ਅੰਮਿ੍ਤਸਰ, 15 ਜੁਲਾਈ (ਰੇਸ਼ਮ ਸਿੰਘ)-ਅੰਮਿ੍ਤਸਰ ਦਿਹਾਤੀ ਪੁਲਿਸ ਨੇ 2 ਵੱਖ-ਵੱਖ ਮਾਮਲਿਆਂ 'ਚ 4 ਨਸ਼ਾ ਤਸਕਰਾਂ ਨੂੰ ਦਬੋਚਿਆ ਹੈ ਜਿਨ੍ਹਾਂ ਪਾਸੋਂ ਪੁਲਿਸ ਨੇ ਸਵਾ ਕਿਲੋਗ੍ਰਾਮ ਆਈਸ ਡਰੱਗ, (ਮੇਥਾਮਫੇਟਾਮਾਈਨ) 5.5 ਕਿਲੋਗ੍ਰਾਮ ਹੈਰੋਇਨ, ਡਰੋਨ, 2 ਗਲੋਕ ਪਿਸਤੌਲ, ਆਈ. 20 ਕਾਰ ਆਦਿ ਵੀ ਬਰਾਮਦ ਕੀਤੇ ਹਨ | ਇਹ ਪ੍ਰਗਟਾਵਾ ਅੱਜ ਇਥੇ ਜ਼ਿਲ੍ਹਾ ਪੁਲਿਸ ਮੁਖੀ ਮਨਿੰਦਰ ਸਿੰਘ ਨੇ ਕਰਦਿਆਂ ਦੱਸਿਆ ਕਿ ਪਹਿਲਾ ਮਾਮਲਾ ਅਜਨਾਲਾ ਨਾਲ ਸੰਬੰਧਿਤ ਹੈ ਜਿਥੇ ਗਿ੍ਫਤਾਰ ਕੀਤੇ ਤਸਕਰਾਂ ਦੀ ਸ਼ਨਾਖਤ ਅਕਾਸ਼ਦੀਪ ਸਿੰਘ ਭਗੂਪੁਰਬ ਤੇ ਅਮਨਦੀਪ ਸਿੰਘ ਵਾਸੀ ਪਿੰਡ ਲੋਧੀ ਗੁੱਜਰ ਵਜੋਂ ਹੋਈ ਹੈ ਦੋਵੇਂ ਲੋਪੋਕੇ ਖੇਤਰ ਦੇ ਰਹਿਣ ਵਾਲੇ ਹਨ | ਇਨ੍ਹਾਂ ਪਾਸੋਂ ਪੁਲਿਸ ਨੇ 1 ਕਿੱਲੋ 227 ਗ੍ਰਾਮ ਆਈਸ ਡਰੱਗ (ਮੇਥਾਮਫੇਟਾਮਾਈਨ), 570 ਗ੍ਰਾਮ ਹੈਰੋਇਨ, 2 ਗਲੌਕ ਪਿਸਤੌਲ, ਇਕ ਡਰੋਨ ਤੇ ਇਕ ਆਈ-20 ਗੱਡੀ ਵੀ ਜਬਤ ਕੀਤੀ ਹੈ | ਇਸੇ ਤਰ੍ਹਾਂ ਥਾਣਾ ਘਰਿੰਡਾ ਦੀ ਪੁਲਿਸ ਵਲੋਂ ਥਾਣਾ ਘਰਿੰਡਾ ਪੁਲਿਸ ਵੱਲ 5 ਕਿੱਲੋ ਹੈਰੋਇਨ ਸਮੇਤ 2 ਤਸਕਰਾਂ ਨੂੰ ਗਿ੍ਫਤਾਰ ਕੀਤਾ ਹੈ, ਜਿਨ੍ਹਾਂ ਦੀ ਸ਼ਨਾਖਤ ਯੋਗਰਾਜ ਸਿੰਘ ਵਾਸੀ ਪਿੰਡ ਅਟੱਲਗੜ ਘਰਿੰਡਾ, ਗੁਰਜੀਤ ਸਿੰਘ ਵਾਸੀ ਡੁਲਟ ਘਣੀਏ ਕੇ ਬਾਂਗਰ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ੂ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਦੋਵੇਂ ਰਲ ਕੇ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚ ਸਪਲਾਈ ਕਰਦੇ ਹਨ, ਜੋ ਇਹ ਦੋਨੋ ਪਾਕਿਸਤਾਨ ਤੋਂ ਮੰਗਵਾਈ ਗਈ ਹੈਰੋਇਨ ਦੀ ਖੇਪ ਸਪਲਾਈ ਕਰਨ ਲਈ ਪਿੰਡ ਮੋਦੇ, ਅਟੱਲਗੜ ਵਾਲੀ ਸਾਈਡ ਤੋਂ ਡਿਫੈਂਸ ਡਰੇਨ ਦੇ ਨਾਲ-ਨਾਲ ਜਾ ਰਹੇ ਹਨ | ਜਿਸ 'ਤੇ ਤੁਰੰਤ ਕਾਰਵਈ ਕਰਦਿਆਂ ਥਾਣਾ ਘਰਿੰਡਾ ਪੁਲਿਸ ਵਲੋਂ ਉਕਤ ਮੁਲਜ਼ਮਾਂ ਨੂੰ ੂ 5 ਕਿੱਲੋ ਹੈਰੋਇਨ ਸਮੇਤ ਗਿ੍ਫਤਾਰ ਕਰ ਲਿਆ | ਉਕਤ ਦੋਸ਼ੀਆਂ ਦੀ ਕਾਲੀ ਕਮਾਈ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਵੀ ਤਸਦੀਕ ਕਰਵਾਇਆ ਜਾ ਰਿਹਾ ਹੈ | ਜੇਕਰ ਅਜਿਹੀ ਕੋਈ ਵੀ ਜਾਇਦਾਦ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ ਤੁਰੰਤ ਜ਼ਬਤ ਕਰਵਾਇਆ ਜਾਵੇਗਾ |