21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਾਮੇ ਮਨੋਹਰ ਲਾਲ (ਜੇ. ਈ.) ਅਤੇ ਬਖਸ਼ੀਸ਼ ਸਿੰਘ (ਫਿਟਰ) ਨੂੰ ਸੇਵਾ ਮੁਕਤੀ ਸਮੇਂ ਵਿਦਾਇਗੀ ਪਾਰਟੀ

ਅਜੀਤ ਡੈਸਕ 16-07-2025
ਬਾਬਾ ਬਕਾਲਾ ਸਾਹਿਬ, 15 (ਸ਼ੇਲਿੰਦਰਜੀਤ ਸਿੰਘ ਰਾਜਨ)-ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿਚ ਬਤੌਰ ਜੂਨੀਅਰ ਇੰਜੀਨੀਅਰ ਸ੍ਰੀ ਮਨੋਹਰ ਲਾਲ ਕਰਤਾਰਪੁਰੀ ਵਲੋਂ ਲਗਭਗ 29 ਸਾਲ ਅਤੇ ਬਖਸ਼ੀਸ਼ ਸਿੰਘ ਜਮਾਲਪੁਰ ਵਲੋਂ ਫਿਟਰ ਅਹੁਦੇ 'ਤੇ 30 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਸੇਵਾ-ਮੁਕਤ ਹੋਣ 'ਤੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਤਹਿਸੀਲ ਬਾਬਾ ਬਕਾਲਾ ਸਾਹਿਬ ਵਲੋਂ ਗੁੱਡਵਿਲ ਰੈਸਟੋਰੈਂਟ ਬਾਬਾ ਬਕਾਲਾ ਸਾਹਿਬ ਵਿਖੇ ਵਿਦਾਇਗੀ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਡੀ. ਐੱਮ. ਐੱਫ. ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਛੱਜਲਵੱਡੀ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਪ੍ਰਕਾਸ਼ ਸਿੰਘ ਥੋਥੀਆਂ ਵਲੋਂ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਜ਼ਿੰਦਗੀ ਦੇ ਅਗਲੇ ਸੰਘਰਸ਼ੀ ਸਫ਼ਰ ਵਾਸਤੇ ਸ਼ੁਭ ਇੱਛਾਵਾਂ ਭੇਟ ਕੀਤੀਆਂ ਅਤੇ ਉਨ੍ਹਾਂ ਦੀਆਂ ਜੀਵਨ-ਸਾਥਣਾਂ ਨੂੰ ਸ਼ਾਲ-ਲੋਈ ਅਤੇ ਵਿਸ਼ੇਸ਼ ਸਨਮਾਨ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ | ਮੰਚ ਦਾ ਸੰਚਾਲਨ ਅਜੀਤਪਾਲ ਸਿੰਘ ਖੱਬੇ ਰਾਜਪੂਤਾਂ ਵਲੋਂ ਕੀਤਾ ਗਿਆ | ਇਸ ਵਿਦਾਇਗੀ ਸਮਾਰੋਹ 'ਚ ਐੱਸ. ਡੀ. ਓ ਹਰਜੀਤ ਸਿੰਘ, ਪਰਮਜੀਤ ਸਿੰਘ ਵਿਠਵਾਂ, ਲਖਬੀਰ ਸਿੰਘ ਠੱਠੀਆਂ, ਦਵਿੰਦਰ ਸਿੰਘ ਹੁੰਦਲ, ਹਰਪ੍ਰੀਤ ਸਿੰਘ ਕਾਲੇਕੇ, ਸੁਖਵਿੰਦਰਪਾਲ, ਮੁਕੇਸ਼ ਕੁਮਾਰ ਅਤੇ ਸੁਖਵਿੰਦਰ ਸਿੰਘ ਜੇ. ਈਜ, ਸੰਤੋਖ ਸਿੰਘ ਸੋਖਾ, ਮਲਕੀਤ ਸਿੰਘ, ਜਗੀਰ ਸਿੰਘ, ਹਰਜੀਤ ਸਿੰਘ ਬੀ. ਆਰ. ਸੀ, ਜਤਿੰਦਰ ਸਿੰਘ ਜੱਸਾ, ਮਾਸਟਰ ਸੇਵਾ ਸਿੰਘ ਜਮਾਲਪੁਰ, ਰਾਜੂ, ਸੁੱਚਾ ਸਿੰਘ, ਐੱਸ. ਡੀ. ਸੀ. ਮੈੱਡਮ ਕੁਲਵਿੰਦਰ ਕੌਰ, ਮੈਡਮ ਮਨਜਿੰਦਰ ਕੌਰ ਕਾਲੇਕੇ, ਕੁਲਵਿੰਦਰ ਸਿੰਘ ਅਤੇ ਰਵੀ ਬੁਤਾਲਾ ਸਮੇਤ ਉਨ੍ਹਾਂ ਦੇ ਹੋਰ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵਲੋਂ ਸ਼ਮੂਲੀਅਤ ਕੀਤੀ ਗਈ |
ਪਿਛਲੀ ਖ਼ਬਰ ਹਰਪ੍ਰਤਾਪ ਸਿੰਘ ਅਜਨਾਲਾ ਨੇ ਮਿ੍ਤਕ ਆਰੀਅਨ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ <br/> ਅਗਲੀ ਖ਼ਬਰ ਸੇਕਰਡ ਹਾਰਟ ਕਾਨਵੈਂਟ ਸਕੂਲ ਮਜੀਠਾ ਵਿਖੇ ਐਨ. ਸੀ. ਸੀ. ਏਅਰ ਫੋਰਸ ਵਿੰਗ ਦਾ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।