ਮੱਤੇਵਾਲ, 17 ਜੁਲਾਈ (ਗੁਰਪ੍ਰੀਤ ਸਿੰਘ ਮੱਤੇਵਾਲ)-ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਚਲਾਈ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨਸ਼ਿਆਂ ਦੇ ਕਾਰੋਬਾਰੀਆਂ ਜੇਲ੍ਹਾਂ ਅੰਦਰ ਡੱਕਣ ਤੇ ਸੂਬੇ ਦੀ ਜਵਾਨੀ ਨਸ਼ਿਆਂ ਦੀ ਗਿ੍ਫਤ 'ਚੋਂ ਬਾਹਰ ਕੱਢਣ ਵਿਚ ਫੈਸਲਾਕੁੰਨ ਸਾਬਤ ਹੋਵੇਗੀ | ਉਕਤ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਮਜੀਠਾ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਹਲਕਾ ਮਜੀਠਾ ਦੇ ਪਿੰਡ ਭੋਏਵਾਲ, ਅਰਜਨ ਮਾਂਗਾ, ਅਰਜਨ ਮਾਂਗਾ ਥੇਹ, ਭੋਏਵਾਲ, ਚੰਨਣਕੇ, ਨਾਥ ਦੀ ਖੂਹੀ ਆਦਿ ਵਿਖੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਕਰਵਾਏ ਗਏ ਪ੍ਰੋਗਰਾਮਾਂ ਵਿਚ ਸੰਬੋਧਨ ਕਰਦਿਆਂ ਕੀਤਾ | ਇਸ ਮੌਕੇ ਸਰਪੰਚ ਬਲਬੀਰ ਸਿੰਘ ਬੋਪਾਰਾਏ, ਸਰਪੰਚ ਮਨਦੀਪ ਸਿੰਘ ਤਨੇਲ, ਸ਼ਿਵਰਾਜ ਸਿੰਘ ਭੀਲੋਵਾਲ, ਤਰਸੇਮ ਚਾਚੋਵਾਲੀ, ਰਵੀ ਕਲੇਰ, ਬਾਲਾ ਪਾਈ, ਸੁਖਦੇਵ ਸਿੰਘ ਤਲਵੰਡੀ ਖੁੰਮਣ, ਸਰਪੰਚ ਕੁਲਵੰਤ ਸਿੰਘ ਚੰਨਣਕੇ, ਲਖਵਿੰਦਰ ਸਿੰਘ, ਨਾਥ ਦੀ ਖੂਹੀ, ਜਸਵੰਤ ਸਿੰਘ, ਰਵੀਪਾਲ ਸਿੰਘ, ਰਵਿੰਦਰ ਸਿੰਘ, ਤਜਿੰਦਰ ਸਿੰਘ, ਲੱਖਾ ਪ੍ਰਧਾਨ, ਸਰਬਜੀਤ ਸਿੰਘ ਮੈਂਬਰ, ਕੁਲਵੰਤ ਸਿੰਘ, ਰਵਿੰਦਰ ਬਾਵਾ ਪ੍ਰਧਾਨ, ਮੇਜਰ ਸਿੰਘ ਚੰਨਣਕੇ, ਸਰਪੰਚ ਸੰਨੀ ਬਿੱਲਾ, ਖੁਸ਼ਪਾਲ ਸਿੰਘ, ਪਿੰਦਾ ਬਾਬਾ, ਹਨੀ ਅਜਾਇਬਵਾਲੀ, ਸਰਪੰਚ ਰਾਜ ਕੁਮਾਰ ਲੁੱਧੜ, ਸਰਪੰਚ ਚੰਨਪ੍ਰੀਤ ਸਿੰਘ ਆਦਿ ਤੋਂ ਇਲਾਵਾ ਬਹੁਤ ਸਾਰੇ ਪਾਰਟੀ ਵਰਕਰ ਤੇ ਪਿੰਡ ਵਾਸੀ ਹਾਜ਼ਰ ਸਨ |