13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਮਾਈਨਿੰਗ ਮਾਫੀਆ ਖ਼ਿਲਾਫ਼ ਵਿਧਾਇਕ ਚੱਢਾ ਦਾ ਵੱਡਾ ਐਕਸ਼ਨ, ਢਾਹ ਦਿੱਤਾ ਮਾਫ਼ੀਆ ਦਾ ਕਿਲ੍ਹਾ <br/>

ਨਾਜਾਇਜ਼ ਮਾਈਨਿੰਗ ਸੰਬੰਧੀ ਜਾਇਜ਼ਾ ਲੈਣ ਪਹੁੰਚੇ ਵਿਧਾਇਕ ਚੱਢਾ ਦੀ ਟੀਮ ਮੈਂਬਰ ਅਤੇ ਪੁਲ ਨੂੰ ਤੋੜਨ ਮੌਕੇ ਜੇ. ਸੀ. ਬੀ. ਮਸ਼ੀਨ | ਤਸਵੀਰਾਂ : ਰਾਜੇਸ਼ ਚੌਧਰੀ <br/> 28-12-2025
ਨੂਰਪੁਰ ਬੇਦੀ, 27 ਦਸੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਪਿੰਡ ਗੋਬਿੰਦਪੁਰ ਬੇਲਾ, ਅਮਰਪੁਰ ਬੇਲਾ ਤੇ ਆਲੇ ਦੁਆਲੇ ਦੇ ਪਿੰਡਾਂ ਨੇ ਗੈਰ ਕਾਨੂੰਨੀ ਮਾਈਨਿੰਗ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਸੀ, ਜਿਸ ਤੋਂ ਬਾਅਦ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਤੁਰੰਤ ਵੱਡਾ ਐਕਸ਼ਨ ਲੈਂਦਿਆਂ ਮਾਈਨਿੰਗ ਮਾਫੀਆ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ | ਦੱਸਣਯੋਗ ਹੈ ਕਿ ਮਾਈਨਿੰਗ ਮਾਫੀਆ ਲੋਕਾਂ ਦੀਆਂ ਜ਼ਮੀਨਾਂ ਦੇ ਨਾਲ ਲੱਗਦੇ ਖੇਤਰ 'ਚ ਵੱਡੇ ਪੱਧਰ 'ਤੇ ਮਾਈਨਿੰਗ ਕਰ ਰਿਹਾ ਹੈ ਜਿਸ ਕਾਰਨ ਨਾ ਕੇਵਲ ਉਨਾਂ ਦੀਆਂ ਜ਼ਮੀਨਾਂ ਨੂੰ ਖਤਰਾ ਹੈ ਬਲਕਿ ਬਰਸਾਤਾਂ ਦੇ ਦਿਨਾਂ 'ਚ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ | ਇਹ ਜਾਣਕਾਰੀ ਮਿਲਣ 'ਤੇ ਵਿਧਾਇਕ ਚੱਢਾ ਦੀ ਟੀਮ ਵਿਚ ਸ਼ਾਮਿਲ ਬਲਾਕ ਸੰਮਤੀ ਮੈਂਬਰ ਤਿਲਕ ਰਾਜ ਪੰਮਾ ਤੇ ਬਲਾਕ ਸੰਮਤੀ ਮੈਂਬਰ ਸਤਨਾਮ ਨਾਗਰਾ ਦੇ ਨਾਲ ਮਾਈਨਿੰਗ ਵਿਭਾਗ ਦੇ ਐਸ. ਡੀ. ਓ. ਨਵਦੀਪ ਸਿੰਘ ਤੇ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਨੂੰ ਮੌਕੇ 'ਤੇ ਜਾਇਜ਼ਾ ਲੈਣ ਭੇਜਿਆ | ਆਗੂਆਂ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਤੇ ਅਗੰਮਪੁਰ ਵਾਲੇ ਪਾਸੇ ਤੋਂ ਮਾਫੀਆ ਨੇ ਆਪਣਾ ਹੀ ਪੁਲ ਤਿਆਰ ਕੀਤਾ ਹੋਇਆ ਸੀ ਜਿਸ ਰਾਹੀ ਨਾਜਾਇਜ਼ ਮਾਈਨਿੰਗ ਕੀਤੀ ਜਾਂਦੀ ਸੀ | ਮਾਈਨਿੰਗ ਮਾਫੀਆ ਵਲੋਂ ਬਣਾਇਆ ਗਿਆ ਇਹ ਆਰਜ਼ੀ ਪੁਲ ਆਖਰ ਕਿਸ ਦੀ ਸ਼ਹਿ 'ਤੇ ਬਣਾਇਆ ਗਿਆ ਹੈ ਤੇ ਇਸ ਲਈ ਕੌਣ ਜ਼ਿੰਮੇਵਾਰ ਹੈ | ਜਿਸ ਸੰਬੰਧੀ ਮੌਕੇ 'ਤੇ ਪਹੁੰਚੇ ਅਧਿਕਾਰੀ ਵੀ ਸਪੱਸ਼ਟ ਜਵਾਬ ਨਹੀਂ ਦੇ ਸਕੇ | ਵਿਧਾਇਕ ਚੱਢਾ ਨੇ ਅਧਿਕਾਰੀਆਂ ਨੂੰ ਇਸ ਪੁਲ ਨੂੰ ਤੋੜਨ ਦੇ ਹੁਕਮ ਜਾਰੀ ਕੀਤੇ | ਲਗਪਗ ਇਕ ਘੰਟੇ ਦੀ ਕਸ਼ਮਕਸ਼ ਤੋਂ ਬਾਅਦ ਅਧਿਕਾਰੀ ਵਲੋਂ ਮੌਕੇ 'ਤੇ ਜੇ. ਸੀ. ਬੀ. ਮਸ਼ੀਨ ਬੁਲਾਈ ਗਈ ਅਤੇ ਇਸ ਪੁੱਲ ਨੂੰ ਤੁੜਵਾ ਕੇ ਮਾਈਨਿੰਗ ਮਾਫੀਆ ਦੀ ਕਮਰ ਵੀ ਤੋੜ ਦਿੱਤੀ | ਇਸ ਮੌਕੇ ਗੱਲ ਕਰਦਿਆਂ ਸੰਮਤੀ ਮੈਂਬਰ ਸਤਨਾਮ ਨਾਗਰਾ ਨੇ ਕਿਹਾ ਕਿ ਵਿਧਾਇਕ ਚੱਢਾ ਮਾਈਨਿੰਗ ਦੇ ਵਿਰੁੱਧ ਹੈ | ਉਨਾਂ ਨੇ ਆਪਣੇ ਹਲਕੇ 'ਚ ਨਾ ਕਦੀ ਪਹਿਲਾਂ ਮਾਈਨਿੰਗ ਹੋਣ ਦਿੱਤੀ ਸੀ ਤੇ ਨਾ ਹੀ ਹੋਣ ਦੇਣਗੇ | ਮਾਈਨਿੰਗ ਵਿਭਾਗ ਦੇ ਐਸ. ਡੀ. ਓ. ਨਵਦੀਪ ਸਿੰਘ ਨੇ ਕਿਹਾ ਕਿ ਮਾਈਨਿੰਗ ਸੰਬੰਧੀ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ ਤੇ ਜਲਦ ਹੀ ਇਸ ਸੰਬੰਧੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਰੂਪਨਗਰ 'ਚ ਸਰਕਾਰੀ ਜਾਇਦਾਦਾਂ 'ਤੇ ਚੋਰਾਂ ਦੀ ਨਜ਼ਰ <br/> ਅਗਲੀ ਖ਼ਬਰ ਨਗਰ ਕੌਂਸਲ ਪ੍ਰਧਾਨ ਸਾਹਨੀ ਵਲੋਂ ਕੌਂਸਲਰਾਂ ਸਮੇਤ ਵਾਰਡਬੰਦੀ ਨੂੰ ਲੈ ਕੇ 'ਆਪ' ਸਰਕਾਰ 'ਤੇ ਤਿੱਖੇ ਸਿਆਸੀ ਨਿਸ਼ਾਨੇ <...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।