21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਡੇਰਾ ਬਾਬਾ ਸ੍ਰੀਚੰਦ ਨਿਰਮਾਣ ਆਸ਼ਰਮ ਭਨਾਮ ਵਿਖੇ ਗੁਰਪੁਰਬ ਸ਼ਰਧਾ ਨਾਲ ਮਨਾਇਆ <br/>

ਕੀਰਤਨ ਕਰਦੀਆਂ ਹੋਈਆਂ ਭਜਨ ਮੰਡਲੀਆਂ | ਤਸਵੀਰ : ਚੌਧਰੀ ਧਰਮ ਪਾਲ <br/> 07-11-2025
ਸੁਖਸਾਲ, 6 ਨਵੰਬਰ (ਧਰਮ ਪਾਲ)-ਡੇਰਾ ਬਾਬਾ ਸ੍ਰੀਚੰਦ ਨਿਰਮਾਣ ਆਸ਼ਰਮ ਭਨਾਮ ਵਿਖੇ ਸੰਤ ਬਾਬਾ ਉਮੇਦ ਗਿਰ ਮਹਾਰਾਜ ਤੇ ਸੰਤ ਬਾਬਾ ਕਮਲ ਦਾਸ ਮਹਾਰਾਜ ਦੀ ਅਗਵਾਈ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ਧਾਰਮਿਕ ਸਮਾਗਮ ਸ਼ਰਧਾ ਨਾਲ ਮਨਾਇਆ | ਇਸ ਮੌਕੇ ਇਥੇ ਰੱਖੇ ਗਏ ਸ੍ਰੀ ਰਾਮਾਇਣ ਪਾਠ ਦੇ ਭੋਗ ਪਾਏ ਗਏ ਉਪਰੰਤ ਮਸ਼ਹੂਰ ਭਜਨ ਮੰਡਲੀ ਸਿੰਮੀ ਐਂਡ ਪਾਰਟੀ ਵਲੋਂ ਸੁਰੀਲੇ ਕੀਰਤਨ ਤੇ ਭਜਨਾਂ ਰਾਹੀਂ ਮਾਲਕ ਦੇ ਨਾਮ ਦੀ ਮਹਿਮਾਂ ਕੀਤੀ ਗਈ | ਇਸ ਮੌਕੇ ਸਵੇਰੇ ਤੋਂ ਸ਼ਾਮ ਤੱਕ ਸੰਗਤਾਂ ਦਾ ਲੜੀਬੱਧ ਤੌਰ 'ਤੇ ਆਉਣਾ ਤੇ ਮੱਥਾ ਟੇਕਣਾ ਜਾਰੀ ਰਿਹਾ | ਪੂਰੇ ਸਮਾਗਮ ਦੌਰਾਨ ਧਾਰਮਿਕ ਰੰਗਾਂ ਨਾਲ ਰੰਗਿਆ ਹੋਇਆ ਮਾਹੌਲ ਬਣਿਆ ਰਿਹਾ | ਇਸ ਮੌਕੇ ਸੰਤ ਬਾਬਾ ਕਮਲ ਦਾਸ ਨੇ ਦੱਸਿਆ ਕਿ ਇਹ ਅਸਥਾਨ ਬਾਬਾ ਸ੍ਰੀਚੰਦ ਜੀ ਦੇ ਚਰਨਾਂ ਨਾਲ ਸੰਬੰਧਿਤ ਪੁਰਾਤਨ ਧਾਰਮਿਕ ਥਾਂ ਹੈ, ਜਿਥੇ ਵੱਡੇ ਸੰਤਾਂ ਨੇ ਤਪ ਕੀਤਾ ਹੈ | ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਸਾਡੀ ਧਾਰਮਿਕਤਾ, ਸੰਸਕਾਰ ਤੇ ਏਕਤਾ ਨੂੰ ਮਜ਼ਬੂਤ ਕਰਦੇ ਹਨ | ਧਾਰਮਿਕ ਸਮਾਗਮ ਦੌਰਾਨ ਪੰਜਾਬ ਮੋਰਚੇ ਦੇ ਕਨਵੀਨਰ ਗੌਰਵ ਰਾਣਾ ਸਮੇਤ ਕਈ ਸਮਾਜ ਸੇਵੀ, ਸਥਾਨਕ ਸੰਗਤਾਂ ਤੇ ਵੱਖ-ਵੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ | ਸਾਰੇ ਆਏ ਹੋਏ ਵਿਅਕਤੀਆਂ ਦਾ ਸੰਤ ਬਾਬਾ ਕਮਲ ਦਾਸ ਜੀ ਮਹਾਰਾਜ ਵਲੋਂ ਦੌਸਾਲਾ ਭੇਟ ਕਰਕੇ ਸਨਮਾਨ ਕੀਤਾ ਗਿਆ | ਇਸ ਮੌਕੇ ਪੂਰੇ ਸਮਾਗਮ ਦਾ ਸਫਲ ਸੰਜੋਅ ਬਾਬਾ ਜੀ ਦੀ ਰਹਿਨੁਮਾਈ ਹੇਠ ਆਸ਼ਰਮ ਪ੍ਰਬੰਧਕ ਕਮੇਟੀ ਵਲੋਂ ਕੀਤਾ | ਇਸ ਮੌਕੇ ਵੱਡੀ ਗਿਣਤੀ ਵਿਚ ਆਈਆਂ ਸੰਗਤਾਂ ਲਈ ਗੁਰੂ ਕਾ ਅਟੁੱਟ ਲੰਗਰ ਵਰਤਾਇਆ |

ਪਿਛਲੀ ਖ਼ਬਰ ਸਾਬਕਾ ਡੀ.ਆਈ.ਜੀ. ਭੁੱਲਰ ਮੁੜ 5 ਦਿਨਾਂ ਲਈ ਸੀ.ਬੀ.ਆਈ. ਕੋਲ ਰਿਮਾਂਡ 'ਤੇ <br/> ਅਗਲੀ ਖ਼ਬਰ ਵਾਲੀਬਾਲ ਮੁਕਾਬਲੇ 10 ਤੋਂ-ਸੀ.ਪੀ. ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।