06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਸ੍ਰੀ ਹਰਿਮੰਦਰ ਸਾਹਿਬ ਨੂੰ ਧਮਕੀਆਂ ਦੇ ਮਾਮਲੇ 'ਚ ਸਰਕਾਰਾਂ ਗੰਭੀਰ ਹੋਣ ਨਹੀਂ ਤੇ ਨਿਹੰਗ ਜਥੇਬੰਦੀਆਂ ਆਪ ਮੋਰਚਾ ਸੰਭਾਲਣਗੀਆਂ-ਜਥੇ: ਮੇਜਰ ਸਿੰਘ ਸੋਢੀ <br/>

ਅਜੀਤ ਡੈਸਕ 18-07-2025
ਟਾਹਲੀ ਸਾਹਿਬ/ਚਵਿੰਡਾ ਦੇਵੀ, 17 ਜੁਲਾਈ (ਵਿਨੋਦ ਭੀਲੋਵਾਲ, ਸਤਪਾਲ ਸਿੰਘ ਢੱਡੇ)-ਸਿੱਖ ਕੌਮ ਤੇ ਸਮੁੱਚੀ ਮਨੁੱਖਤਾ ਦੀ ਆਸਥਾ ਦੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਨੂੰ ਵਿਸਫੋਟਕ ਪਦਾਰਥਾਂ ਨਾਲ ਉਡਾਉਣ ਦੀ ਧਮਕੀਆਂ ਦੀ ਕਿਸੇ ਅਣਪਛਾਤੇ ਵਿਅਕਤੀ ਵਲੋਂ ਵਾਰ-ਵਾਰ ਦਿੱਤੀਆਂ ਜਾਣੀਆਂ ਬਹੁਤ ਮੰਦਭਾਗੀ ਖਬਰ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਿਹੰਗ ਸਿੰਘ ਜਥੇਬੰਦੀ ਤਰਨਾ ਦਲ ਦੇ ਮੁੱਖੀ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਨੇ ਗੁਰਦੁਆਰਾ ਨਿਸ਼ਾਨੇ ਖਾਲਸਾ ਚਾਟੀਵਿੰਡ ਲੇਹਲ ਵਿਖੇ ਕੀਤਾ | ਉਨ੍ਹਾਂ ਨੇ ਕਿਹਾ ਕਿ ਕਿੰਨੀ ਘਟੀਆ ਗੱਲ ਹੈ ਕਿ ਭਾਰਤ ਸਰਕਾਰ ਤੇ ਪੰਜਾਬ ਦੀਆਂ ਖ਼ੁਫ਼ੀਆ ਏਜੰਸੀਆਂ ਤੇ ਸਾਈਬਰ ਕ੍ਰਾਈਮ ਵਿਭਾਗ ਅਜੇ ਤੱਕ ਖਾਮੋਸ਼ ਹਨ | ਜਿਨ੍ਹਾਂ ਨੂੰ ਇਹ ਵੀਂ ਨਹੀਂ ਪਤਾ ਕਿ ਧਾਰਮਿਕ ਅਸਥਾਨਾਂ ਨੂੰ ਸ਼ਰੇਆਮ ਉਡਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਸਰਕਾਰ ਇਸ ਪ੍ਰਤੀ ਗੰਭੀਰ ਹੋਵੇ ਨਹੀਂ ਤਾਂ ਨਿਹੰਗ ਜਥੇਬੰਧੀਆਂ ਆਪ ਮੋਰਚਾ ਸੰਭਾਲਣਗੀਆਂ |

ਪਿਛਲੀ ਖ਼ਬਰ ਤਲਬੀਰ ਗਿੱਲ ਨੇ ਹਲਕੇ ਦੇ ਪਿੰਡਾਂ 'ਚ ਲੋਕਾਂ ਨੂੰ ਨਸ਼ਿਆਂ ਵਿਰੁੱਧ ਕੀਤਾ ਲਾਮਬੰਦ ਅਗਲੀ ਖ਼ਬਰ ਪਿੰਡ ਬਰਾੜ 'ਚ ਕਿਸਾਨ ਜਾਗਰੂਕਤਾ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।