27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਸਰਕਾਰ ਨੇ ਜਾਣਬੁਝ ਕੇ ਸਥਾਪਿਤ ਕਾਂਗਰਸੀ ਲੀਡਰਾਂ ਦੇ ਜ਼ੋਨ ਕੀਤੇ ਰਿਜ਼ਰਵ-ਰਾਣਾ ਕੇ. ਪੀ. <br/>

ਅਜੀਤ ਡੈਸਕ 03-12-2025
ਨੰਗਲ, 2 ਦਸੰਬਰ (ਪ੍ਰੀਤਮ ਸਿੰਘ ਬਰਾਰੀ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਜਿੱਤਣ ਲਈ ਕਾਂਗਰਸੀ ਵਰਕਰਾਂ ਤੇ ਆਗੂਆਂ ਨੂੰ ਲਾਮਬੰਦ ਕਰਨ ਲਈ ਸਾਬਕਾ ਸਪੀਕਰ ਪੰਜਾਬ ਰਾਣਾ ਕੇ. ਪੀ. ਸਿੰਘ ਵਲੋਂ ਬਲਾਕ ਕਾਂਗਰਸ ਕਮੇਟੀ ਨੰਗਲ ਦੇ ਦਫ਼ਤਰ ਵਿਖੇ ਇਕ ਮੀਟਿੰਗ ਬੁਲਾਈ ਗਈ | ਇਸ ਮੌਕੇ ਉਨ੍ਹਾਂ ਵਲੋਂ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਅੰਦਰ ਪੈਂਦੇ ਵੱਖ-ਵੱਖ ਜ਼ੋਨਾਂ ਤੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਉਮੀਦਵਾਰਾਂ ਦਾ ਐਲਾਨ ਕੀਤਾ | ਜਿਸ 'ਚ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਬਿਭੌਰ ਸਾਹਿਬ ਤੋਂ ਦਲਜੀਤ ਕੌਰ ਪਿੰਡ ਸੁਖਸਾਲ ਤੋਂ ਸਾਬਕਾ ਸਰਪੰਚ ਹੈ, ਦੂਜਾ ਉਮੀਦਵਾਰ ਜ਼ੋਨ ਦੜੋਲੀ ਹੇਠਲੀ ਤੋਂ ਵਿਨੋਦ ਸ਼ਰਮਾ (ਮੌਜੂਦਾ ਸਰਪੰਚ ਤੇ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਨੰਗਲ) ਪਿੰਡ ਦਬਕੇੜਾ ਤੇ ਤੀਸਰਾ ਉਮੀਦਵਾਰ ਜ਼ੋਨ ਕੋਟਲਾ ਜ਼ੋਨ ਤੋਂ ਊਸ਼ਾ ਦੇਵੀ ਸਾਬਕਾ ਸਰਪੰਚ ਪਿੰਡ ਲਖੇਡ ਤੇ ਚੌਥਾ ਉਮੀਦਵਾਰ ਜ਼ੋਨ ਭਰਤ ਗੜ੍ਹ ਤੋਂ ਪ੍ਰੀਤੀ ਸ਼ਰਮਾ ਦੇ ਨਾਂਅ ਐਲਾਨ ਕਰ ਦਿੱਤੇ ਗਏ ਹਨ | ਇਸ ਮੌਕੇ ਰਾਣਾ ਕੇ. ਪੀ. ਸਿੰਘ ਨੇ ਮੌਜੂਦਾ ਸਰਕਾਰ 'ਤੇ ਦੋਸ਼ ਲਗਾਏ ਕਿ ਸਰਕਾਰ ਨੇ ਚੋਣਾਂ ਤੋਂ ਪਹਿਲਾ ਹੀ ਹੇਰਾ ਫੇਰੀ ਕੀਤੀ ਹੈ, ਬੇਢੰਗੇ ਜ਼ੋਨ ਬਣਾਏ ਗਏ ਹਨ | ਉਨ੍ਹਾਂ ਕਿਹਾ ਕਿ ਜੋ ਚੰਗੇ ਚੰਗੇ ਲੀਡਰ ਪੰਚਾਇਤੀ ਰਾਜ ਨਾਲ ਜੁੜੇ ਸਨ, ਬਲਾਕ ਸੰਮਤੀਆਂ ਨਾਲ ਜੁੜੇ ਸਨ, ਜ਼ਿਲ੍ਹਾ ਪ੍ਰੀਸ਼ਦ ਤੱਕ ਜੋ ਲੀਡਰ ਰਹੇ ਹਨ ਉਨ੍ਹਾਂ ਦੇ ਪਿੰਡਾਂ ਨੂੰ ਜਾਣ ਕੇ ਰਿਜ਼ਰਵ ਕਰ ਦਿੱਤਾ ਗਿਆ ਤੇ ਸੀਨੀਅਰ ਲੀਡਰਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਗਈ | ਰਾਣਾ ਨੇ ਕਿਹਾ ਕਿ ਬਾਵਜੂਦ ਇਸ ਦੇ ਕਾਂਗਰਸੀ ਵਰਕਰਾਂ ਤੇ ਆਗੂਆਂ 'ਚ ਉਕਤ ਚੋਣਾਂ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ | ਇਸ ਮੌਕੇ ਰਮੇਸ਼ ਚੰਦ ਦਸਗਰਾਈ, ਅਸ਼ੋਕ ਸਵਾਮੀਪੁਰ ਸੰਜੇ ਸਾਹਨੀ ਪ੍ਰਧਾਨ ਨਗਰ, ਕੌਂਸਲ ਹਰਬੰਸ ਲਾਲ ਮਹਿੰਦਲੀ, ਹਿਮਾਂਸ਼ ਟੰਡਨ, ਪ੍ਰੇਮ ਸਿੰਘ ਬਾਸੋਵਾਲ, ਕਮਲ ਜੋਸ਼ੀ, ਪਾਲੀ ਸ਼ਾਹ ਕੋੜਾ, ਰਾਕੇਸ਼ ਨਈਅਰ, ਵਿਜੇ ਕੌਸ਼ਲ, ਸੁਰਿੰਦਰ ਪੰਮਾ, ਦੀਪਕ ਨੰਦਾ, ਸਤਨਾਮ ਸਿੰਘ ਪਰਹਾਰ, ਐਡਵੋਕੇਟ ਸੰਜੀਵ ਤੋਂ ਇਲਾਵਾ ਵੱਡੀ ਗਿਣਤੀ 'ਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ |

ਪਿਛਲੀ ਖ਼ਬਰ ਟਰੰਪ ਵਲੋਂ ਫਿਰ ਭਾਰਤ-ਪਾਕਿ ਟਕਰਾਅ ਖ਼ਤਮ ਕਰਨ ਦਾ ਦਾਅਵਾ ਅਗਲੀ ਖ਼ਬਰ ਸੰਤ ਸੁੱਚਾ ਸਿੰਘ ਦੇ ਅੰਤਿਮ ਦਰਸ਼ਨਾਂ ਲਈ ਪੰਜਾਬ ਭਰ ਤੋਂ ਸੰਤ ਮਹਾਂਪੁਰਖ, ਸਮਾਜ ਸੇਵੀ ਤੇ ਰਾਜਨੀਤਕ ਸ਼ਖ਼ਸੀਅਤਾਂ ਪੱੁਜੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।