06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

-ਗ੍ਰਾਮ ਪੰਚਾਇਤ ਉਪ ਚੋਣਾਂ- ਬਲਾਕ ਅਜਨਾਲਾ ਦੇ ਪਿੰਡਾਂ ਦੀਆਂ ਉਪ ਚੋਣਾਂ ਲਈ ਸਰਪੰਚ ਦੇ ਅਹੁਦੇ ਲਈ 17 ਅਤੇ ਪੰਚ ਲਈ 40 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ

ਅਜੀਤ ਡੈਸਕ 18-07-2025
ਅਜਨਾਲਾ, 17 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਬਲਾਕ ਅਜਨਾਲਾ ਦੇ ਵੱਖ-ਵੱਖ ਪਿੰਡਾਂ 'ਚ ਸਰਪੰਚ ਅਤੇ ਪੰਚ ਦੇ ਅਹੁਦੇ ਲਈ 27 ਜੁਲਾਈ ਨੂੰ ਹੋਣ ਵਾਲੀਆਂ ਉਪ ਚੋਣਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਅੱਜ ਚੌਥੇ ਤੇ ਅਖ਼ੀਰਲੇ ਦਿਨ ਤੱਕ 17 ਸਰਪੰਚ ਅਤੇ 40 ਪੰਚ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ | ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਚੋਣ ਰਿਟਰਨਿੰਗ ਅਧਿਕਾਰੀ-ਕਮ-ਬਲਾਕ ਖੇਤੀਬਾੜੀ ਅਫ਼ਸਰ ਅਜਨਾਲਾ ਡਾ: ਹਰਭਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਡੱਬਰ ਬਸਤੀ ਦੇ ਸਰਪੰਚ ਅਹੁਦੇ ਲਈ 7 ਉਮੀਦਵਾਰਾਂ, ਡਿਆਲ ਭੱਟੀ ਸਰਪੰਚ ਦੇ ਅਹੁਦੇਦਾਰ ਲਈ 5, ਵਾਰਡ ਨੰਬਰ 1 ਦੇ ਪੰਚ ਲਈ 2, ਵਾਰਡ ਨੰਬਰ 2 ਦੇ ਪੰਚ ਲਈ 4, ਵਾਰਡ ਨੰਬਰ 3 ਦੇ ਪੰਚ ਲਈ 3, ਵਾਰਡ ਨੰਬਰ 4 ਦੇ ਪੰਚ ਲਈ 3, ਵਾਰਡ ਨੰਬਰ 5 ਦੇ ਪੰਚ ਲਈ 2, ਵਾਰਡ ਨੰਬਰ 6 ਦੇ ਪੰਚ ਲਈ 4 ਅਤੇ ਵਾਰਡ ਨੰਬਰ 7 ਦੇ ਪੰਚ ਲਈ 1, ਪਿੰਡ ਚੱਕ ਫੂਲਾ ਦੇ ਸਰਪੰਚ ਅਹੁਦੇ ਲਈ 4, ਵਾਰਡ ਨੰਬਰ 1 ਦੇ ਪੰਚ ਲਈ 2, ਵਾਰਡ ਨੰਬਰ 2 ਦੇ ਪੰਚ ਲਈ 2, ਵਾਰਡ ਨੰਬਰ 3 ਦੇ ਪੰਚ ਲਈ 2, ਵਾਰਡ ਨੰਬਰ 4 ਦੇ ਪੰਚ ਲਈ 2 ਅਤੇ ਵਾਰਡ ਨੰਬਰ 5 ਦੇ ਪੰਚ ਲਈ 1 ਅਤੇ ਪਿੰਡ ਪੰਡੋਰੀ ਸੁੱਖਾ ਸਿੰਘ ਦੀ ਵਾਰਡ ਨੰਬਰ 1 ਦੇ ਪੰਚ ਲਈ 1, ਪਿੰਡ ਧੁੱਪਸੜੀ ਦੀ ਵਾਰਡ 4 ਦੇ ਪੰਚ ਲਈ 2, ਪਿੰਡ ਤੇੜੀ ਦੀ ਵਾਰਡ ਨੰਬਰ 2 ਦੇ ਪੰਚ ਲਈ 1 ਤੋਂ ਇਲਾਵਾ ਪਿੰਡ ਚੱਕ ਡੋਗਰਾ ਦੀ ਵਾਰਡ ਨੰਬਰ 1 ਦੇ ਪੰਚ ਲਈ 2, ਵਾਰਡ ਨੰਬਰ 2 ਦੇ ਪੰਚ ਲਈ 3 ਅਤੇ ਵਾਰਡ ਨੰਬਰ 3 ਦੇ ਪੰਚ ਲਈ 3 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਿਲ ਕਰਵਾਏ ਹਨ | ਉਨ੍ਹਾਂ ਅੱਗੇ ਦੱਸਿਆ ਕਿ ਸਰਪੰਚ ਦੇ ਅਹੁਦੇ ਲਈ ਕੁੱਲ 15 ਅਤੇ ਪੰਚ ਦੇ ਅਹੁਦੇ ਲਈ 40 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰਾਂ ਦੀ ਕੱਲ੍ਹ 18 ਜੁਲਾਈ ਨੂੰ ਪੜਤਾਲ ਕੀਤੀ ਜਾਵੇਗੀ ਅਤੇ 19 ਜੁਲਾਈ ਨੂੰ ਚੋਣ ਨਾ ਲੜਨ ਦੇ ਚਾਹਵਾਨ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਣਗੇ | ਇਸ ਮੌਕੇ ਸਹਾਇਕ ਚੋਣ ਰਿਟਰਨਿੰਗ ਅਧਿਕਾਰੀ ਅੰਮਿ੍ਤਪਾਲ ਸਿੰਘ, ਗੁਰਿੰਦਰ ਸਿੰਘ ਸੰਧੂ, ਅਜਮੇਰ ਸਿੰਘ, ਸੁਖਮੀਤ ਸਿੰਘ, ਜੁਗਰਾਜ ਸਿੰਘ, ਸਤਨਾਮ ਸਿੰਘ ਡਿਆਲ ਭੱਟੀ, ਹਰਜੀਤ ਸਿੰਘ ਡਿਆਲ ਭੱਟੀ, ਰਫ਼ੀਕ ਮਸੀਹ, ਅਵਤਾਰ ਸਿੰਘ, ਸੰਦੀਪ ਸਿੰਘ ਅਤੇ ਮਨਜੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬਾਬਾ ਬਕਾਲਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਹੋਵੇਗੀ ਭਾਰੀ ਕਾਨਫਰੰਸ - ਕੈਨੇਡੀ ਬੁਤਾਲਾ, ਗੁਰਵਿੰਦਰ... ਅਗਲੀ ਖ਼ਬਰ ਤਲਬੀਰ ਗਿੱਲ ਨੇ ਹਲਕੇ ਦੇ ਪਿੰਡਾਂ 'ਚ ਲੋਕਾਂ ਨੂੰ ਨਸ਼ਿਆਂ ਵਿਰੁੱਧ ਕੀਤਾ ਲਾਮਬੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।