21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਪੰਚਾਇਤਾਂ ਦੀ ਜ਼ਿਮਨੀ ਚੋਣਾਂ ਲਈ ਉਮੀਦਵਾਰ 17 ਜੁਲਾਈ ਤੱਕ ਭਰ ਸਕਦੇ ਨਾਮਜ਼ਦਗੀ ਪੱਤਰ- ਐੱਸ.ਡੀ.ਐੱਮ. ਲੋਪੋਕੇ <br/>

ਅਜੀਤ ਡੈਸਕ 16-07-2025
ਹਰਸਾ ਛੀਨਾ, 15 ਜੁਲਾਈ (ਕੜਿਆਲ)-ਪੰਜਾਬ ਚੋਣ ਕਮਿਸ਼ਨ ਦੇ ਮੁਖੀ ਰਾਜ ਕਮਲ ਚੌਧਰੀ ਵਲੋਂ ਪੰਚਾਇਤ ਵਿਭਾਗ ਪੰਜਾਬ ਵਲੋਂ ਸਰਪੰਚਾਂ ਅਤੇ ਪੰਚਾਂ ਦੇ ਖਾਲੀ ਐਲਾਣੇ ਅਹੁਦਿਆਂ ਉਪਰ ਕਰਵਾਈ ਜਾ ਰਹੀ ਜ਼ਿਮਨੀ ਚੋਣ ਵਿਚ ਜ਼ਿਲ੍ਹਾ ਅੰਮਿ੍ਤਸਰ ਅਧੀਨ ਪੈਂਦੇ ਉੱਪ ਮੰਡਲ ਲੋਪੋਕੇ ਤਹਿਤ ਪੈਂਦੇ ਪਿੰਡਾਂ ਵਿਚ 2 ਸਰਪੰਚਾਂ ਅਤੇ 14 ਪੰਚਾਂ ਦੀ ਜ਼ਿਮਨੀ ਚੋਣ ਮਿਤੀ 27 ਜੁਲਾਈ ਨੂੰ ਕਰਵਾਈ ਜਾਵੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਪ ਮੰਡਲ ਮੈਜਿਸਟ੍ਰੇਟ ਲੋਪੋਕੇ ਸੰਜੀਵ ਕੁਮਾਰ ਸ਼ਰਮਾ ਅਤੇ ਰਵਿੰਦਰ ਸਿੰਘ ਰੀਡਰ ਐੱਸ.ਡੀ.ਐੱਮ. ਲੋਪੋਕੇ ਵਲੋਂ ਸਾਂਝੇ ਤੌਰ ਤੇ ਅਜੀਤ ਨਾਲ ਵਿਸੇਸ਼ ਗੱਲਬਾਤ ਕਰਦਿਆਂ ਕੀਤਾ ਗਿਆ | ਇਸ ਸੰਬੰਧੀ ਉਨ੍ਹਾਂ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਹਰਸਾ ਛੀਨਾ ਤਹਿਤ ਪੈਂਦੇ ਪਿੰਡਾਂ ਅੰਦਰ ਪਿੰਡ ਸਬਾਜ਼ਪੁਰਾ ਅਤੇ ਪਿੰਡ ਰੱਖ ਓਠੀਆਂ ਦੇ ਇਕ ਇਕ ਪੰਚ ਦੀ ਚੋਣ ਲਈ ਵੋਟਾਂ ਪਾਈਆਂ ਜਾਣਗੀਆਂ ਜਦਕਿ ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਚੋਗਾਵਾਂ ਤਹਿਤ ਪੈਂਦੇ ਪਿੰਡ ਲੇਲੀਆਂ ਅਤੇ ਛੰਨਾ ਕਲਾਂ ਦੀਆਂ ਸਮੁੱਚੀਆਂ ਪੰਚਾਇਤਾਂ ਦੀ ਚੋਣ ਲਈ ਵੋਟਾਂ ਪੈਣਗੀਆਂ ਜਦਕਿ ਅਬਾਦੀ ਚੰਡੀਗੜ੍ਹ, ਮਲਕਪੁਰ, ਭੱਗੂਪੁਰ ਉਤਾੜ, ਭੀਲੋਵਾਲ ਪੱਕਾ, ਭੀਲੋਵਾਲ ਕੱਚਾ, ਜੱਜੇ, ਮਾਲਾਕੀੜੀ, ਮੰਡਿਆਂਵਾਲਾ, ਮੋਹਲੇਕੇ, ਵੇਹਰਾ, ਵੈਰੋਕੇ ਦੇ ਇਕ ਇਕ ਪੰਚ ਅਤੇ ਪਿੰਡ ਮੁਮੰਦ ਦੇ ਦੋ ਅਤੇ ਪਿੰਡ ਤੱਲਾ ਦੇ ਤਿੰਨ ਪੰਚਾਂ ਦੀ ਚੋਣ ਲਈ 27 ਜੁਲਾਈ ਨੂੰ ਵੋਟਾਂ ਪੈਣਗੀਆਂ | ਇਸ ਸਮੇਂ ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰ ਦਾਖਿਲ ਕਰਨ ਦੀ ਆਖ਼ਰੀ ਮਿਤੀ 17 ਜੁਲਾਈ ਦੁਪਹਿਰ 3 ਵਜੇ ਹੈ, ਨਾਮਜ਼ਦਗੀ ਪੱਤਰਾਂ ਦੀ ਪੜਤਾਲ 18 ਜੁਲਾਈ ਨੂੰ ਹੋਵੇਗੀ ਤੇ 19 ਜੁਲਾਈ ਨੂੰ ਦੁਪਹਿਰ 3 ਵਜੇ ਤੱਕ ਨਾਮਜ਼ਦਗੀ ਪੱਤਰ ਵਾਪਿਸ ਲਏ ਜਾਣਗੇ |

ਪਿਛਲੀ ਖ਼ਬਰ ਸੇਕਰਡ ਹਾਰਟ ਕਾਨਵੈਂਟ ਸਕੂਲ ਮਜੀਠਾ ਵਿਖੇ ਐਨ. ਸੀ. ਸੀ. ਏਅਰ ਫੋਰਸ ਵਿੰਗ ਦਾ ਉਦਘਾਟਨ <br/> ਅਗਲੀ ਖ਼ਬਰ ਦਿਹਾਤੀ ਪੁਲਿਸ ਨੇ 4 ਨਸ਼ਾ ਤਸਕਰ ਦਬੋਚੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।