22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਪਿੰਡ ਲੁਠੇੜੀ ਦਾ ਕਿਸਾਨ ਚਾਰ ਏਕੜ ਜ਼ਮੀਨ 'ਚ ਬਾਗ ਅਤੇ ਸਬਜ਼ੀਆਂ ਲਗਾ ਕੇ ਕਰ ਰਿਹਾ ਹੈ ਚੋਖੀ ਕਮਾਈ, ਕਿਸਾਨਾਂ ਲਈ ਬਣਿਆ ਮਿਸਾਲ <br/>

ਅਜੀਤ ਡੈਸਕ 19-11-2025
ਮੋਰਿੰਡਾ, 18 ਨਵੰਬਰ (ਤਰਲੋਚਨ ਸਿੰਘ ਕੰਗ)-ਫੌਰੈਸਟ ਵਿਭਾਗ ਤੋਂ ਸੇਵਾਮੁਕਤ ਰੇਂਜ ਅਫ਼ਸਰ ਜਿਸ ਨੇ ਪਿੰਡ ਲੁਠੇੜੀ ਨੇੜੇ ਮੋਰਿੰਡਾ ਵਿਚ ਆਪਣੀ ਚਾਰ ਏਕੜ ਜੱਦੀ ਜਾਇਦਾਦ ਵਿਚ ਚਾਰ ਸਾਲ ਪਹਿਲਾਂ ਅਮਰੂਦਾਂ ਦਾ ਬਾਗ ਲਗਾਇਆ, ਜਿਸ ਵਿੱਚ ਉਸਨੇ ਦਿਨ ਰਾਤ ਮਿਹਨਤ ਕਰਕੇ ਔਰਗੈਨਿਕ ਖੇਤੀ ਦਾ ਕੰਮ ਸ਼ੁਰੂ ਕੀਤਾ | ਜੋ ਕਿ ਪਿਛਲੇ ਲਗਾਤਾਰ ਤਿੰਨ ਸਾਲਾਂ ਤੋਂ ਉਸਦੀ ਆਮਦਨ ਦਾ ਸਾਧਨ ਬਣ ਗਿਆ | ਸੇਵਾਮੁਕਤ ਰੇਂਜ ਅਫਸਰ ਰਣਧੀਰ ਸਿੰਘ ਚੱਕਲ ਜੋ ਕਿ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦਾ ਜ਼ਿਲ੍ਹਾ ਪ੍ਰਧਾਨ ਵੀ ਹੈ ਅਤੇ ਸਮਾਜ ਸੇਵੀ ਕੰਮਾਂ ਵਿਚ ਵੀ ਵਧ ਚੜ ਕੇ ਆਪਣਾ ਯੋਗਦਾਨ ਪਾ ਰਿਹਾ ਹੈ | ਜਦੋਂ ਅਜੀਤ ਅਖਬਾਰ ਦੇ ਪ੍ਰਤੀਨਿੱਧ ਵਲੋਂ ਇਸਦੇ ਬਾਗ ਵਿਚ ਹੋ ਰਹੀਆਂ ਫ਼ਸਲਾਂ ਵੇਖੀਆਂ ਤਾਂ ਵਾਕਿਆ ਹੀ ਇੰਝ ਜਾਪਿਆ ਕਿ ਮਿਹਨਤ ਕਰਨ ਨਾਲ ਸਭ ਕੁੱਝ ਸੰਭਵ ਹੈ | ਰਣਧੀਰ ਸਿੰਘ ਚੱਕਲ ਨੇ ਆਪਣੇ ਬਾਗ ਵਿਚ ਅਮਰੂਦ, ਨਿੰਬੂ, ਮੁਸੰਮੀ, ਐਵਾਗਾਡੂ, ਸੇਬ, ਅੰਬ, ਔਲੇ ਦੇ ਦਰੱਖਤਾਂ ਵਿਚ ਹੀ ਫੁੱਲ ਗੋਭੀ, ਬੰਦ ਗੋਭੀ, ਬਰੋਕਲੀ, ਬੱਗਣ, ਧਣੀਆ, ਪਾਲਕ, ਚੁਕੰਦਰ ਦੀ ਫਸਲ ਲਗਾਈ ਹੋਈ ਹੈ | ਸਾਰੇ ਹੀ ਫਲਦਾਰ ਬੂਟੇ ਵਧੀਆ ਤਰੀਕੇ ਨਾਲ ਲਗਾਏ ਹੋਏ ਹਨ ਅਤੇ ਬਹੁਤ ਗੁਣਵੱਤਾ ਵਾਲੇ ਫਲ ਇਹਨਾਂ ਦੇ ਬਾਗ ਵਿੱਚੋਂ ਪੈਦਾ ਹੋ ਰਹੇ ਹਨ | ਸਭ ਤੋਂ ਵਧੀਆ ਗੱਲ ਇਹ ਵੇਖਣ ਨੂੰ ਮਿਲੀ ਕਿ ਇਹ ਸਾਰੀ ਦੀ ਸਾਰੀ ਖੇਤੀ ਕੁਦਰਤੀ (ਔਰਗੈਨਿਕ) ਵਿਧੀ ਨਾਲ ਕੀਤੀ ਜਾ ਰਹੀ ਹੈ | ਰਣਧੀਰ ਸਿੰਘ ਚੱਕਲ ਵਲੋਂ ਆਪਣੇ ਖੇਤ ਵਿੱਚ ਹੀ ਬਰਮੀਕਲਚਰ (ਗੰਡੋਆ ਖਾਦ) ਤਿਆਰ ਕਰਕੇ ਬਾਗ ਵਿਚ ਲਗਾਤਾਰ ਪਾਇਆ ਜਾ ਰਿਹਾ ਹੈ | ਉਹ ਆਪਣੀ ਸਾਰੀ ਫਸਲ ਖੁਦ ਮੋਹਾਲੀ, ਚੰਡੀਗੜ੍ਹ, ਸ੍ਰੀ ਚਮਕੌਰ ਸਾਹਿਬ, ਮੋਰਿੰਡਾ ਆਦਿ ਮੰਡੀਆਂ ਵਿਚ ਲਿਜਾ ਕੇ ਵੇਚਦੇ ਹਨ | ਜਿਸ ਨਾਲ ਉਹਨਾਂ ਨੂੰ ਕਾਫੀ ਲਾਭ ਮਿਲਦਾ ਹੈ | ਇੱਕ ਸਵਾਲ ਦੇ ਜਵਾਬ ਵਿਚ ਉਹਨਾਂ ਦੱਸਿਆ ਕਿ ਉਹ ਰਵਾਇਤੀ ਫ਼ਸਲਾਂ ਨਾਲੋਂ ਬਾਗਬਾਨੀ ਦੇ ਨਾਲ-ਨਾਲ ਬਾਗ ਵਿਚ ਸਬਜੀਆਂ ਲਗਾ ਕੇ ਦੁੱਗਣਾ ਮੁਨਾਫਾ ਕਮਾ ਰਹੇ ਹਨ | ਉਹਨਾਂ ਦੱਸਿਆ ਕਿ ਅੱਜ ਸਾਡੇ ਬੱਚਿਆਂ ਨੂੰ ਅਜਿਹੇ ਕਿੱਤੇ ਅਪਣਾਉਣੇ ਚਾਹੀਦੇ ਹਨ, ਅਗਰ ਉਹ ਆਪਣੇ ਹੱਥੀਂ ਪੰਜਾਬ ਵਿਚ ਰਹਿ ਕੇ ਹੀ ਮਿਹਨਤ ਕਰਨ ਤਾਂ ਬਾਹਰ ਜਾਣ ਦੀ ਜਰੂਰਤ ਨਹੀਂ ਪਵੇਗੀ | ਉਹਨਾਂ ਦਾ ਵਧੀਆ ਗੁਜ਼ਰ ਬਸਰ ਹੋ ਸਕਦਾ ਹੈ | ਉਹਨਾਂ ਦੱਸਿਆ ਕਿ ਉਹਨਾਂ ਵਲੋਂ ਸੌ ਬੂਟੇ ਇਸ ਸਾਲ ਹੀ ਐਵਾਗਾਡੂ ਦੇ ਲਗਾਏ ਹਨ | ਜੋ ਕਿ ਸਾਰੇ ਦੇ ਸਾਰੇ ਬਹੁਤ ਕਾਮਯਾਬ ਹੋਏ ਹਨ ਅਤੇ ਅਗਲੇ ਦੋ ਸਾਲਾਂ ਵਿਚ ਉਹਨਾਂ ਨੂੰ ਫਲ ਵੀ ਲੱਗਣਾ ਸ਼ੁਰੂ ਹੋ ਜਾਵੇਗਾ | ਜਿਸ ਨਾਲ ਆਮਦਨੀ ਵਿਚ ਹੋਰ ਵੀ ਵਾਧਾ ਹੋਵੇਗਾ |

ਪਿਛਲੀ ਖ਼ਬਰ ਬਾਂਸਾਂ ਵਾਲਿਆਂ ਨੇ ਪੇਂਟ ਅਤੇ ਟੈਕਚਰ ਦੇ ਲਗਜ਼ਰੀ ਪ੍ਰੋਡਕਟ ਵੇਚਣ 'ਚ ਹਾਸਿਲ ਕੀਤਾ ਪੰਜਾਬ 'ਚੋਂ ਪਹਿਲਾ ਸਥਾਨ <br/> ਅਗਲੀ ਖ਼ਬਰ ਖ਼ਾਲਸਾ ਗਰਲਜ਼ ਕਾਲਜ ਮੋਰਿੰਡਾ ਵਿਖੇ ਐਕਸਟੈਂਸ਼ਨ ਲੈਕਚਰ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।