20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਡੂਮੇਵਾਲ ਹਸਪਤਾਲ ਦਾ ਉਦਘਾਟਨ ਕੱਲ੍ਹ <br/>

ਅਜੀਤ ਡੈਸਕ 21-11-2025
ਰੂਪਨਗਰ, 20 ਨਵੰਬਰ (ਸਤਨਾਮ ਸਿੰਘ ਸੱਤੀ)-ਪਿੰਡ ਡੂਮੇਵਾਲ 'ਚ ਬਣਿਆ ਆਧੁਨਿਕ ਹਸਪਤਾਲ 22 ਨਵੰਬਰ ਨੂੰ ਉਦਘਾਟਨ ਲਈ ਤਿਆਰ ਹੈ | ਇਸ ਮੌਕੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵਿਚ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਇਲਾਹੀ ਕੀਰਤਨ ਦਰਬਾਰ ਹੋਵੇਗਾ, ਜਿਸ 'ਚ ਲਾਸ ਐਂਜਲਸ (ਅਮਰੀਕਾ) ਤੋਂ ਪ੍ਰਸਿੱਧ ਕੀਰਤਨ ਪ੍ਰਚਾਰਕ ਭਾਈ ਅਨੰਤਵੀਰ ਸਿੰਘ ਜੀ ਖ਼ਾਸ ਤੌਰ 'ਤੇ ਸ਼ਿਰਕਤ ਕਰਨਗੇ | ਵਿਸ਼ਵ ਕੈਂਸਰ ਕੇਅਰ ਭਾਰਤ ਦੇ ਡਾਇਰੈਕਟਰ ਅਜੈਵੀਰ ਸਿੰਘ ਲਾਲਪੁਰਾ ਨੇ ਦੱਸਿਆ ਕਿ ਭਾਈ ਅਨੰਤਵੀਰ ਸਿੰਘ ਦੀ ਹਾਜ਼ਰੀ ਸਮਾਗਮ ਨੂੰ ਰੂਹਾਨੀਅਤ ਮਾਹੌਲ ਬਖ਼ਸ਼ੇਗੀ | ਲਾਲਪੁਰਾ ਨੇ ਸੰਗਤ ਨੂੰ ਅਪੀਲ ਕੀਤੀ ਕਿ ਵਧ ਤੋਂ ਵਧ ਗਿਣਤੀ ਵਿਚ ਪਹੁੰਚ ਕੇ ਇਸ ਪਵਿੱਤਰ ਸਮਾਗਮ ਦਾ ਹਿੱਸਾ ਬਣਨ | ਉਨ੍ਹਾਂ ਕਿਹਾ ਕਿ ਨਵਾਂ ਡੂਮੇਵਾਲ ਹਸਪਤਾਲ ਖੇਤਰ ਦੀ ਸਿਹਤ ਸੇਵਾਵਾਂ 'ਚ ਇਕ ਵੱਡਾ ਤੇ ਸਕਾਰਾਤਮਿਕ ਬਦਲਾਅ ਲਿਆਏਗਾ ਅਤੇ ਮਨੁੱਖਤਾ ਤੇ ਸੇਵਾ ਦੇ ਮੁੱਲਾਂ ਨੂੰ ਹੋਰ ਮਜ਼ਬੂਤ ਕਰੇਗਾ |

ਪਿਛਲੀ ਖ਼ਬਰ ਨਗਰ ਕੌਂਸਲ ਨੰਗਲ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਸੰਜੇ ਸਾਹਨੀ ਦੀ ਪ੍ਰਧਾਨਗੀ ਹੇਠ ਹੋਈ <br/> ਅਗਲੀ ਖ਼ਬਰ ਪਿ੍ੰਸੀਪਲਾਂ ਦੀ ਤਰੱਕੀ 'ਤੇ ਹਾਈ ਕੋਰਟ ਨੇ ਲਗਾਈ ਰੋਕ-ਨੋਟਿਸ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।