13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਨਗਰ ਕੌਂਸਲ ਦੀਆਂ ਵਾਰਡ ਹੱਦਾਂ ਦਾ ਖਰੜਾ ਜਾਰੀ, ਰਾਖਵੇਂਕਰਨ 'ਚ ਕੀਤੀਆਂ ਤਬਦੀਲੀਆਂ

ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ <br/> 28-12-2025
ਰੂਪਨਗਰ, 27 ਦਸੰਬਰ (ਸਤਨਾਮ ਸਿੰਘ ਸੱਤੀ)-ਸਥਾਨਕ ਸਰਕਾਰਾਂ ਵਿਭਾਗ ਪੰਜਾਬ ਵਲੋਂ ਨਗਰ ਕੌਂਸਲ ਰੂਪਨਗਰ ਦੀਆਂ ਵਾਰਡਾਂ ਦੀ ਹੱਦਬੰਦੀ ਤੇ ਰਾਖਵੇਂਕਰਨ ਸੰਬੰਧੀ ਖਰੜਾ ਜਾਰੀ ਕੀਤਾ ਗਿਆ ਹੈ | ਜਾਰੀ ਖਰੜੇ ਮੁਤਾਬਕ ਰੂਪਨਗਰ ਸ਼ਹਿਰ ਨੂੰ ਕੁੱਲ 21 ਵਾਰਡਾਂ ਵਿੱਚ ਵੰਡਿਆ ਗਿਆ ਹੈ, ਜਿਨ੍ਹਾਂ ਵਿਚ ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ, ਇਸਤਰੀ ਮੈਂਬਰਾਂ ਤੇ ਪਛੜੀਆਂ ਸ਼੍ਰੇਣੀਆਂ ਲਈ ਵਾਰਡ ਰਾਖਵੇਂ ਕੀਤੇ ਗਏ ਹਨ | ਸੀਨੀਅਰ ਅਕਾਲੀ ਆਗੂ ਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਕਿਹਾ ਕਿ ਵਾਰਡਬੰਦੀ ਤਰਕ ਸੰਗਤ ਤਰੀਕੇ ਨਾਲ ਨਹੀਂ ਕੀਤੀ ਗਈ ਅਤੇ ਹੁਣ ਤੱਕ ਇਸ ਸੰਬੰਧੀ ਬਣਾਏ ਗਏ ਨਕਸ਼ੇ ਨੂੰ ਲੁਕਾ ਕੇ ਰੱਖਿਆ ਗਿਆ ਹੈ | ਵਾਰਡ ਬੰਦੀ ਸੰਬੰਧੀ ਦਿੱਤੇ ਜਾਣ ਵਾਲੇ ਇਤਰਾਜ਼ਾਂ ਸੰਬੰਧੀ ਸ: ਮੱਕੜ ਨੇ ਕਿਹਾ ਕੇ ਵਾਰਡਬੰਦੀ ਸੰਬੰਧੀ ਨੋਟੀਫਿਕੇਸ਼ਨ 22 ਦਸੰਬਰ ਨੂੰ ਜਾਰੀ ਕੀਤਾ ਗਿਆ ਸੀ ਤੇ ਅੱਜ ਤੱਕ ਨਾ ਤਾਂ ਇਹ ਦਫ਼ਤਰ ਵਿਚ ਵੇਖਣ ਲਈ ਲਗਾਇਆ ਗਿਆ ਹੈ ਨਾ ਹੀ ਕਿਸੇ ਅਖ਼ਬਾਰ ਵਿਚ ਪ੍ਰਕਾਸ਼ਿਤ ਕਰਵਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਜੇਕਰ ਇਤਰਾਜ਼ਾਂ ਲਈ ਕਾਨੂੰਨ ਮੁਤਾਬਕ ਪੂਰਾ ਸਮਾਂ ਨਾ ਦਿੱਤਾ ਗਿਆ ਤਾਂ ਉਹ ਕਾਨੂੰਨ ਦਾ ਸਹਾਰਾ ਲੈਣ ਲਈ ਮਜ਼ਬੂਰ ਹੋਣਗੇ | ਜਾਰੀ ਖਰੜੇ ਅਨੁਸਾਰ ਕੁਝ ਵਾਰਡ ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ, ਕੁਝ ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਤੇ ਵੱਡੀ ਗਿਣਤੀ ਵਿਚ ਵਾਰਡ ਇਸਤਰੀ ਮੈਂਬਰਾਂ ਲਈ ਰਾਖਵੇਂ ਕੀਤੇ ਗਏ ਹਨ | ਇਸ ਤੋਂ ਇਲਾਵਾ ਪਛੜੀਆਂ ਸ਼੍ਰੇਣੀਆਂ ਲਈ ਵੀ ਵੱਖਰਾ ਵਾਰਡ ਨਿਰਧਾਰਤ ਕੀਤਾ ਗਿਆ ਹੈ | ਹਰ ਵਾਰਡ ਦੀ ਹੱਦ ਸੜਕਾਂ, ਗਲੀਆਂ, ਕਾਲੋਨੀਆਂ, ਨਹਿਰਾਂ, ਰੇਲਵੇ ਲਾਈਨਾਂ ਤੇ ਪ੍ਰਮੁੱਖ ਸਥਾਨਾਂ ਦੇ ਆਧਾਰ 'ਤੇ ਨਿਰਧਾਰਤ ਕੀਤੀ ਗਈ ਹੈ | ਖਰੜੇ ਵਿਚ ਦਰਸਾਇਆ ਗਿਆ ਹੈ ਕਿ ਇਹ ਹੱਦਬੰਦੀ ਨਗਰ ਕੌਂਸਲ ਦੀ ਮੌਜੂਦਾ ਭੂਗੋਲਿਕ ਹੱਦਾਂ ਅੰਦਰ ਆਉਂਦੇ ਇਲਾਕਿਆਂ ਨੂੰ ਧਿਆਨ ਵਿਚ ਰੱਖ ਕੇ ਕੀਤੀ ਗਈ ਹੈ, ਤਾਂ ਜੋ ਆਬਾਦੀ ਤੇ ਸਮਾਜਿਕ ਨਿਆਂ ਦੇ ਅਸੂਲਾਂ ਅਨੁਸਾਰ ਪ੍ਰਤੀਨਿਧਿਤਾ ਯਕੀਨੀ ਬਣਾਈ ਜਾ ਸਕੇ | ਕੁਝ ਵਾਰਡਾਂ ਵਿਚ ਗਲੀਆਂ ਦੇ ਨਾਂਅ ਖਾਲੀ ਛੱਡੇ ਜਾਣ ਦਾ ਵੀ ਜ਼ਿਕਰ ਹੈ, ਜਿਸ ਨੂੰ ਅਗਲੇ ਪੜਾਅ ਵਿਚ ਸਪਸ਼ਟ ਕੀਤਾ ਜਾਵੇਗਾ | ਸਥਾਨਕ ਸਰਕਾਰਾਂ ਵਿਭਾਗ ਵਲੋਂ ਜਾਰੀ ਖਰੜੇ 'ਤੇ ਲੋਕਾਂ ਤੇ ਸੰਬੰਧਿਤ ਧਿਰਾਂ ਤੋਂ ਇਤਰਾਜ਼ਾਂ ਤੇ ਸੁਝਾਵਾਂ ਦੀ ਉਮੀਦ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਅੰਤਿਮ ਹੱਦਬੰਦੀ ਤੇ ਰਾਖਵੇਂਕਰਨ ਨੂੰ ਨੋਟੀਫਾਈ ਕੀਤਾ ਜਾਵੇਗਾ |
ਵਾਰਡ ਬੰਦੀ ਦੇ ਸੰਖੇਪ ਵੇਰਵੇ ਅਨੁਸਾਰ
ਵਾਰਡ ਨੰਬਰ 1-ਅਨੁਸੂਚਿਤ ਜਾਤੀਆਂ ਦੀ ਇਸਤਰੀ ਮੈਂਬਰ ਲਈ ਰਾਖਵਾਂ (ਨਾਨਕਪੁਰਾ ਰੋਡ, ਨੰਗਲ ਰੋਡ, ਨਵਾਂ ਬੱਸ ਅੱਡਾ ਖੇਤਰ), ਵਾਰਡ ਨੰਬਰ 2-ਸਧਾਰਣ (ਨਾਨਕਪੁਰਾ ਰੋਡ, ਮਾਜਰੀ ਰੋਡ, ਚੰਡੀਗੜ੍ਹ ਰੋਡ ਨਾਲ ਲੱਗਦੇ ਇਲਾਕੇ), ਵਾਰਡ ਨੰਬਰ 3-ਇਸਤਰੀ ਮੈਂਬਰ ਲਈ ਰਾਖਵਾਂ (ਚੰਡੀਗੜ੍ਹ ਰੋਡ, ਗਿਲਕੋ ਵੈਲੀ, ਜਗਜੀਤ ਨਗਰ ਆਦਿ), ਵਾਰਡ ਨੰਬਰ 4 -ਸਧਾਰਣ (ਗਿਲਕੋ ਵੈਲੀ, ਮਾਡਲ ਟਾਊਨ, ਮੋਰਿੰਡਾ ਰੋਡ ਖੇਤਰ. ਆਦਿ), ਵਾਰਡ ਨੰਬਰ 5 -ਇਸਤਰੀ ਮੈਂਬਰ ਲਈ ਰਾਖਵਾਂ (ਸ਼ਹੀਦ ਭਗਤ ਸਿੰਘ ਨਗਰ, ਹਵੇਲੀ ਖੁਰਦ, ਉਤਸਵ ਪੈਲਸ ਇਲਾਕਾ. ਆਦਿ), ਵਾਰਡ ਨੰਬਰ 6-ਸਧਾਰਣ (ਨਾਨਕਸਰ, ਗਊਸ਼ਾਲਾ ਰੋਡ, ਮਾਡਲ ਟਾਊਨ), ਵਾਰਡ ਨੰਬਰ 7-ਇਸਤਰੀ ਮੈਂਬਰ ਲਈ ਰਾਖਵਾਂ (ਬੇਲਾ ਚੌਕ, ਹਸਪਤਾਲ ਰੋਡ, ਅੰਬੇਡਕਰ ਨਗਰ), ਵਾਰਡ ਨੰਬਰ 8-ਸਧਾਰਣ (ਪੁਰਾਣੀ ਸਬਜ਼ੀ ਮੰਡੀ, ਗੁਰੂ ਨਾਨਕ ਮਾਰਕੀਟ, ਮੇਨ ਬਾਜ਼ਾਰ), ਵਾਰਡ ਨੰਬਰ 9-ਇਸਤਰੀ ਮੈਂਬਰ ਲਈ ਰਾਖਵਾਂ (ਰਵਿਦਾਸ ਧਰਮਸ਼ਾਲਾ, ਮੀਰਾਬਾਈ ਚੌਕ ਖੇਤਰ), ਵਾਰਡ ਨੰਬਰ 10-ਸਧਾਰਣ (ਗਿਆਨੀ ਜੈਲ ਸਿੰਘ ਨਗਰ, ਗਾਂਧੀ ਚੌਕ, ਵਾਲਮੀਕਿ ਮੁਹੱਲਾ), ਵਾਰਡ ਨੰਬਰ 11-ਇਸਤਰੀ ਮੈਂਬਰ ਲਈ ਰਾਖਵਾਂ (ਗਾਂਧੀ ਚੌਂਕ, ਅੰਬੇਡਕਰ ਨਗਰ, ਬੇਲਾ ਚੌਕ), ਵਾਰਡ ਨੰਬਰ 12-ਸਧਾਰਣ (ਮਾਤਾ ਰਾਣੀ ਰੋਡ, ਸਰਕਾਰੀ ਕਾਲਜ ਰੋਡ), ਵਾਰਡ ਨੰਬਰ
13-ਪਛੜੀਆਂ ਸ਼੍ਰੇਣੀਆਂ ਲਈ ਰਾਖਵਾਂ (ਪੀ. ਡਬਲਿਊ. ਡੀ. ਰੋਡ, ਮਲਹੋਤਰਾ ਕਾਲੋਨੀ, ਗ੍ਰੀਨ ਪੈਲਸ ਇਲਾਕਾ), ਵਾਰਡ ਨੰਬਰ 14-ਇਸਤਰੀ ਮੈਂਬਰ ਲਈ ਰਾਖਵਾਂ (ਹਰਿਗੋਬਿੰਦ ਨਗਰ, ਡੀ. ਪੀ. ਐਸ. ਸਕੂਲ (ਪੁਰਾਣਾ ਕਿੱਡਜੀ ਸਕੂਲ), ਮਾਧੋਦਾਸ ਕਾਲੋਨੀ) ਆਦਿ, ਵਾਰਡ ਨੰਬਰ 15-ਅਨੁਸੂਚਿਤ ਜਾਤੀਆਂ ਲਈ ਰਾਖਵਾਂ (ਮਲਹੋਤਰਾ ਕਾਲੋਨੀ, ਸਨ ਇਨਕਲੇਵ) ਆਦਿ, ਵਾਰਡ ਨੰਬਰ 16-ਇਸਤਰੀ ਮੈਂਬਰ ਲਈ ਰਾਖਵਾਂ (ਹਵੇਲੀ ਰੋਡ, ਸਤਲੁਜ ਦਰਿਆ ਕੰਢਾ) ਆਦਿ, ਵਾਰਡ ਨੰਬਰ 17-ਅਨੁਸੂਚਿਤ ਜਾਤੀਆਂ ਦੀ ਇਸਤਰੀ ਮੈਂਬਰ ਲਈ ਰਾਖਵਾਂ (ਹਵੇਲੀ ਕਲਾਂ, ਨਹਿਰੂ ਨਗਰ) ਆਦਿ, ਵਾਰਡ ਨੰਬਰ 18-ਸਧਾਰਣ (ਸਿਵਲ ਸਕੱਤਰੇਤ ਰੋਡ, ਸਰਕਾਰੀ ਕਾਲਜ ਇਲਾਕਾ, ਨਹਿਰੂ ਨਗਰ ਆਦਿ), ਵਾਰਡ ਨੰਬਰ 19-ਇਸਤਰੀ ਮੈਂਬਰ ਲਈ ਰਾਖਵਾਂ (ਅੰਬੇਡਕਰ ਚੌਕ, ਸ਼ਿਵਾਲਿਕ ਸਕੂਲ ਖੇਤਰ, ਮੇਨ ਗਲੀ ਡਾਕਟਰ ਅੰਬੇਡਕਰ ਭਵਨ ਦਫਤਰ ਇਨਕਮ ਟੈਕਸ ਗਲੀ ਮੁਹੱਲਾ ਗੁਰੂ ਨਾਨਕਪੁਰਾ ਤੱਕ ਮਾਤਾ ਰਾਣੀ ਰੋਡ ਤੇ ਸਰਕਾਰੀ ਕਾਲਜ ਹੋਸਟਲ ਰੋਡ ਤੱਕ)ਆਦਿ, ਵਾਰਡ ਨੰਬਰ 20-ਸਧਾਰਣ (ਨਹਿਰੂ ਸਟੇਡੀਅਮ, ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਇਲਾਕਾ, ਸ਼ਿਵਾਲੀ ਪਬਲਿਕ ਸਕੂਲ ਰੋਡ ਸਤਲੁਜ ਦਰਿਆ ਤੇ ਸਟੇਡੀਅਮ ਰੋਡ ਤੱਕ), ਵਾਰਡ ਨੰਬਰ 21-ਅਨੁਸੂਚਿਤ ਜਾਤੀਆਂ ਲਈ ਰਾਖਵਾਂ (ਨੰਗਲ ਰੋਡ, ਸਦਾ ਵਰਤ ਰੋਡ, ਜਲੰਧਰ ਰੋਡ) ਆਦਿ ਖੇਤਰਾਂ ਤੱਕ ਹੋਵੇਗਾ | ਖਰੜੇ ਅਨੁਸਾਰ ਇਹ ਹੱਦਬੰਦੀ ਆਬਾਦੀ ਦੀ ਬਣਤਰ ਤੇ ਸਮਾਜਿਕ ਨਿਆਂ ਦੇ ਅਸੂਲਾਂ ਅਨੁਸਾਰ ਕੀਤੀ ਗਈ ਹੈ | ਵਿਭਾਗ ਵਲੋਂ ਇਸ ਖਰੜੇ 'ਤੇ ਜਨਤਾ ਤੇ ਸੰਬੰਧਿਤ ਧਿਰਾਂ ਤੋਂ ਇਤਰਾਜ਼ਾਂ ਤੇ ਸੁਝਾਵਾਂ ਦੀ ਮੰਗ ਕੀਤੀ ਗਈ ਹੈ, ਜਿਸ ਤੋਂ ਬਾਅਦ ਅੰਤਿਮ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ |
ਪਿਛਲੀ ਖ਼ਬਰ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਬੁਰਜ, ਅਮਰਪੁਰ ਬੇਲਾ ਸਮੇਤ ਹੋਰ ਪਿੰਡਾਂ ਦੇ ਲੋਕਾਂ ਦਾ ਹੋਇਆ ਭਾਰੀ ਇਕੱਠ <br/> ਅਗਲੀ ਖ਼ਬਰ ਚੋਰੀ ਕੀਤੀਆਂ ਮੱਝਾਂ ਸਮੇਤ ਕੈਂਟਰ ਛੱਡ ਕੇ ਚੋਰ ਫ਼ਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।