ਮੋਰਿੰਡਾ, 5 ਨਵੰਬਰ (ਪਿ੍ਤਪਾਲ ਸਿੰਘ)-ਸ਼ਹੀਦ ਸੂਬੇਦਾਰ ਮੇਵਾ ਸਿੰਘ ਵੈੱਲਫੇਅਰ ਕਲੱਬ ਸੁੱਖੋ ਮਾਜਰਾ ਵਲੋਂ ਗ੍ਰਾਮ ਪੰਚਾਇਤ, ਐੱਨ.ਆਰ.ਆਈ. ਭਰਾਵਾਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਹੀਦ ਸੂਬੇਦਾਰ ਮੇਵਾ ਸਿੰਘ ਯਾਦਗਾਰੀ ਦੂਜਾ ਕਬੱਡੀ ਕੱਪ ਤੇ ਪੰਜਾਬੀ ਸਭਿਆਚਾਰਕ ਮੇਲਾ ਕਰਵਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਸੁੱਖੋ ਮਾਜਰਾ ਦੇ ਸਾਬਕਾ ਸਰਪੰਚ ਜਗਤਾਰ ਸਿੰਘ ਤੇ ਨੰਬਰਦਾਰ ਧਰਮਵੀਰ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਕਿ੍ਕੇਟ ਏਸੋਸਿਏਸ਼ਨ ਪੰਜਾਬ ਦੇ ਮੈਂਬਰ ਬੀਰਦਵਿੰਦਰ ਸਿੰਘ ਬੱਲਾਂ ਨੇ ਕੀਤਾ | ਇਸ ਟੂਰਨਾਮੈਂਟ ਦੌਰਾਨ ਇੱਕ ਪਿੰਡ ਓਪਨ ਕਬੱਡੀ ਦੀਆਂ 24 ਨਾਮਵਰ ਟੀਮਾਂ ਨੇ ਭਾਗ ਲਿਆ | ਇਹਨਾਂ ਟੀਮਾਂ ਦਰਮਿਆਨ ਹੋਏ ਗਹਿਗੱਚ ਮੁਕਾਬਲੇ ਵਿਚ ਪਿੰਡ ਬਰਸਾਲਪੁਰ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕਰਕੇ ਕਬੱਡੀ ਕੱਪ 'ਤੇ ਕਬਜ਼ਾ ਕਰ ਲਿਆ | ਜਦੋਂ ਕਿ ਪਿੰਡ ਮਕੜੌਨਾ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ | ਇਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਉਨ੍ਹਾਂ ਇਸ ਕਬੱਡੀ ਕੱਪ ਦੌਰਾਨ ਲੜਕੀਆਂ ਦੀਆਂ ਟੀਮਾਂ ਦੌਰਾਨ ਹੋਏ ਮੁਕਾਬਲੇ ਦੀ ਜਾਣ ਪਹਿਚਾਣ ਕਰਕੇ ਸ਼ੁਰੂਆਤ ਕੀਤੀ | ਇਸ ਸਮੇਂ ਚਰਨਜੀਤ ਸਿੰਘ ਚੰਨੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਨੌਜਵਾਨਾਂ ਨੂੰ ਚੰਗੀ ਸੇਧ ਦੇਣ ਲਈ ਅਜਿਹੇ ਖੇਡ ਮੇਲੇ ਪਿੰਡ ਪਿੰਡ ਜ਼ਰੂਰ ਕਰਵਾਉਣੇ ਚਾਹੀਦੇ ਹਨ | ਤਾਂ ਜੋ ਸਾਡੇ ਨੌਜਵਾਨ ਭੈੜੇ ਨਸ਼ਿਆਂ ਨੂੰ ਛੱਡ ਕੇ ਇਹਨਾਂ ਖੇਡਾਂ ਵੱਲ ਉਤਸ਼ਾਹ ਵਧਾ ਕੇ ਆਪਣਾ ਚੰਗਾ ਜੀਵਨ ਬਤੀਤ ਕਰਨ | ਉਨ੍ਹਾਂ ਕਲੱਬ ਨੂੰ ਹਰ ਸੰਭਵ ਮਦਦ ਕਰਨ ਦਾ ਵਿਸ਼ਵਾਸ ਦਵਾਇਆ | ਇਸ ਮੌਕੇ ਟੂਰਨਾਮੈਂਟ ਦੇ ਪ੍ਰਬੰਧਕਾਂ ਵਲੋਂ ਜੇਤੂ ਟੀਮਾਂ ਅਤੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਕਬੱਡੀ ਟੂਰਨਾਮੈਂਟ ਉਪਰੰਤ ਸਭਿਆਚਾਰਕ ਮੇਲਾ ਕਰਵਾਇਆ ਗਿਆ ਇਸ ਮੌਕੇ ਪ੍ਰਸਿੱਧ ਗਾਇਕ ਆਤਮਾ ਬੁੱਢੇਵਾਲ ਅਤੇ ਬੀਬੀ ਰਿੰਪੀ ਬੀ ਵਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਇਸ ਮੌਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਪਨਗਰੇਨ ਦੇ ਸਾਬਕਾ ਚੇਅਰਮੈਨ ਬੰਤ ਸਿੰਘ ਕਲਾਰਾ, ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਜਗਦੇਵ ਸਿੰਘ ਬਿੱਟੂ, ਬਲਾਕ ਕਾਂਗਰਸ ਦੇ ਪ੍ਰਧਾਨ ਦਰਸ਼ਨ ਸਿੰਘ ਸੰਧੂ, ਆਪਦੇ ਸੀਨੀਅਰ ਆਗੂ ਨਵਦੀਪ ਸਿੰਘ ਟੋਨੀ ,ਓ.ਐਸ.ਡੀ ਜਗਤਾਰ ਸਿੰਘ ਘੜੂੰਆਂ, ਸਾਬਕਾ ਬਲਾਕ ਸੰਮਤੀ ਮੈਂਬਰ ਅਵਤਾਰ ਸਿੰਘ, ਪ੍ਰਧਾਨ ਸੁਖਮਿੰਦਰ ਸਿੰਘ ਸੁੱਖੋ ਮਾਜਰਾ , ਐਡਵੋਕੇਟ ਜਰਨੈਲ ਸਿੰਘ ਸੱਖੋ ਮਾਜਰਾ, ਠੇਕੇਦਾਰ ਜਸਵੀਰ ਸਿੰਘ, ਕੇਸਰ ਸਿੰਘ, ਮਨਦੀਪ ਸਿੰਘ ਬਾਜਵਾ ਮੋਰਿੰਡਾ, ਸੁਖਦੇਵ ਸਿੰਘ, ਜਸਵਿੰਦਰ ਸਿੰਘ, ਕੇਸਰ ਸਿੰਘ ਪੂਨੀਆ, ਹਰਿੰਦਰ ਸਿੰਘ ਪੂਨੀਆ, ਗਗਨਦੀਪ ਸਿੰਘ ਪੂਨੀਆ ਆਦਿ ਹਾਜ਼ਰ ਸਨ |