13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਪਿੰਡ ਬੜਵਾ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਕਲੱਬ ਵਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਸਮਾਗਮ ਕਰਵਾਇਆ <br/>

ਪਿੰਡ ਬੜਵਾ ਵਿਖੇ ਸਮਾਗਮ ਦੌਰਾਨ ਪ੍ਰੋਗਰਾਮ ਪੇਸ਼ ਕਰਦਾ ਹੋਇਆ ਢਾਡੀ ਜਥਾ | ਤਸਵੀਰ:ਵਿੰਦਰਪਾਲ ਝਾਂਡੀਆਂ <br/> 28-12-2025
ਨੂਰਪੁਰ ਬੇਦੀ, 27 ਦਸੰਬਰ (ਵਿੰਦਰਪਾਲ ਝਾਂਡੀਆਂ)-ਪਿੰਡ ਬੜਵਾ ਵਿਖੇ ਸ੍ਰੀ ਗੁਰਦੁਆਰਾ ਸਾਹਿਬ ਦਸਵੀਂ ਪਾਤਸ਼ਾਹੀ ਵਿਚ ਸ਼ਹੀਦ ਬਾਬਾ ਦੀਪ ਕਲੱਬ ਤੇ ਪਿੰਡ ਦੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਦੀ ਮਹਾਨ ਅਦੁੱਤੀ ਸ਼ਹਾਦਤ ਦੀ ਪਵਿੱਤਰ ਯਾਦ ਨੂੰ ਸਮਰਪਿਤ ਵਿਸ਼ਾਲ ਸਮਾਗਮ ਕਰਵਾਇਆ ਗਿਆ | ਪ੍ਰਬੰਧਕ ਜਗਮੋਹਨ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਲਈ ਵਿਨੋਦ ਸਿੰਘ ਯੂ. ਐੱਸ. ਏ ਵਾਲਿਆਂ ਦਾ ਹੁਣ ਤੱਕ ਵਿਸ਼ੇਸ਼ ਸਹਿਯੋਗ ਰਿਹਾ ਹੈ | ਇਸ ਮੌਕੇ ਸ਼ਹੀਦਾਂ ਦੀ ਯਾਦ, ਚ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਪੰਥ ਪ੍ਰਸਿੱਧ ਇੰਟਰਨੈਸ਼ਨਲ ਢਾਡੀ ਜਥਾ ਭਾਈ ਗੁਰਪ੍ਰੀਤ ਸਿੰਘ ਲਾਂਡਰਾਂ ਵਾਲਿਆਂ ਨੇ ਸੰਗਤਾਂ ਨੂੰ ਇਲਾਹੀ ਬਾਣੀ, ਗੁਰਮੀਤ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਮਨੁੱਖਤਾ ਦੇ ਇਤਿਹਾਸ ਵਿਚ ਅਨੋਖੀ, ਬੇਮਿਸਾਲ ਅਤੇ ਪ੍ਰੇਰਨਾਦਾਇਕ ਮਿਸਾਲ ਹੈ | ਉਨਾਂ ਨੇ ਹੋਰ ਸ਼ਹੀਦ ਸਿੰਘਾਂ ਦਾ ਇਤਿਹਾਸ ਸੰਗਤਾਂ ਨੂੰ ਸੁਣਾਇਆ | ਇਸ ਮੌਕੇ ਤੇ ਬੱਚਿਆਂ ਦੇ ਦਸਤਾਰ ਸਜਾਉਣ ਤੇ ਕਵਿਤਾ ਮੁਕਾਬਲੇ ਵੀ ਕਰਵਾਏ ਗਏ ਤੇ ਇਨ੍ਹਾਂ ਮੁਕਾਬਲਿਆਂ 'ਚ ਭਾਗ ਲੈਣ ਵਾਲੇ ਸਾਰਿਆਂ ਬੱਚਿਆ ਦਾ ਸਨਮਾਨ ਕੀਤਾ ਗਿਆ | ਜਦਕਿ 1984 ਦੇ ਧਰਮੀ ਫ਼ੌਜੀ ਕਰਨੈਲ ਸਿੰਘ ਫ਼ੌਜੀ ਦੀ ਧਰਮ-ਪਤਨੀ ਬੀਬੀ ਨਛੱਤਰ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਕਲੱਬ ਦੇ ਸਰਪ੍ਰਸਤ ਜਗਮੋਹਨ ਸਿੰਘ ਬੜਵਾ ਨੇ ਆਈ ਸਾਰੀ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰਾਂ ਦੇ ਸਮਾਗਮ ਨਵੀਂ ਪੀੜੀ ਨੂੰ ਆਪਣੀ ਧਾਰਮਿਕ ਅਤੇ ਸਭਿਆਚਾਰਕ ਵਿਰਾਸਤ ਨਾਲ ਜੋੜਨ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਇਸ ਮੌਕੇ ਕੁਲਵਿੰਦਰ ਸਿੰਘ ਸ਼ਾਹ, ਜਗਮੋਹਣ ਸਿੰਘ ਬੜਵਾ, ਸੁਖਵਿੰਦਰ ਸਿੰਘ ਬੜਵਾ, ਰਣਵੀਰ ਸਿੰਘ ਘੁਮਾਣ, ਸਤਿੰਦਰ ਸਿੰਘ ਸੈਣੀ, ਗਗਨਦੀਪ ਸਿੰਘ ਕਨੇਡਾ, ਹਰੀਕਿ੍ਸ਼ਨ ਸੈਣੀ, ਸਤਵੀਰ ਸਿੰਘ, ਸਤਨਾਮ ਸਿੰਘ, ਗੁਰਪ੍ਰੀਤ ਸਿੰਘ ਧਾਮੀ, ਗਰੀਸ਼ ਕੁਮਾਰ, ਹਰਦਿਆਲ ਸਿੰਘ, ਕਰਨੈਲ ਸਿੰਘ ਬੜਵਾ, ਮਾਸਟਰ ਗੁਰਨੈਬ ਸਿੰਘ, ਕਰਮਜੀਤ ਸਿੰਘ ਸੇਰਗਿੱਲ, ਮਾਸਟਰ ਮੋਹਨ ਲਾਲ, ਰਣਜੀਤ ਸਿੰਘ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ ਦਿਆਲ, ਬਖਸ਼ੀਸ਼ ਸਿੰਘ, ਸੁਰਿੰਦਰ ਸਿੰਘ, ਗੁਰਦੀਪ ਸਿੰਘ, ਜਸਵੀਰ ਸਿੰਘ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਨਗਰ ਕੌਂਸਲ ਪ੍ਰਧਾਨ ਸਾਹਨੀ ਵਲੋਂ ਕੌਂਸਲਰਾਂ ਸਮੇਤ ਵਾਰਡਬੰਦੀ ਨੂੰ ਲੈ ਕੇ 'ਆਪ' ਸਰਕਾਰ 'ਤੇ ਤਿੱਖੇ ਸਿਆਸੀ ਨਿਸ਼ਾਨੇ <... ਅਗਲੀ ਖ਼ਬਰ ਦਸਮੇਸ਼ ਸਪੋਰਟਸ ਕਲੱਬ ਮੋਰਿੰਡਾ ਵਲੋਂ ਤਿੰਨ ਰੋਜ਼ਾ ਟੂਰਨਾਮੈਂਟ 2 ਤੋਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।