09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਨਾਜਾਇਜ਼ ਮਾਈਨਿੰਗ ਮਟੀਰੀਅਲ ਨਾਲ ਲੱਦੀਆਂ ਦੋ ਟਰਾਲੀਆਂ ਲੋਕਾਂ ਵਲੋਂ ਕਾਬੂ ਕਰ ਕੇ ਕੀਤੀਆਂ ਪੁਲਿਸ ਹਵਾਲੇ <br/>

ਅਜੀਤ ਡੈਸਕ 26-12-2025
ਨੂਰਪੁਰ ਬੇਦੀ, 25 ਦਸੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਨਾਜਾਇਜ਼ ਮਾਈਨਿੰਗ ਵਿਰੁੱਧ ਲੋਕਾਂ ਵਲੋਂ ਆਰੰਭ ਕੀਤੇ ਸੰਘਰਸ਼ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਨਾਜਾਇਜ਼ ਮਾਈਨਿੰਗ ਮਟੀਰੀਅਲ ਨਾਲ ਲੱਦੀਆਂ ਦੋ ਟਰਾਲੀਆਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ | ਦੱਸਣਯੋਗ ਹੈ ਕਿ ਅੱਜ ਨਾਜਾਇਜ਼ ਮਾਈਨਿੰਗ ਵਿਰੁੱਧ ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਫ਼ੈਸਲਾ ਕੀਤਾ ਕਿ ਉਹ ਆਪਣੇ ਪਿੰਡਾਂ 'ਚ ਕਿਸੇ ਤਰ੍ਹਾਂ ਦੀ ਵੀ ਨਾਜਾਇਜ਼ ਮਾਈਨਿੰਗ ਨਹੀਂ ਹੋਣ ਦੇਣਗੇ ਤੇ ਜੇਕਰ ਜ਼ਰੂਰਤ ਪਈ ਤਾਂ ਉਹ ਖ਼ੁਦ ਮਾਈਨਿੰਗ ਨੂੰ ਰੋਕਣ ਲਈ ਅੱਗੇ ਹੋ ਕੇ ਇਸ ਨੂੰ ਰੋਕਣਗੇ | ਉਪਰੰਤ ਪਿੰਡ ਅਮਰਪੁਰ ਬੇਲਾ ਤੇ ਆਸ-ਪਾਸ ਪਿੰਡਾਂ ਦੇ ਲੋਕਾਂ ਨੂੰ ਜਦੋਂ ਮਾਈਨਿੰਗ ਮਟੀਰੀਅਲ ਦੀ ਗੈਰ ਕਾਨੂੰਨੀ ਢੋਆ ਢੁਆਈ ਦਾ ਪਤਾ ਚੱਲਿਆ ਤਾਂ ਉਨ੍ਹਾਂ ਇਕੱਠੇ ਹੋ ਕੇ 2 ਟਰੈਕਟਰ ਟਰਾਲੀਆਂ ਨੂੰ ਕਾਬੂ ਕਰ ਲਿਆ | ਇਸ ਸੰਬੰਧੀ ਪਤਾ ਚੱਲਣ
(ਬਾਕੀ ਸਫ਼ਾ 6 'ਤੇ)

ਪਿਛਲੀ ਖ਼ਬਰ ਸ੍ਰੀ ਦਸਮੇਸ਼ ਅਕੈਡਮੀ ਵਿਖੇ ਕਰਮਚਾਰੀਆਂ ਵਲੋਂ ਪਿਛਲੇ ਪੰਜ ਦਿਨਾਂ ਤੋਂ ਲਗਾਇਆ ਧਰਨਾ ਹੋਇਆ ਸਮਾਪਤ <br/> ਅਗਲੀ ਖ਼ਬਰ ਪੰਜਾਬ ਮੋਰਚਾ ਦੀ ਅਗਵਾਈ 'ਚ ਲੋਕਾਂ ਵਲੋਂ ਮਾਈਨਿੰਗ ਮਾਫ਼ੀਆ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਇਲਾਕੇ ਨੂੰ ਉਜਾੜਨ ਲਈ ਸਿਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।