09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਸ੍ਰੀ ਦਸਮੇਸ਼ ਅਕੈਡਮੀ ਵਿਖੇ ਕਰਮਚਾਰੀਆਂ ਵਲੋਂ ਪਿਛਲੇ ਪੰਜ ਦਿਨਾਂ ਤੋਂ ਲਗਾਇਆ ਧਰਨਾ ਹੋਇਆ ਸਮਾਪਤ <br/>

ਸ੍ਰੀ ਦਸਮੇਸ਼ ਅਕੈਡਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਧਰਨੇ 'ਤੇ ਬੈਠੇ ਕਰਮਚਾਰੀਆਂ ਨਾਲ ਗੱਲਬਾਤ ਕਰਦੇ ਡੀ. ਆਈ. ਜੀ. ਪੰਜਾਬ ਪੁਲਿਸ ਦਲਜੀਤ ਸਿੰਘ ਰਾਣਾ ਤੇ ਹੋਰ | <br/> 26-12-2025
ਸ੍ਰੀ ਅਨੰਦਪੁਰ ਸਾਹਿਬ, 25 ਦਸੰਬਰ (ਕਰਨੈਲ ਸਿੰਘ)-ਸਥਾਨਕ ਸ੍ਰੀ ਦਸਮੇਸ਼ ਅਕੈਡਮੀ ਵਿਖੇ ਕਰਮਚਾਰੀਆਂ ਵਲੋਂ ਪਿ੍ੰਸੀਪਲ ਦੇ ਰਵੱਈਏ ਤੋਂ ਪ੍ਰੇਸ਼ਾਨ ਹੋ ਕੇ ਪਿਛਲੇ ਪੰਜ ਦਿਨਾਂ ਤੋਂ ਲਗਾਇਆ ਧਰਨਾ ਬੀਤੀ ਸ਼ਾਮ ਉਦੋਂ ਸਮਾਪਤ ਹੋਇਆ ਜਦੋਂ ਪੰਜਾਬ ਪੁਲਿਸ ਦੇ ਡੀ. ਆਈ. ਜੀ. ਜੇਲ੍ਹ ਦਲਜੀਤ ਸਿੰਘ ਰਾਣਾ ਤੇ ਸਮਾਜ ਸੇਵੀ ਜੁਗਰਾਜ ਸਿੰਘ ਕੀਰਤਪੁਰ ਸਾਹਿਬ ਦੇ ਦਖ਼ਲ ਨਾਲ ਕਰਮਚਾਰੀਆਂ ਦੀ ਅਕੈਡਮੀ ਟਰੱਸਟ ਨਾਲ ਜਨਵਰੀ ਦੇ ਪਹਿਲੇ ਹਫ਼ਤੇ ਮੀਟਿੰਗ ਦਾ ਭਰੋਸਾ ਦਿੱਤਾ | ਅਕੈਡਮੀ ਦੇ ਕਰਮਚਾਰੀ ਆਗੂ ਕੁਲਵਿੰਦਰ ਸਿੰਘ ਨੇ ਧਰਨੇ ਦੀ ਸਮਾਪਤੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਧਰਨਾ ਅਕੈਡਮੀ ਦੀ ਪਿ੍ੰਸੀਪਲ ਵਲੋਂ ਅਧਿਆਪਕਾਂ ਤੇ ਹੋਰ ਕਰਮਚਾਰੀਆਂ ਨੂੰ ਪ੍ਰੇਸ਼ਾਨ ਕਰਨ ਦੇ ਰੋਸ 'ਚ ਲਗਾਇਆ ਗਿਆ ਸੀ | ਉਨ੍ਹਾਂ ਦੱਸਿਆ ਕਿ ਅੱਜ ਇਲਾਕੇ ਦੇ ਪੰਜਾਬ ਪੁਲਿਸ ਵਿਭਾਗ 'ਚ ਡੀ. ਆਈ. ਜੀ. ਦਲਜੀਤ ਸਿੰਘ ਰਾਣਾ ਵਲੋਂ ਅਕੈਡਮੀ ਟਰੱਸਟ ਦੇ ਚੇਅਰਮੈਨ ਸੁਰਜੀਤ ਸਿੰਘ ਰੱਖੜਾ ਨਾਲ ਰਾਬਤਾ ਕੀਤਾ ਅਤੇ ਪੈਦਾ ਹੋਏ ਹਾਲਤਾਂ ਤੋਂ ਜਾਣੂ ਕਰਵਾਇਆ ਗਿਆ | ਉਨ੍ਹਾਂ ਦੱਸਿਆ ਕਿ ਅੱਜ ਦਲਜੀਤ ਸਿੰਘ ਰਾਣਾ ਕਰਮਚਾਰੀਆਂ ਵਲੋਂ ਲਗਾਏ ਧਰਨੇ 'ਚ ਪਹੁੰਚੇ ਤੇ ਉਨ੍ਹਾਂ ਨੇ ਧਰਨੇ 'ਤੇ ਬੈਠੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ | ਉਪਰੰਤ ਟਰੱਸਟ ਦੇ ਚੇਅਰਮੈਨ ਸੁਰਜੀਤ ਸਿੰਘ ਰੱਖੜਾ ਨਾਲ ਫੋਨ 'ਤੇ ਵਿਚਾਰ ਚਰਚਾ ਕੀਤੀ ਤੇ ਉਨ੍ਹਾਂ ਵਲੋਂ ਜਨਵਰੀ ਦੇ ਪਹਿਲੇ ਹਫ਼ਤੇ ਕਰਮਚਾਰੀਆਂ ਦੀਆਂ ਮੰਗਾਂ ਸੰਬੰਧੀ ਮੀਟਿੰਗ ਦਾ ਭਰੋਸਾ ਦਿੱਤਾ | ਕੁਲਵਿੰਦਰ ਸਿੰਘ ਨੇ ਕਿਹਾ ਕਿ ਸ. ਰੱਖੜਾ ਦੇ ਭਰੋਸੇ ਤੋਂ ਬਾਅਦ ਸਮੂਹ ਧਰਨਾਕਾਰੀ ਕਰਮਚਾਰੀਆਂ ਨੇ ਧਰਨਾ ਸਮਾਪਤ ਕਰਨ ਦਾ ਫ਼ੈਸਲਾ ਕੀਤਾ | ਅਕੈਡਮੀ ਕਰਮਚਾਰੀਆਂ ਨੇ ਟਰੱਸਟ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀਆਂ ਮੰਗਾਂ ਦਾ ਜਲਦ ਹੱਲ ਕੀਤਾ ਜਾਵੇ |

ਪਿਛਲੀ ਖ਼ਬਰ ਦਸਮੇਸ਼ ਆਈ ਸੈਂਟਰ ਮੁੱਲਾਂਪੁਰ ਵਿਖੇ ਮੈਡੀਕਲ ਜਾਂਚ ਕੈਂਪ ਭਲਕੇ ਅਗਲੀ ਖ਼ਬਰ ਨਾਜਾਇਜ਼ ਮਾਈਨਿੰਗ ਮਟੀਰੀਅਲ ਨਾਲ ਲੱਦੀਆਂ ਦੋ ਟਰਾਲੀਆਂ ਲੋਕਾਂ ਵਲੋਂ ਕਾਬੂ ਕਰ ਕੇ ਕੀਤੀਆਂ ਪੁਲਿਸ ਹਵਾਲੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।