08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਸ਼ਹੀਦ ਭਗਤ ਸਿੰਘ ਹੈਂਡਬਾਲ ਕਲੱਬ ਮੋਰਿੰਡਾ ਵਲੋਂ ਤਿੰਨ ਦਿਨਾਂ ਟੂਰਨਾਮੈਂਟ 7 ਤੋਂ

ਅਜੀਤ ਡੈਸਕ 04-11-2025
ਮੋਰਿੰਡਾ, 3 ਨਵੰਬਰ (ਤਰਲੋਚਨ ਸਿੰਘ ਕੰਗ)-ਸ਼ਹੀਦ ਭਗਤ ਸਿੰਘ ਹੈਂਡਬਾਲ ਕਲੱਬ ਰਜਿ. ਮੋਰਿੰਡਾ ਵਲੋਂ ਆਰਮੀ ਗਰਾਊਾਡ ਮੋਰਿੰਡਾ ਵਿਖੇ ਤਿੰਨ ਦਿਨਾਂ 18ਵਾਂ ਅਮਰਦੀਪ ਮੈਮੋਰੀਅਲ ਯਾਦਗਾਰੀ ਹੈਂਡਬਾਲ ਟੂਰਨਾਮੈਂਟ 7, 8 ਤੇ 9 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਡਾ. ਨਿਰਮਲ ਧੀਮਾਨ ਵਲੋਂ ਮਿਤੀ 7 ਨਵੰਬਰ ਨੂੰ ਸਵੇਰੇ 10 ਵਜੇ ਸ਼ਮਾ ਰੌਸ਼ਨ ਕਰਕੇ ਟੂਰਨਾਮੈਂਟ ਸ਼ੁਰੂ ਕਰਵਾਇਆ ਜਾਵੇਗਾ | 7 ਨਵੰਬਰ ਨੂੰ ਵਿਜੇ ਸ਼ਰਮਾ ਟਿੰਕੂ ਹਲਕਾ ਇੰਚਾਰਜ ਖਰੜ੍ਹ ਕਾਂਗਰਸ, ਮਿਤੀ 8 ਨਵੰਬਰ ਨੂੰ ਨਵਜੀਤ ਸਿੰਘ ਨਵੀ ਪ੍ਰਧਾਨ ਜ਼ਿਲ੍ਹਾ ਯੂਥ ਕਾਂਗਰਸ ਰੋਪੜ ਅਤੇ 9 ਨਵੰਬਰ ਨੂੰ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਣਗੇ |
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁਕਾਬਲੇ ਕਰਵਾਏ ਅਗਲੀ ਖ਼ਬਰ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਅੰਤਰਰਾਸ਼ਟਰੀ ਪਾਵਰ ਸਲੈਪ ਜੇਤੂ ਜੁਝਾਰ ਸਿੰਘ ਦਾ ਵਿਧਾਨ ਸਭਾ ਵਿਖੇ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।