21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਸੁਖਸਾਲ 'ਚ ਕਰਵਾਇਆ ਇਕ ਦਿਨਾ ਛਿੰਝ ਮੇਲਾ <br/>

ਸੁਖਸਾਲ ਵਿਖੇ ਕਰਵਾਏ ਛਿੰਝ ਮੇਲੇ ਦੌਰਾਨ ਝੰਡੀ ਦੀ ਕੁਸ਼ਤੀ ਸ਼ੁਰੂ ਕਰਵਾਉਂਦੇ ਹੋਏ ਪਿੰਡ ਦੇ ਮੁਹਤਵਰ | ਤਸਵੀਰ : ਚੌਧਰੀ ਧਰਮ ਪਾਲ <br/> 07-11-2025
ਸੁਖਸਾਲ, 6 ਨਵੰਬਰ (ਧਰਮ ਪਾਲ)-ਸੁਖਸਾਲ ਵਿਖੇ ਪੰਚਾਇਤ, ਪਿੰਡ ਵਾਸੀ ਤੇ ਐਨ. ਆਰ. ਆਈ. ਨੌਜਵਾਨਾਂ ਦੇ ਸਹਿਯੋਗ ਨਾਲ ਇਕ ਦਿਨਾਂ ਛਿੰਝ ਮੇਲਾ ਕਰਵਾਇਆ | ਇਸ ਮੌਕੇ ਪੰਜਾਬ, ਹਿਮਾਚਲ, ਹਰਿਆਣਾ, ਦਿੱਲੀ ਤੇ ਵਿਦੇਸ਼ੀ ਪਹਿਲਵਾਨਾਂ ਨੇ ਆਪਣੇ ਜੁੱਸਿਆਂ ਦੇ ਜੌਹਰ ਵਿਖਾਏ | ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਪਿੰਡ ਦੀ ਸੁੱਖ ਸ਼ਾਂਤੀ ਲਈ ਹਰ ਤੀਜੇ ਸਾਲ ਇਹ ਛਿੰਝ ਮੇਲਾ ਸ਼ਰਧਾ ਨਾਲ ਨਿਰਵਿਘਨ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਇਰਫਾਨ ਇਰਾਨ ਤੇ ਰਜਾਕ ਜੰਮੂ, ਸੱਦਾਮ ਹੁਸ਼ਿਆਰਪੁਰ ਅਤੇ ਜਲਾਲ ਇਰਾਨ, ਭੋਲੂ ਊਨਾ, ਕਾਰਤਿਕ ਜੱਖੇਵਾਲ, ਸ਼ਾਕਿਰ ਨੂਰ ਯੂ. ਪੀ., ਵਿਵੇਕ ਬਾਬਾ ਫਲਾਈ, ਰਫੀ ਹੁਸ਼ਿਆਰਪੁਰ, ਲੱਕੀ ਗਰਚਾ, ਦੇਵਾ ਥਾਪਾ ਆਦਿ 'ਚ ਗਹਿਗੱਚ ਮੁਕਾਬਲੇ ਹੋਏ | ਇਸ ਮੌਕੇ ਵੱਡੀ ਝੰਡੀ ਡੇਢ ਲੱਖ ਦੀ ਕੁਸ਼ਤੀ ਜਲਾਲ ਇਰਾਨ ਤੇ ਸਦਾਮ ਹੁਸ਼ਿਆਰਪੁਰ ਦਰਮਿਆਨ ਹੋਈ | ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿਤਾ ਸੋਹਣ ਸਿੰਘ ਬੈਂਸ ਬਤੌਰ ਮੁੱਖ ਮਹਿਮਾਨ ਦੇ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਸਰਪੰਚ ਰਕੇਸ਼ ਕੁਮਾਰ ਰੋਕੀ, ਸ਼ਿਵ ਕੁਮਾਰ ਬੋਬੀ, ਨੰਬਰਦਾਰ ਬਿਪਨ ਸ਼ਰਮਾ, ਰਣਵੀਰ ਸੋਨੂ, ਬਿੰਟਾ, ਪੰਮੀ, ਜਰਨੈਲ ਸਿੰਘ, ਭਵੀਸ਼ਣ ਗੋਸਵਾਮੀ, ਸਾਬਕਾ ਸਰਪੰਚ ਕਰਮ ਚੰਦ, ਸਾਬਕਾ ਸਰਪੰਚ ਕੈਪਟਨ ਸਤਪਾਲ, ਚੌਧਰੀ ਓਮ ਪ੍ਰਕਾਸ਼, ਨੰਬਰਦਾਰ ਪਵਨ ਸ਼ਰਮਾ, ਸੁਸ਼ੀਲ ਫੌਜੀ, ਮੋਹਣ ਸਿੰਘ ਫੌਜੀ, ਚੌਧਰੀ ਜੀਵਨ ਕੁਮਾਰ, ਚੌਧਰੀ ਅਸ਼ਨੀ ਕੁਮਾਰ, ਸੋਨੂ ਧੀਮਾਨ, ਚੌਧਰੀ ਅਜੇ ਕੁਮਾਰ, ਠਾਕਰ ਕੇਹਰ ਸਿੰਘ, ਭਾਗ ਮਾਲ ਪੰਚ, ਓਾਕਾਰ ਨਾਥ, ਦੀਦਾਰ ਚੰਦ, ਕਰਮ ਚੰਦ ਲਹੇੜ, ਤੇਜਿੰਦਰ ਸਿੰਘ ਸ਼ੰਮੂ, ਚੌਧਰੀ ਅਨਿਲ ਕੁਮਾਰ, ਲਾਡੀ ਤੇ ਰਿਸ਼ੀ ਮਾਨ ਸਿੰਘ ਫੌਜੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਵਿਧਾਇਕ ਚੱਢਾ ਦੀ ਟੀਮ ਨੇ ਢਾਹਾਂ ਵਿਖੇ ਪੀਣ ਵਾਲੇ ਪਾਣੀ ਦੇ ਬੋਰ ਦਾ ਕੰਮ ਆਰੰਭ ਕਰਵਾਇਆ <br/> ਅਗਲੀ ਖ਼ਬਰ ਰੇਲਵੇ ਸਟੇਸ਼ਨ ਕੀਰਤਪੁਰ ਸਾਹਿਬ ਦੇ ਨਜ਼ਦੀਕ ਪੈਂਦੀ ਪਲੇਟੀ ਤੋਂ ਖ਼ੂਨ ਨਾਲ ਲਥਪਥ ਪ੍ਰਵਾਸੀ ਮਜ਼ਦੂਰ ਦੀ ਮਿਲੀ ਲਾਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।