07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਗ੍ਰਾਮ ਨਿਆਲਿਆ ਐਕਟ-2008 ਨੂੰ ਡੀਨੋਟੀਫਾਈ ਕਰਨ ਦੀ ਮੰਗ <br/>

ਡਿਪਟੀ ਕਮਿਸ਼ਨਰ ਰੂਪਨਗਰ ਨੂੰ ਮੰਗ ਪੱਤਰ ਸੌਂਪ ਰਹੇ ਬਾਰ ਐਸੋਸੀਏਸ਼ਨ ਦੇ ਨੁਮਾਇੰਦੇ | <br/> 06-11-2025
ਰੂਪਨਗਰ, 4 ਨਵੰਬਰ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਬਾਰ ਐਸੋਸ਼ੀਏਸ਼ਨ ਰੂਪਨਗਰ ਵਲੋਂ ਪ੍ਰਧਾਨ ਹਰਪ੍ਰੀਤ ਸਿੰਘ ਕੰਗ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਵਰਜੀਤ ਸਿੰਘ ਵਾਲੀਆ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ, ਜਿਸ ਵਿਚ ਗ੍ਰਾਮ ਨਿਆਲਿਆਜ਼ ਐਕਟ, 2008 ਨੂੰ ਪੰਜਾਬ ਰਾਜ ਵਿੱਚੋਂ ਡੀਨੋਟੀਫਾਈ ਕਰਨ ਦੀ ਮੰਗ ਕੀਤੀ ਗਈ | ਐਸੋਸ਼ੀਏਸ਼ਨ ਵਲੋਂ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਹ ਐਕਟ ਵੱਡੇ ਖੇਤਰਫਲ ਵਾਲੇ ਰਾਜਾਂ ਲਈ ਉਚਿਤ ਹੈ, ਜਿੱਥੇ ਇੱਕ ਅਦਾਲਤ ਤੋਂ ਦੂਜੀ ਅਦਾਲਤ ਤੱਕ ਦੀ ਦੂਰੀ ਬਹੁਤ ਵੱਧ ਹੁੰਦੀ ਹੈ ਪਰ ਪੰਜਾਬ ਰਾਜ ਵਿਚ ਅਦਾਲਤਾਂ ਵਿਚਕਾਰ ਦੀ ਔਸਤ ਦੂਰੀ ਕੇਵਲ 30 ਤੋਂ 35 ਕਿਲੋਮੀਟਰ ਹੈ, ਜਿਸ ਕਾਰਨ ਗ੍ਰਾਮ ਨਿਆਲਿਆ ਦੀ ਲੋੜ ਨਹੀਂ ਬਣਦੀ | ਬਾਰ ਐਸੋਸ਼ੀਏਸ਼ਨ ਨੇ ਦੂਜੇ ਮੰਗ ਪੱਤਰ ਵਿਚ ਸ੍ਰੀ ਚਮਕੌਰ ਸਾਹਿਬ (ਰੂਪਨਗਰ) ਵਿਚ ਗ੍ਰਾਮੀਣ ਨਿਆਲਿਆ ਨਾ ਬਣਾਉਣ ਦੀ ਵੀ ਮੰਗ ਕੀਤੀ | ਉਨ੍ਹਾਂ ਦਲੀਲ ਦਿੱਤੀ ਕਿ ਰੂਪਨਗਰ ਜ਼ਿਲ੍ਹਾ ਅਦਾਲਤ ਤੋਂ ਸ੍ਰੀ ਚਮਕੌਰ ਸਾਹਿਬ ਤਹਿਸੀਲ ਸਿਰਫ਼ 7 ਕਿਲੋਮੀਟਰ ਦੀ ਦੂਰੀ 'ਤੇ ਹੈ, ਅਤੇ ਨਾ ਹੀ ਇਸ ਸੰਬੰਧੀ ਕਿਸੇ ਤਰ੍ਹਾਂ ਦਾ ਬੁਨਿਆਦੀ ਢਾਂਚਾ ਜਾਂ ਸਾਧਨ ਪੰਜਾਬ ਭਰ ਵਿਚ ਮੌਜੂਦ ਹਨ | ਐਸੋਸ਼ੀਏਸ਼ਨ ਵਲੋਂ ਸਪਸ਼ਟ ਤੌਰ 'ਤੇ ਕਿਹਾ ਗਿਆ ਕਿ ਜੇਕਰ ਇਹ ਐਕਟ ਲਾਗੂ ਕੀਤਾ ਗਿਆ, ਤਾਂ ਇਹ ਨਾ ਸਿਰਫ਼ ਸਰਕਾਰੀ ਖਰਚ ਵਧਾਏਗਾ, ਸਗੋਂ ਪ੍ਰਣਾਲੀ ਨੂੰ ਜਟਿਲ ਵੀ ਬਣਾਏਗਾ | ਇਸ ਲਈ ਪੰਜਾਬ ਸਰਕਾਰ ਅੱਗੇ ਗ੍ਰਾਮ ਨਿਆਲਿਆਜ਼ ਐਕਟ ਨੂੰ ਡੀਨੋਟੀਫਾਈ ਕਰਵਾਉਣ ਦੀ ਮੰਗ ਉਠਾਈ ਗਈ ਹੈ | ਇਸ ਮੌਕੇ ਵਾਈਸ ਪ੍ਰਧਾਨ ਸਚਿਨ ਭਨੋਟ, ਸਕੱਤਰ ਯਸ਼ਪਾਲ ਗੰਗੜ, ਸੀਨੀਅਰ ਵਕੀਲ ਡੀ. ਐੱਸ. ਦਿਓਲ, ਵਿਸ਼ਾਲ ਵਰਮਾ, ਪ੍ਰਦੀਪ ਮਿੱਤਲ ਆਦਿ ਵੀ ਹਾਜ਼ਰ ਸਨ | ਬਾਰ ਮੈਂਬਰਾਂ ਨੇ ਕਿਹਾ ਕਿ ਇਹ ਮੁਹਿੰਮ ਕੇਵਲ ਰੂਪਨਗਰ ਹੀ ਨਹੀਂ, ਸਗੋਂ ਪੂਰੇ ਪੰਜਾਬ ਦੀਆਂ ਬਾਰ ਐਸੋਸ਼ੀਏਸ਼ਨਾਂ ਵਲੋਂ ਇਕਸੁਰਤਾ ਨਾਲ ਚਲਾਈ ਜਾ ਰਹੀ ਹੈ, ਅਤੇ ਸਾਰੇ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਤੇ ਐੱਸ. ਡੀ. ਐੱਮ. ਸਾਹਿਬਾਨ ਨੂੰ ਮੰਗ ਪੱਤਰ ਸੌਂਪੇ ਗਏ ਹਨ |

ਪਿਛਲੀ ਖ਼ਬਰ ਸ਼ਹੀਦ ਸੂਬੇਦਾਰ ਮੇਵਾ ਸਿੰਘ ਯਾਦਗਾਰੀ ਕਬੱਡੀ ਕੱਪ ਕਰਵਾਇਆ <br/> ਅਗਲੀ ਖ਼ਬਰ ਭਾਜਪਾ ਨੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਪੁਤਲਾ ਫ਼ੂਕ ਦੇ ਕੀਤਾ ਰੋਸ ਮੁਜ਼ਾਹਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।