28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਸਵੱਛ ਭਾਰਤ ਮਿਸ਼ਨ 'ਚ ਅੰਮਿ੍ਤਸਰ ਦੀ ਰੈਕਿੰਗ ਵਧਾਉਣ ਲਈ ਹੁਣ ਤੋਂ ਯਤਨ ਸ਼ੁਰੂ

ਅਜੀਤ ਡੈਸਕ 19-07-2025
ਅੰਮਿ੍ਤਸਰ, 18 ਜੁਲਾਈ (ਹਰਮਿੰਦਰ ਸਿੰਘ)-ਸਵੱਛ ਭਾਰਤ ਮਿਸ਼ਨ ਸਰਵੇਖਣ 'ਚ ਅੰਮਿ੍ਤਸਰ ਦੀ ਰੈਕਿੰਗ ਨੂੰ ਹੋਰ ਉੱਚਾ ਚੁੱਕਣ ਲਈ ਨਗਰ ਨਿਗਮ ਵਲੋਂ ਹੁਣ ਤੋਂ ਯੋਜਨਾਵਾਂ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ | ਸ਼ਹਿਰ ਨੂੰ ਕੂੜਾ ਮੁਕਤ ਬਣਾਉਣ, 'ਈ-ਵੇਸਟ' ਨੂੰ ਅਲੱਗ ਕਰਨ ਅਤੇ ਕੂੜੇ 'ਚ ਸ਼ਾਮਲ ਮੁੜ ਵਰਤੋਂ ਆਉਣ ਵਾਲੀਆਂ ਵਸਤੂਆਂ ਨੂੰ ਕੂੜੇ 'ਚ ਸੁੱਟਣ ਦੀ ਜਗ੍ਹਾ ਉਨ੍ਹਾਂ ਨੂੰ ਵਰਤੋਂ ਲਿਆਉਣ ਲਈ ਉਨ੍ਹਾਂ ਲਈ ਆਰ. ਆਰ. ਆਰ. ਸੈਂਟਰ ਬਣਾਉਣ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ | ਇਸ ਸੰਬੰਧ ਵਿਚ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਵਲੋਂ ਅੱਜ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ, ਜਿਸ ਵਿਚ ਡਾ: ਯੋਗੇਸ਼ ਅਰੋੜਾ, ਡਾ: ਕਿਰਨ ਕੁਮਾਰ ਅਤੇ ਡਾ: ਰਮਾ ਮੌਜੂਦ ਸਨ | ਇਸ ਦੌਰਾਨ 'ਈ-ਵੇਸਟ' ਨੂੰ ਕੂੜੇ ਤੋਂ ਅਲੱਗ ਕਰਨ ਲਈ ਵਿਸ਼ੇਸ਼ ਉਪਰਾਲੇ ਕਰਨ ਤੇ ਜ਼ੋਰ ਦਿੱਤਾ ਗਿਆ | ਈ ਵੇਸਟ ਨੂੰ ਇਕੱਠਾ ਕਰਨ ਕਰਨ ਲਈ ਕਿਸੇ ਸਮਾਜ ਸੇਵੀ ਨੂੰ ਕੰਮ ਸੌਂਪਣ 'ਤੇ ਵਿਚਾਰ ਕੀਤਾ ਗਿਆ | ਜਿਸ ਨਾਲ ਲੋਕਾਂ ਦੇ ਘਰਾਂ 'ਚ ਪਏ ਖ਼ਰਾਬ ਪੁਰਾਣੇ ਮੁਬਾਇਲ, ਬੈਟਰੀਆਂ, ਬਿਜਲੀ ਦੇ ਹੋਰ ਉਪਕਰਨ ਜਿਨ੍ਹਾਂ ਨੂੰ ਕੂੜੇ ਤੋਂ ਵੱਖਰਾ ਕਰਕੇ ਉਸ ਨੂੰ ਕਬਾੜੀ ਕੋਲ ਵੇਚ ਕੇ ਆਮਦਨ ਦਾ ਸਾਧਨ ਬਣਾਉਣ ਲਈ ਵਿਚਾਰ ਕੀਤਾ ਗਿਆ | ਇਸ ਤੋਂ ਇਲਾਵਾ ਦਫ਼ਤਰਾਂ ਅਤੇ ਹੋਰ ਵਪਾਰਿਕ ਸਥਾਨਾਂ 'ਤੇ ਇਕੱਠੇ ਹੋਣ ਵਾਲੇ ਕਾਗ਼ਜ਼ ਨੂੰ ਮੁੜ ਵਰਤੋਂ 'ਚ ਲਿਆਉਣ ਅਤੇ ਘਰਾਂ ਵਿਚ ਪਏ ਫ਼ਾਲਤੂ ਸਾਮਾਨ ਨੂੰ ਸੁਣਨ ਲਈ ਵਿਸ਼ੇਸ਼ ਸ਼ੈਲਟਰ ਤਿਆਰ ਕਰਨ ਦੀ ਯੋਜਨਾ 'ਤੇ ਵਿਚਾਰ ਕੀਤਾ ਗਿਆ ਤਾਂ ਉਹ ਉਸ ਸਾਮਾਨ ਨੂੰ ਉਥੋਂ ਚੁੱਕ ਕੇ ਕੋਈ ਵੀ ਆਪਣੀ ਵਰਤੋਂ ਵਿਚ ਲਿਆ ਸਕਦਾ ਹੈ | ਇਸ ਦੌਰਾਨ ਵਧੀਕ ਕਮਿਸ਼ਨਰ ਨੇ ਦੱਸਿਆ ਕਿ ਸਵੱਛ ਭਾਰਤ ਸਰਵੇਖਣ ਦੌਰਾਨ ਸਫ਼ਾਈ ਨੂੰ ਲੈ ਕੇ ਅੰਮਿ੍ਤਸਰ ਦਾ ਰੈਂਕ ਇਸ ਵਾਰ 32 ਤੋਂ 30 'ਤੇ ਆਇਆ ਹੈ ਅਤੇ ਆਗਾਮੀ ਸਰਵੇਖਣ ਦੌਰਾਨ ਅੰਮਿ੍ਤਸਰ ਨੂੰ ਸਫ਼ਾਈ ਪੱਖੋਂ ਬਿਹਤਰ ਬਣਾਉਣ ਲਈ ਹੋਰ ਯਤਨ ਕਰਨ ਦੀ ਲੋੜ ਹੈ | ਇਸ ਦੇ ਲਈ ਇਕ ਟੀਮ ਬਣ ਕੇ ਕੰਮ ਕਰਨ ਦੀ ਲੋੜ ਹੈ ਅਤੇ ਕਿਸੇ ਵੀ ਅਧਿਕਾਰੀ ਕੋਲ ਕੋਈ ਵੀ ਸੁਝਾਅ ਹੈ ਉਸ ਨੂੰ ਅਪਣਾਇਆ ਜਾ ਸਕਦਾ ਹੈ | ਵਧੀਕ ਕਮਿਸ਼ਨਰ ਨੇ ਦੱਸਿਆ ਕਿ ਘਰਾਂ 'ਚ ਫ਼ਾਲਤੂ ਪਏ ਸਾਮਾਨ ਰੱਖਣ ਲਈ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਆਰ. ਆਰ. ਆਰ. ਸੈਂਟਰ ਸਥਾਪਿਤ ਕੀਤੇ ਜਾਣ ਦੀ ਯੋਜਨਾ 'ਤੇ ਵਿਚਾਰ ਕੀਤਾ ਗਿਆ ਤਾਂ ਜੋ ਲੋਕ ਬੇਲੋੜੀਆਂ ਵਸਤੂਆਂ ਨੂੰ ਉਨ੍ਹਾਂ ਸੈਂਟਰ 'ਚ ਰੱਖ ਕੇ ਆ ਸਕਦੇ ਹਨ ਜਿੱਥੋਂ ਕੋਈ ਵੀ ਲੋੜਵੰਦ ਵਿਅਕਤੀ ਚੁੱਕ ਕੇ ਉਨ੍ਹਾਂ ਨੂੰ ਵਰਤੋਂ ਵਿਚ ਲਿਆ ਸਕਦਾ ਹੈ |
ਪਿਛਲੀ ਖ਼ਬਰ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਅਧਿਆਪਕਾਂ ਦਾ ਜ਼ੋਨ ਪੱਧਰੀ ਦੋ ਰੋਜ਼ਾ ਸੈਮੀਨਾਰ ਅਗਲੀ ਖ਼ਬਰ ਪਿੰਡ ਅਦਲੀਵਾਲਾ 'ਚ ਸੰਤ ਬਾਬਾ ਬੀਰ ਸਿੰਘ ਸ਼ਹੀਦ ਨੌਰੰਗਾਬਾਦ ਵਾਲਿਆਂ ਦੇ 275ਵੇਂ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।