ਨੂਰਪੁਰ ਬੇਦੀ, 6 ਨਵੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੇ ਆਦੇਸ਼ਾਂ ਅਨੁਸਾਰ ਪਿੰਡ ਢਾਹਾਂ ਵਿਖੇ ਪੀਣ ਵਾਲੇ ਪਾਣੀ ਦੇ ਬੋਰ ਦਾ ਕੰਮ ਸ਼ੁਰੂ ਕਰਵਾਇਆ | ਵਿਧਾਇਕ ਚੱਢਾ ਦੀ ਟੀਮ ਮੈਂਬਰਾਂ 'ਚ ਰਾਮ ਪ੍ਰਤਾਪ ਤਾਰੀ, ਬਲਾਕ ਪ੍ਰਧਾਨ ਜਤਿੰਦਰ ਕਾਕਾ ਤੇ ਦਫ਼ਤਰ ਸਕੱਤਰ ਸਤਨਾਮ ਸਿੰਘ ਨਾਗਰਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਆਗੂਆਂ ਨੇ ਕਿਹਾ ਕਿ ਪਿੰਡ ਢਾਹਾਂ ਵਿਖੇ ਪੀਣ ਯੋਗ ਪਾਣੀ ਦੀ ਘਾਟ ਲੰਬੇ ਸਮੇਂ ਤੋਂ ਲੋਕਾਂ ਲਈ ਵੱਡੀ ਸਮੱਸਿਆ ਬਣੀ ਹੋਈ ਸੀ, ਜਿਸ ਦੇ ਚਲਦਿਆਂ ਹੁਣ ਇਹ ਬੋਰ ਲਗਾਇਆ ਜਾ ਰਿਹਾ ਹੈ, ਜਿਸ 'ਤੇ ਲਗਪਗ 15 ਲੱਖ ਰੁਪਏ ਦੀ ਲਾਗਤ ਆਵੇਗੀ ਅਤੇ ਇਹ 700 ਫੁੱਟ ਡੂੰਘਾ ਹੋਵੇਗਾ | ਇਸ ਪ੍ਰਾਜੈਕਟ ਨਾਲ ਪਿੰਡ ਦੇ ਹਰ ਘਰ ਨੂੰ ਸਾਫ਼ 'ਤੇ ਤੰਦਰੁਸਤ ਪਾਣੀ ਮਿਲਣਾ ਯਕੀਨੀ ਬਣੇਗਾ | ਆਗੂਆਂ ਨੇ ਕਿਹਾ ਕਿ ਵਿਧਾਇਕ ਚੱਢਾ ਹਲਕੇ ਦੇ ਹਰੇਕ ਪਿੰਡ ਦੀ ਜ਼ਮੀਨੀ ਹਕੀਕਤ ਨਾਲ ਜਾਣੂ ਹਨ ਤੇ ਲੋਕਾਂ ਦੀਆਂ ਮੁੱਖ ਲੋੜਾਂ ਪੂਰੀਆਂ ਕਰਨ ਲਈ ਲਗਾਤਾਰ ਕੰਮ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਵਿਧਾਇਕ ਵਲੋਂ ਹਲਕੇ ਦੇ ਕਈ ਪਿੰਡਾਂ 'ਚ ਪਾਣੀ ਦੇ ਪ੍ਰਾਜੈਕਟ, ਨਵੀਂਆਂ ਸੜਕਾਂ, ਗਲੀਆਂ ਤੇ ਸਟਰੀਟ ਲਾਈਟਾਂ ਦੇ ਕੰਮ ਲਗਾਤਾਰ ਕਰਵਾਏ ਜਾ ਰਹੇ ਹਨ | ਪਿੰਡ ਵਾਸੀਆਂ ਨੇ ਵਿਧਾਇਕ ਚੱਢਾ ਦਾ ਧੰਨਵਾਦ ਕੀਤਾ | ਇਸ ਮੌਕੇ ਭਗਤ ਹਰਜਾਪ ਔਲਖ, ਕੇਹਰ ਸਿੰਘ ਸਰਪੰਚ, ਟਿੱਕਾ ਸਿੰਘ, ਪੰਚ ਰਾਮ ਸਿੰਘ, ਜਗੀਰ ਸਿੰਘ, ਥਾਣੇਦਾਰ ਦਲਜੀਤ ਸਿੰਘ, ਸੂਬੇਦਾਰ ਜਗਤਾਰ ਸਿੰਘ, ਮਲਕੀਤ ਸਿੰਘ, ਸੰਤੋਖ ਸਿੰਘ, ਤਰਸੇਮ ਸਿੰਘ, ਸ੍ਰੀ ਰਾਮ, ਸਰਵਣ ਸਿੰਘ, ਨਰੰਜਨ ਸਿੰਘ, ਦੀਪ ਸਿੰਘ ਤੇ ਪ੍ਰੀਤਮ ਸਿੰਘ ਆਦਿ ਹਾਜ਼ਰ ਸਨ |