ਮੋਰਿੰਡਾ, 20 ਨਵੰਬਰ (ਪਿ੍ਤਪਾਲ ਸਿੰਘ)-ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਡੇਰਾ ਕਾਰ ਸੇਵਾ ਮੋਰਿੰਡਾ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਮੋਰਿੰਡਾ ਤੋਂ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਘੜੂੰਆਂ ਤੱਕ ਨਗਰ ਕੀਰਤਨ ਸਜਾਇਆ | ਇਹ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ 'ਚ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਤੋਂ ਆਰੰਭ ਹੋ ਕੇ ਵੱਖ-ਵੱਖ ਬਾਜ਼ਾਰਾਂ ਨੂੰ ਹੁੰਦਾ ਹੋਇਆ ਪਾਲਮ ਇਨਕਲੇਵ, ਗਲੋਬਲ ਇਨਕਲੇਵ, ਮੜੋਲੀ ਕਲਾਂ, ਮਾਨਖੇੜੀ ਨੂੰ ਹੁੰਦਾ ਹੋਇਆ ਘੜੂੰਆਂ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਵਿਖੇ ਸਮਾਪਤ ਹੋਇਆ | ਨਗਰ ਕੀਰਤਨ ਦੌਰਾਨ ਗਤਕਾ ਅਖਾੜੇ ਦੇ ਨੌਜਵਾਨਾਂ ਵਲੋਂ ਗਤਕੇ ਦੇ ਜੌਹਰ ਵਿਖਾਏ ਗਏ | ਰਾਗੀ ਢਾਡੀਆਂ ਵਲੋਂ ਕੀਰਤਨ ਦੁਆਰਾ ਗੁਰ ਇਤਿਹਾਸ ਨੂੰ ਸਾਂਝਾ ਕੀਤਾ | ਨਗਰ ਕੀਰਤਨ ਦੇ ਸਵਾਗਤ ਲਈ ਥਾਂ-ਥਾਂ 'ਤੇ ਸ਼ਰਧਾਲੂਆਂ ਵਲੋਂ ਸਜਾਵਟੀ ਗੇਟ ਬਣਾਏ ਹੋਏ ਸਨ, ਸੰਗਤਾਂ ਲਈ ਤਰ੍ਹਾਂ ਤਰ੍ਹਾਂ ਦੇ ਲੰਗਰ ਲਗਾਏ ਹੋਏ ਸਨ | ਇਸ ਮੌਕੇ ਡੇਰਾ ਕਾਰ ਸੇਵਾ ਮੁਖੀ ਬਾਬਾ ਸੁਰਿੰਦਰ ਸਿੰਘ ਜੀ, ਹੈੱਡ ਗ੍ਰੰਥੀ ਭਾਈ ਹਰਵਿੰਦਰ ਸਿੰਘ ਮਨੈਲੀ, 'ਆਪ' ਆਗੂ ਬੀਰਦਵਿੰਦਰ ਸਿੰਘ ਬੱਲਾਂ, ਮਾਰਕੀਟ ਕਮੇਟੀ ਦੇ ਚੇਅਰਮੈਨ ਐਨ. ਪੀ. ਰਾਣਾ, ਨਵਦੀਪ ਸਿੰਘ ਟੋਨੀ, ਮੈਨੇਜਰ ਦਵਿੰਦਰ ਸਿੰਘ, ਹਰਦੀਪ ਸਿੰਘ ਅਨੰਦ, ਹਰਮਿੰਦਰ ਸਿੰਘ ਲੱਕੀ, ਸੁਖਵਿੰਦਰ ਸਿੰਘ ਮੁੰਡੀਆਂ, ਕਰਨੈਲ ਸਿੰਘ ਜੀਤ, ਰਵਿੰਦਰ ਸਿੰਘ ਰਾਜੂ, ਮਨਦੀਪ ਸਿੰਘ ਰੌਣੀ, ਰਾਜਵਿੰਦਰ ਸਿੰਘ ਬਿੰਦਾ ਸਿੱਧੂ, ਨਰਾਤਾ ਸਿੰਘ ਅਰਨੌਲੀ, ਗੁਰਮੀਤ ਸਿੰਘ, ਭਿੰਦਰ ਸਿੰਘ ਸਾਬਕਾ ਸਰਪੰਚ ਰੌਣੀ, ਬਹਾਦਰ ਸਿੰਘ ਸਮਾਣਾ, ਨਿਰਮਲ ਸਿੰਘ ਮੇਹਰਬਾਨ, ਪ੍ਰਗਟ ਸਿੰਘ ਰੌਲੂ ਮਾਜਰਾ, ਭਾਈ ਸੁਰਿੰਦਰਪਾਲ ਸਿੰਘ ਸੋਢੀ, ਸਿਮਰਨਜੀਤ ਸਿੰਘ ਢੋਲਣ ਮਾਜਰਾ, ਇਕਬਾਲ ਸਿੰਘ ਡੂਮਛੇੜੀ, ਸ਼ੇਰ ਸਿੰਘ ਡੂਮਛੇੜੀ, ਅਮਰਜੀਤ ਸਿੰਘ ਲੱਲਾ ਰੌਣੀ ਅਤੇ ਕੁਲਵੀਰ ਸਿੰਘ ਸੋਨੂੰ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |