13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਬੁਰਜ, ਅਮਰਪੁਰ ਬੇਲਾ ਸਮੇਤ ਹੋਰ ਪਿੰਡਾਂ ਦੇ ਲੋਕਾਂ ਦਾ ਹੋਇਆ ਭਾਰੀ ਇਕੱਠ <br/>

ਅਜੀਤ ਡੈਸਕ 28-12-2025
ਨੂਰਪੁਰਬੇਦੀ, 27 ਦਸੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਪਿੰਡ ਬੁਰਜ ਤੇ ਅਮਰਪੁਰ ਬੇਲਾ ਸਮੇਤ ਆਲੇ-ਦੁਆਲੇ ਦੇ ਪਿੰਡਾਂ ਦੇ ਸੈਂਕੜੇ ਲੋਕਾਂ ਨੇ ਗੁਰਦੁਆਰਾ ਸਿੰਘ ਸਭਾ ਅਮਰਪੁਰ ਬੇਲਾ ਵਿਖੇ ਇਕੱਠੇ ਹੋਏ | ਇਸ ਦੌਰਾਨ ਲੋਕਾਂ ਵਲੋਂ ਨਾਜਾਇਜ਼ ਮਾਈਨਿੰਗ ਨੂੰ ਰੋਕਣ ਦਾ ਲਿਖਤੀ ਫੈਸਲਾ ਕੀਤਾ ਤੇ ਇਸ ਦੇ ਖ਼ਿਲਾਫ਼ ਪੈਹਿਰੇਦਾਰੀ ਵਧਾਉਣ ਲਈ ਵੀ ਇਕਮਤ ਹੋਏ | ਜ਼ਿਕਰਯੋਗ ਹੈ ਕਿ 2 ਦਿਨ ਪਹਿਲਾਂ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਦੀ ਅਗਵਾਈ ਹੇਠ ਉਕਤ ਪਿੰਡਾਂ ਦੇ ਲੋਕਾਂ ਨੇ ਮਾਈਨਿੰਗ ਮਾਫੀਆਂ ਦੇ ਖ਼ਿਲਾਫ਼ ਜਨ ਅੰਦੋਲਨ ਆਰੰਭ ਕੀਤਾ ਸੀ | ਉਪਰੰਤ ਮਾਈਨਿੰਗ ਅਧਿਕਾਰੀਆਂ ਨਾਲ ਗੈਰ ਕਾਨੂੰਨੀ ਮਾਈਨਿੰਗ ਦੀ ਨਿਸ਼ਾਨੀ ਕਰਵਾਉਣ ਮੌਕੇ ਅਮਰਪੁਰ ਬੇਲਾ ਦੇ ਨਿਵਾਸੀਆਂ ਨਾਲ ਬੇੇਵਜ੍ਹਾ ਤਰਕਰਾਰ ਕੀਤੀ ਗਈ ਸੀ | ਜਿਸ 'ਤੇ ਅੱਜ ਖੇਦ ਪ੍ਰਗਟ ਕਰਦਿਆਂ ਆਪਸੀ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਲਈ ਦੋਵਾਂ ਪਿੰਡਾਂ ਦੀ ਹੱਦਬਸਤ 'ਚ ਗੈਰ ਕਾਨੂੰਨੀ ਮਾਈਨਿੰਗ ਨਾ ਹੋਣ ਦੀ ਲਿਖਤੀ ਤੌਰ 'ਤੇ ਇਕਜੁੱਟਤਾ ਪ੍ਰਗਟਾਈ | ਉਪਰੰਤ ਲੋਕਾਂ ਵਲੋਂ ਸਤਲੁਜ ਦਰਿਆ ਲਾਗੇ ਹੋਈ ਬੇਹਿਸਾਬ ਨਾਜਾਇਜ਼ ਮਾਈਨਿੰਗ ਵੀ ਦਿਖਾਈ ਗਈ ਜੋ ਕਿ ਮਾਈਨਿੰਗ ਮਾਫੀਆ ਵਲੋਂ ਕੀਤੀ ਗਈ ਨਾਜਾਇਜ਼ ਮਾਈਨਿੰਗ ਨਾਲ ਕਰੋੜਾਂ ਦੀ ਲੁੱਟ ਦੀ ਮੂੰਹ ਬੋਲਦੀ ਤਸਵੀਰ ਸੀ | ਇਸ ਮੌਕੇ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਕਿਹਾ ਕਿ ਸਰਕਾਰੀ ਨੁਮਾਇੰਦੇ ਤੇ ਅਧਿਕਾਰੀ ਲੋਕਾਂ ਨੂੰ ਮਾਈਨਿੰਗ ਲਈ ਮਨਜ਼ੂਰ ਸਾਈਟਾਂ ਵੀ ਨਹੀਂ ਦੱਸ ਸਕੇ | ਦੁੱਖ ਦੀ ਗੱਲ ਹੈ ਕਿ ਇਸ ਢਿੱਲੀ ਕਾਰਵਾਈ ਦੇ ਚੱਲਦਿਆਂ ਮਾਈਨਿੰਗ ਮਾਫੀਆ ਨਾਜਾਇਜ਼ ਤੌਰ 'ਤੇ ਕਾਲੀ ਕਰੋੜਾਂ ਰੁਪਏ ਦੀ ਪੁੰਜੀ ਇਕੱਠੀ ਕਰਨ 'ਚ ਜੁੱਟਿਆ ਰਿਹਾ ਤੇ ਸੰਬੰਧਿਤ ਵਿਭਾਗ ਅੱਖਾਂ ਮੂੰਦੀ ਇਹ ਸਭ ਕੁਝ ਦੇਖਦਾ ਰਿਹਾ ਜਦ ਕਿ ਦੂਸਰੀ ਤਰਫ ਖੇਤਰ ਦੀ ਭੂਗੋਲਿਕ ਸਥਿਤੀ ਲਗਾਤਾਰ ਵਿਗੜਨ 'ਤੇ ਲੋਕਾਂ ਦਾ ਪ੍ਰਭਾਵਿਤ ਹੋਣਾ ਲਗਾਤਾਰ ਜਾਰੀ ਹੈੈ | ਉਕਤ ਪਿੰਡਾਂ ਦੇ ਉਜਾਗਰ ਸਿੰਘ ਬੇਲਾ ਤੇ ਸੂਬੇਦਾਰ ਚੰਨਣ ਸਿੰਘ ਨੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਅਤੇ ਗੈਰ ਕਾਨੂੰਨੀ ਮਾਈਨਿੰਗ ਵਿਰੁੱਧ ਇਕਜੁਟ ਹੋ ਕੇ ਖੜ੍ਹਨ ਦੀ ਲੋੜ 'ਤੇ ਜ਼ੋਰ ਦਿੱਤਾ | ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਮੋਰਚਾ ਦੀ ਟੀਮ ਵਲੋਂ ਨਾਜਾਇਜ਼ ਮਾਈਨਿੰਗ ਵਿਰੁੱਧ ਜੋਰ ਸ਼ੋਰ ਨਾਲ ਉਠਾਏ ਮਾਮਲੇ ਦੀ ਵੀ ਸ਼ਲਾਘਾ ਕੀਤੀ | ਇਸ ਮੌਕੇ ਸਰਪੰਚ ਅਜਮੇਰ ਸਿੰਘ ਅਮਰਪੁਰ ਬੇਲਾ, ਨੰਬਰਦਾਰ ਜਰਨੈਲ ਸਿੰਘ ਬੁਰਜ, ਦੀਪੂ ਸਰਪੰਚ ਰੌਲੀ, ਗੁਰਮੀਤ ਸਿੰਘ ਮੌਠਾਪੁਰ ਸੂਬੇਦਾਰ ਰੋਸ਼ਨ ਲਾਲ, ਨੀਰਜ ਰਾਣਾ ਮਾਣਕੂ ਮਾਜਰਾ, ਸੂਬੇਦਾਰ ਚੰਨਣ ਸਿੰਘ, ਸ਼ੇਰ ਸਿੰਘ ਬੁਰਜ, ਰਣਜੀਤ ਸਿੰਘ ਰਾਣਾ ਮੋਠਾਪੁਰ, ਪ੍ਰੀਤਮ ਸਿੰਘ ਮਵਾ, ਹਰਦਿਆਲ ਸਿੰਘ ਖਟੜਾ ਤੇ ਬਾਲ ਕਿ੍ਸ਼ਨ ਕੁੱਕੂ ਸਮੇਤ ਭਾਰੀ ਗਿਣਤੀ 'ਚ ਅÏਰਤਾਂ ਸਮੇਤ ਉਕਤ ਪਿੰਡਾਂ ਦੇ ਲੋਕ ਹਾਜ਼ਰ ਸਨ |

ਪਿਛਲੀ ਖ਼ਬਰ ਸੋਸ਼ਲ ਮੀਡੀਆ 'ਤੇ ਹੋਏ ਪਿਆਰ ਤੋਂ ਬਾਅਦ ਅਮਰੀਕਨ ਲੜਕੀ ਤੇ ਪੰਜਾਬੀ ਮੁੰਡੇ ਨੇ ਕਰਵਾਇਆ ਵਿਆਹ <br/> ਅਗਲੀ ਖ਼ਬਰ ਨਗਰ ਕੌਂਸਲ ਦੀਆਂ ਵਾਰਡ ਹੱਦਾਂ ਦਾ ਖਰੜਾ ਜਾਰੀ, ਰਾਖਵੇਂਕਰਨ 'ਚ ਕੀਤੀਆਂ ਤਬਦੀਲੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।