06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਬਾਬਾ ਬਕਾਲਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਹੋਵੇਗੀ ਭਾਰੀ ਕਾਨਫਰੰਸ - ਕੈਨੇਡੀ ਬੁਤਾਲਾ, ਗੁਰਵਿੰਦਰ ਸਠਿਆਲਾ

ਅਜੀਤ ਡੈਸਕ 18-07-2025
ਬਾਬਾ ਬਕਾਲਾ ਸਾਹਿਬ, 17 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਭਾਈ ਸੁਖਜਿੰਦਰ ਸਿੰਘ ਕੈਨੇਡੀ ਬੁਤਾਲਾ ਅਤੇ ਗੁਰਜਿੰਦਰ ਸਿੰਘ ਸਠਿਆਲਾ ਨੇ ਦੱਸਿਆ ਹੈ ਕਿ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ 'ਸਾਚਾ ਗੁਰੂ ਲਾਧੋ ਰੇ ਦਿਵਸ' ਮੇਲਾ ਰੱਖੜ ਪੁੰਨਿਆਂ ਵਾਲੇ ਦਿਨ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਬੜੀ ਭਾਰੀ ਕਾਨਫਰੰਸ ਕੀਤੀ ਜਾਵੇਗੀ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ, ਕਾਰਜਕਾਰੀ ਪ੍ਰਧਾਨ ਸ: ਇਮਾਨ ਸਿੰਘ ਮਾਨ, ਸ: ਉਪਕਾਰ ਸਿੰਘ ਸੰਧੂ ਸਮੇਤ ਸਮੁੱਚੀ ਟੀਮ ਹਾਜ਼ਰੀ ਭਰੇਗੀ | ਕਾਨਫਰੰਸ ਨੂੰ ਮੁੱਖ ਰੱਖਦਿਆਂ ਭਾਈ ਸੁਖਜਿੰਦਰ ਸਿੰਘ ਕੈਨੇਡੀ ਬੁਤਾਲਾ ਅਤੇ ਭਾਈ ਗੁਰਜਿੰਦਰ ਸਿੰਘ ਸਠਿਆਲਾ ਅਤੇ ਉਨ੍ਹਾਂ ਦੀ ਟੀਮ ਪਿੰਡਾਂ ਦੇ ਦੌਰੇ ਕਰ ਰਹੇ ਹਨ ਤਾਂ ਜੋ ਇਲਾਕੇ ਦੀਆਂ ਸੰਗਤਾਂ ਨੂੰ ਕਾਨਫਰੰਸ ਵਾਸਤੇ ਲਾਮਬੰਦ ਕੀਤਾ ਜਾਵੇ | ਇਸ ਮੌਕੇ ਰਵੀ ਦੀਪ ਸਿੰਘ ਬੇਦਾਦਪੁਰ, ਹਰਦੀਪ ਸਿੰਘ ਸਠਿਆਲਾ, ਡਾ. ਕੁਲਦੀਪ ਸਿੰਘ ਜਸਪਾਲ, ਗਗਨ ਬੁਤਾਲਾ, ਗੁਰਪ੍ਰੀਤ ਸਿੰਘ ਗੋਪੀ ਕੰਮੋਕੇ, ਹਰਪ੍ਰੀਤ ਸਿੰਘ ਕੰਮੋਕੇ, ਜੋਧਵੀਰ ਸਿੰਘ ਕੰਮੋਕੇ, ਹਰਦੀਪ ਸਿੰਘ ਕੰਮੋਕੇ, ਪ੍ਰਭ ਲੰਬੜ ਬੁਤਾਲਾ, ਦਲੇਰ ਸਿੰਘ ਬੁਤਾਲਾ, ਗੁਰਪ੍ਰੀਤ ਸਿੰਘ ਕਰਤਾਰਪੁਰ, ਬਲਜੀਤ ਸਿੰਘ ਬੁੱਟਰ, ਮਹਿੰਦਰ ਪਾਲ ਸਿੰਘ ਮਹਿਤਾ, ਸੁਖਵਿੰਦਰ ਸਿੰਘ ਮਹਿਤਾ ਆਦਿ ਸਮੂਹ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ |
ਪਿਛਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ ਮੁਹਿੰਮ' ਤਹਿਤ 'ਆਪ' ਸਰਕਾਰ ਵਲੋਂ ਸੂਬੇ ਅੰਦਰ ਆਰੰਭੀ ਨਿਰਣਾਇਕ ਲੜਾਈ-ਕੁਲਦੀਪ ਸਿੰਘ ਧਾਲੀਵਾਲ... ਅਗਲੀ ਖ਼ਬਰ -ਗ੍ਰਾਮ ਪੰਚਾਇਤ ਉਪ ਚੋਣਾਂ- ਬਲਾਕ ਅਜਨਾਲਾ ਦੇ ਪਿੰਡਾਂ ਦੀਆਂ ਉਪ ਚੋਣਾਂ ਲਈ ਸਰਪੰਚ ਦੇ ਅਹੁਦੇ ਲਈ 17 ਅਤੇ ਪੰਚ ਲਈ 40...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।