20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਹਰਪ੍ਰਤਾਪ ਸਿੰਘ ਅਜਨਾਲਾ ਨੇ ਮਿ੍ਤਕ ਆਰੀਅਨ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ <br/>

ਅਜੀਤ ਡੈਸਕ 16-07-2025
ਹਰਸਾ ਛੀਨਾ, 15 ਜੁਲਾਈ (ਕੜਿਆਲ)- ਵਿਧਾਨ ਸਭਾ ਹਲਕਾ ਅਜਨਾਲਾ ਤਹਿਤ ਪੈਂਦੇ ਪਿੰਡ ਮਹਿਲਾਂਵਾਲਾ ਵਿਖੇ ਬੀਤੇ ਦਿਨੀਂ ਬਰਸਾਤੀ ਪਾਣੀ ਕਾਰਨ ਪੂਰੀ ਤਰ੍ਹਾਂ ਭਰੇ ਛੱਪੜ ਵਿਚ ਡਿੱਗ ਕੇ ਆਪਣੀ ਜਾਨ ਗਵਾਉਣ ਵਾਲੇ ਮਿ੍ਤਕ ਨੌਜਵਾਨ ਆਰੀਅਨ ਦੇ ਪਰਿਵਾਰ ਦਾ ਦੁਖ ਵੰਡਾਉਣ ਲਈ ਪਿੰਡ ਮਹਿਲਾਂਵਾਲਾ ਪੁੱਜੇ ਸਾ. ਹਲਕਾ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਅਜਨਾਲਾ ਅਤੇ ਯੂਥ ਕਾਂਗਰਸ ਆਗੂ ਕੰਵਰਪ੍ਰਤਾਪ ਸਿੰਘ ਅਜਨਾਲਾ ਨੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਮਿ੍ਤਕ ਨੌਜਵਾਨ ਦੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾ ਕੀਤੀ | ਇਸ ਸਮੇਂ ਮਿ੍ਤਕ ਆਰੀਅਨ ਦੇ ਪਿਤਾ ਜੈ ਕੁਮਾਰ ਨੂੰ ਧਰਵਾਸ ਦਿੰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬਰਸਾਤੀ ਪਾਣੀ ਕਾਰਨ ਮੌਤ ਦੇ ਮੂੰਹ ਪਏ ਮਿ੍ਤਕ ਨੌਜਵਾਨ ਆਰੀਅਨ ਦੇ ਪਰਿਵਾਰ ਲਈ ਵੱਡੀ ਆਰਥਿਕ ਮਦਦ ਕੀਤੀ ਜਾਵੇ | ਇਸ ਮੌਕੇ ਉਨ੍ਹਾਂ ਨਾਲ ਨਿੱਜੀ ਸਹਾਇਕ ਇੰਦਰਜੀਤ ਸਿੰਘ, ਪੰਚ ਮਨਦੀਪ ਸ਼ਰਮਾ, ਪੰਚ ਰਾਜੂ, ਸੁਰਿੰਦਰਪਾਲ, ਰਜਿੰਦਰ ਕੁਮਾਰ, ਸੁਭਾਸ਼ ਚੰਦ, ਮਨਦੀਪ ਕੁਮਾਰ ਡੇਅਰੀ ਵਾਲੇ, ਪ੍ਰਦੀਪ ਕੁਮਾਰ ਬਿੱਲਾ, ਮਨਜਿੰਦਰ ਸਿੰਘ ਕਾਲਾ ਹਮੀਦਪੁਰੀਆ, ਬੂਟਾ ਸਿੰਘ, ਤਾਰਾ ਸਿੰਘ ਮਹਿਲਾਂਵਾਲਾ, ਪ੍ਰਧਾਨ ਕੁਲਵੰਤ ਸਿੰਘ, ਬਲਕਾਰ ਸਿੰਘ, ਸਾ. ਮੈਂਬਰ ਕੁਲਵੰਤ ਸਿੰਘ ਸਮੇਤ ਪਿੰਡ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਅਕਾਲੀ ਦਲ ਵਿਚ ਸ਼ਾਮਿਲ ਹੋਣ 'ਤੇ ਕੌਂਸਲਰ ਸੁਖਚੈਨ ਸਿੰਘ ਗਿੱਲ ਨੂੰ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਾਮੇ ਮਨੋਹਰ ਲਾਲ (ਜੇ. ਈ.) ਅਤੇ ਬਖਸ਼ੀਸ਼ ਸਿੰਘ (ਫਿਟਰ) ਨੂੰ ਸੇਵਾ ਮੁਕਤੀ ਸਮੇਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।