17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਮੁਹਾਲੀ ਪੁਲਿਸ ਨੇ ਗ਼ੈਰਕਾਨੂੰਨੀ ਮਾਈਨਿੰਗ ਖ਼ਿਲਾਫ਼ ਕਾਰਵਾਈ ਕਰਦਿਆਂ 20 ਮਾਮਲੇ ਕੀਤੇ ਦਰਜ <br/>

ਪੁਲਿਸ ਥਾਣਾ ਮਾਜਰੀ ਵਿਖੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਮੁਹਾਲੀ ਹਰਮਨਦੀਪ ਸਿੰਘ ਹਾਂਸ ਨਾਲ ਹਾਜ਼ਰ ਡੀ. ਐਸ. ਪੀ. ਮੁੱਲਾਂਪੁਰ ਗਰੀਬਦਾਸ ਤੇ ਐਸ. ਐਚ. ਓ. ਥਾਣਾ ਮਾਜਰੀ | (ਸੱਜੇ) ਪੁਲਿਸ ਥਾਣਾ ਬਲਾਕ ਮਾਜਰੀ ਵਿਖੇ ਜ਼ਬਤ ਕੀਤੇ ਨਾਜਾਇਜ਼ ਮਾਈਨਿੰਗ ਦੇ ਕੰਮ 'ਚ ਲੱਗੇ ਟਿੱਪਰ | ਤਸਵੀਰਾਂ : ਕੁਲਵੰਤ ਸਿੰਘ ਧੀਮਾਨ <br/> 28-12-2025
ਮਾਜਰੀ, 27 ਦਸੰਬਰ (ਕੁਲਵੰਤ ਸਿੰਘ ਧੀਮਾਨ)-ਨਾਜਾਇਜ਼ ਮਾਈਨਿੰਗ ਖ਼ਿਲਾਫ਼ ਚਲਾਏ ਵਿਸ਼ੇਸ਼ ਆਪ੍ਰੇਸ਼ਨ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਹਰਮਨਦੀਪ ਸਿੰਘ ਹਾਂਸ ਦੀ ਅਗਵਾਈ 'ਚ ਥਾਣਾ ਮਾਜਰੀ, ਸੋਹਾਣਾ, ਡੇਰਾਬੱਸੀ ਤੇ ਹੰਡੇਸਰਾ ਦੇ ਮੁਖੀਆਂ ਵਲੋਂ 250 ਦੇ ਕਰੀਬ ਮੁਲਾਜ਼ਮਾਂ ਸਮੇਤ ਬੀਤੀ ਰਾਤ ਜਬਰਦਸਤ ਛਾਪੇਮਾਰੀ ਕੀਤੀ ਗਈ | ਇਸ ਸੰਬੰਧੀ ਪੁਲਿਸ ਥਾਣਾ ਬਲਾਕ ਮਾਜਰੀ ਵਿਖੇ ਜ਼ਿਲ੍ਹਾ ਪੁਲਿਸ ਮੁਖੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਬੀਤੀ ਰਾਤ ਪੁਲਿਸ ਵਲੋਂ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਕੁਲ 20 ਮਾਮਲੇ ਦਰਜ ਕੀਤੇ ਗਏ ਅਤੇ 15 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ ਤੋਂ ਇਲਾਵਾ 1 ਜੇ. ਸੀ. ਬੀ. ਮਸ਼ੀਨ, 14 ਲੋਡ ਟਿੱਪਰ ਤੇ 3 ਲੋਡ ਟਰੈਕਟਰ-ਟਰਾਲੀਆਂ ਜ਼ਬਤ ਕੀਤਾ ਗਿਆ | ਇਸ ਤੋਂ ਇਲਾਵਾ 5 ਡੰਪਾਂ, ਜਿਥੇ ਕਿ ਉਕਤ ਮਾਮਲਿਆਂ 'ਚ ਰੇਤ ਡੰਪ ਕੀਤਾ ਜਾਂਦਾ ਸੀ, ਨੂੰ ਸੀਲ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਪੁਲਿਸ ਥਾਣਾ ਮਾਜਰੀ ਵਿਖੇ 7, ਡੇਰਾਬੱਸੀ ਵਿਖੇ 2, ਹੰਡੇਸਰਾ ਵਿਖੇ 1, ਮੁੱਲਾਂਪੁਰ ਗਰੀਬਦਾਸ ਵਿਖੇ 3, ਸਦਰ ਕੁਰਾਲੀ ਵਿਖੇ 1, ਸਿਟੀ ਕੁਰਾਲੀ ਵਿਖੇ 1 ਅਤੇ ਸੋਹਾਣਾ ਵਿਖੇ 5 ਐਫ. ਆਈ. ਆਰਜ਼ ਦਰਜ ਕੀਤੀਆਂ ਗਈਆਂ ਹਨ | ਇਸੇ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਵੱਖ-ਵੱਖ ਥਾਵਾਂ 'ਤੇ ਨਾਜਾਇਜ਼ ਮਾਈਨਿੰਗ ਹੋ ਰਹੀ ਸੀ ਅਤੇ ਪੁਲਿਸ ਤੇ ਮਾਈਨਿੰਗ ਵਿਭਾਗ ਨੂੰ ਇਹ ਤੈਅ ਕਰਨ 'ਚ ਮੁਸ਼ਕਿਲ ਪੇਸ਼ ਆ ਰਹੀ ਸੀ ਕਿ ਕਿਥੇ ਨਾਜਾਇਜ਼ ਮਾਈਨਿੰਗ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਸਾਨੂੰ ਕਈ ਪਿੰਡਾਂ ਤੋਂ ਨਾਜਾਇਜ਼ ਮਾਈਨਿੰਗ ਸੰਬੰਧੀ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਦੇ ਆਧਾਰ 'ਤੇ ਬੀਤੀ ਰਾਤ ਕਾਰਵਾਈ ਕੀਤੀ ਗਈ | ਇਸੇ ਦੌਰਾਨ ਜਦੋਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਪੁਲਿਸ ਵਲੋਂ ਖਾਲੀ ਖੜ੍ਹੇ ਟਿੱਪਰ ਨੂੰ ਜਬਰੀ ਭਰਵਾਉਣ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਕੋਲ ਇੰਨਾ ਸਮਾਂ ਕਿਥੇ ਹੈ ਕਿ ਪੁਲਿਸ ਅਜਿਹਾ ਕਰੇਗੀ | ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ ਹਨ, ਉਨ੍ਹਾਂ ਵਲੋਂ ਅਕਸਰ ਅਜਿਹੀ ਦੂਸ਼ਣਬਾਜ਼ੀ ਕੀਤੀ ਜਾਂਦੀ ਹੈ |
ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਵਲੋਂ ਪੁਲਿਸ ਕਾਰਵਾਈ ਦਾ ਵਿਰੋਧ
ਇਸੇ ਦੌਰਾਨ ਪੁਲਿਸ ਥਾਣਾ ਮਾਜਰੀ ਵਿਖੇ ਪਹੁੰਚੇ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ, ਬਲਾਕ ਪ੍ਰਧਾਨ ਮਦਨ ਸਿੰਘ ਮਾਣਕਪੁਰ ਸ਼ਰੀਫ, ਹਰਨੇਕ ਸਿੰਘ ਤੱਕੀਪੁਰ ਤੇ ਗੁਰਮੁੱਖ ਸਿੰਘ ਭੂਪਨਗਰ ਸਮੇਤ ਕਰੈਸ਼ਰ ਤੇ ਟਿੱਪਰ ਮਾਲਕਾਂ ਨੇ ਪੁਲਿਸ ਦੀ ਕਾਰਵਾਈ ਦਾ ਵਿਰੋਧ ਕਰਦਿਆਂ ਕਿਹਾ ਕਿ ਪੁਲਿਸ ਮੁਲਾਜ਼ਮਾਂ ਵਲੋਂ ਵੱਖ-ਵੱਖ ਪੈਟਰੋਲ ਪੰਪਾਂ 'ਤੇ ਖੜ੍ਹੇ ਕੁਝ ਖਾਲੀ ਟਿੱਪਰਾਂ ਨੂੰ ਜਬਰੀ ਫੜ ਕੇ ਕਰੈਸ਼ਰਾਂ ਤੋਂ ਰੇਤ ਤੇ ਬਜਰੀ ਭਰਵਾ ਕੇ ਉਨ੍ਹਾਂ ਖ਼ਿਲਾਫ਼ ਨਾਜਾਇਜ਼ ਮਾਈਨਿੰਗ ਦਾ ਮਾਮਲਾ ਦਰਜ ਕੀਤਾ ਗਿਆ ਹੈ | ਇਸ ਕਾਰਵਾਈ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਮਲ ਕਿਸ਼ੋਰ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਸ਼ਹਿ 'ਤੇ ਹੀ ਪੁਲਿਸ ਵਲੋਂ ਅਜਿਹਾ ਕੀਤਾ ਗਿਆ | ਉਨ੍ਹਾਂ ਕਿਹਾ ਕਿ ਸਰਕਾਰ ਦੇ ਹਰੇਕ ਜਬਰ ਤੇ ਜੁਲਮ ਦਾ ਕਾਂਗਰਸੀ ਪਾਰਟੀ ਡੱਟ ਕੇ ਵਿਰੋਧ ਕਰੇਗੀ ਤੇ ਨਾਜਾਇਜ਼ ਪਰਚਿਆਂ ਨੂੰ ਦਰਜ ਕਰਵਾਉਣ ਲਈ ਸੰਘਰਸ਼ ਵਿੱਢੇਗੀ |

ਪਿਛਲੀ ਖ਼ਬਰ ਤਿ੍ਵੇਦੀ ਕੈਂਪ ਵਿਖੇ ਖੁੱਲ੍ਹੇ ਨਾਲੇ 'ਚ ਡਿੱਗੀ ਗਾਂ ਨੂੰ ਲੋਕਾਂ ਨੇ ਸੁਰੱਖਿਅਤ ਬਾਹਰ ਕੱਢਿਆ <br/> ਅਗਲੀ ਖ਼ਬਰ ਸ੍ਰੀ ਰਾਮ ਮੰਦਰ ਵਿਖੇ ਉਸਾਰੀ ਅਧੀਨ ਇਮਾਰਤ ਦਾ ਮੰਡਪਾ ਡੋਮ ਦਾ ਲੈਂਟਰ 4 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।