰਤੀ ਜਾਗਰੂਕ ਕਰਨ ਲਈ ਬਲਾਕ ਚੋਗਾਵਾਂ-1 ਅਤੇ 2 ਦੇ ਅਧਿਆਪਕਾਂ, ਕਾਊਾਸਲਰਾਂ ਅਤੇ ਹੋਸਟਲ ਵਾਰਡਨਾਂ ਦੇ ਦੋ ਰੋਜਾ ਸੈਮੀਨਾਰ ਕਰਵਾਇਆ | ਇਸ ਸਮੇਂ ਵਿਸ਼ੇਸ਼ ਤੌਰ 'ਤੇ ਪੁੱਜੇ ਕੰਵਲਜੀਤ ਸਿੰਘ ਸੰਧੂ ਜ਼ਿਲ੍ਹਾ ਸਿੱਖਿਆ ਅਫਸਰ (ਐ. ਤੇ ਸੈ.) ਅੰਿੁਮ੍ਰਤਸਰ ਨੇ ਸੈਮੀਨਾਰ ਵਿਚ ਹਾਜ਼ਰ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉੱਹ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਇਕ ਮਿਸ਼ਨ ਵਜੋਂ ਲੈਣ ਅਤੇ ਸਕੂਲ ਦੇ ਆਸ-ਪਾਸ ਦੇ ਇਲਾਕਾ ਵਾਸੀਆਂ ਖਾਸ ਕਰਕੇ ਨੌਜਵਾਨਾਂ ਨਾਲ ਵਾਰਤਾਲਾਪ ਕਰਦਿਆਂ ਉਨ੍ਹਾਂ ਨੂੰ ਨਸ਼ਿਆਂ ਦੇ ਮਾੜੇ ਨਤੀਜਿਆਂ ਪ੍ਰਤੀ ਜਾਗਰੂਕ ਕਰਨ | ਇਸ ਸਮੇਂ ਵਿਕਰਮਜੀਤ ਸਿੰਘ, ਸਸ਼ੀ ਕੁਮਾਰ, ਬਲਰਾਮ ਕੁਮਾਰ (ਤਿੰਨੇ ਬੀ. ਆਰ. ਸੀ.), ਪਿ੍ੰ: ਜਗਜੀਤ ਸਿੰਘ ਛੀਨਾ ਵਲੋਂ ਨਸ਼ਿਆਂ ਸੰਬੰਧੀ ਸਿੱਖਿਆ ਵਿਭਾਗ ਪੰਜਾਬ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਸੰਬੰਧੀ ਵਿਸਥਾਰਿਤ ਜਾਣਕਾਰੀ ਦਿਤੀ | ਇਸ ਮੌਕੇ ਮਨੀਸ਼ ਚੌਧਰੀ, ਸੁਮਨ ਬਾਲਾ, ਸਪਨਾ ਸਾਰੰਗੜਾ ਪਿ੍ਅੰਕਾ ਜੌਂਸ ਮੁਹਾਰ, ਮਨਪ੍ਰੀਤ ਸਿੰਘ ਉਗਰ ਔਲਖ, ਹਰਪ੍ਰੀਤ ਕੌਰ ਹਰਸਾ ਛੀਨਾ, ਸੋਨੀਆ ਰਾਣੀ ਸਮੇਤ 55 ਦੇ ਕਰੀਬ ਅਧਿਆਪਕਾਂ ਨੇ ਸੈਮੀਨਾਰ ਵਿਚ ਹਿੱਸਾ ਲਿਆ |