26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਬਲਾਕ ਪੱਧਰੀ ਖੇਡਾਂ ਦੌਰਾਨ ਏਸ਼ੀਅਨ ਯੂਥ ਖੇਡਾਂ ਦੀ ਤਗਮਾ ਜੇਤੂ ਜੈਸਮੀਨ ਖੱਟੜਾ ਦਾ ਸਨਮਾਨ <br/>

ਜੈਸਮੀਨ ਕੌਰ ਜਾਪੀ ਖੱਟੜਾ ਦੇ ਸਨਮਾਨ ਦੀ ਤਸਵੀਰ | <br/> 03-11-2025
ਕਾਹਨਪੁਰ ਖੂਹੀ, 2 ਨਵੰਬਰ (ਗੁਰਬੀਰ ਸਿੰਘ ਵਾਲੀਆ)-ਬਹਿਰੀਨ ਵਿਖੇ ਚੱਲ ਰਹੀਆਂ ਏਸ਼ੀਅਨ ਯੂਥ ਖੇਡਾਂ 2025 ਵਿਚ ਇਲਾਕੇ ਦੇ ਪਿੰਡ ਥਾਣਾ ਦੀ ਵਸਨੀਕ ਜੈਸਮੀਨ ਕੌਰ 'ਜਾਪੀ ਖੱਟੜਾ' ਪੁੱਤਰੀ ਪਿ੍ੰਸੀਪਲ ਸੁਰਜੀਤ ਸਿੰਘ ਖੱਟੜਾ ਵਲੋਂ ਭਾਰਤ ਦੀ ਪ੍ਰਤੀਨਿਧਤਾ ਕਰਦਿਆਂ ਸ਼ਾਟਪੁੱਟ ਥਰੋਅ 'ਚ ਵਧੀਆ ਪ੍ਰਦਰਸ਼ਨ ਕਰਦਿਆਂ ਕਾਸੇ ਦੇ ਤਗਮੇ 'ਤੇ ਕਬਜ਼ਾ ਕਰਨ ਨਾਲ ਜਿਥੇ ਸਮੁੱਚੀ ਦੁਨੀਆ ਵਿਚ ਇਲਾਕਾ ਨੂਰਪੁਰ ਬੇਦੀ ਦਾ ਨਾਂਅ ਰੌਸ਼ਨ ਕੀਤਾ, ਉੱਥੇ ਹੀ ਇਸ ਵੱਡੀ ਪ੍ਰਾਪਤੀ ਲਈ ਇਸ ਹੋਣਹਾਰ ਧੀ ਦੀ ਘਰ ਵਾਪਸੀ 'ਤੇ ਸ਼ਾਨਦਾਰ ਸਵਾਗਤ ਕੀਤਾ ਜਾ ਰਿਹਾ ਹੈ | ਇਸੇ ਤਹਿਤ ਬਲਾਕ ਪ੍ਰਾਇਮਰੀ ਸਕੂਲ ਖੇਡਾਂ ਦੌਰਾਨ ਬੀ. ਪੀ. ਈ. ਓ. ਝੱਜ ਰਾਕੇਸ਼ ਕੁਮਾਰ ਰੋੜੀ ਤੇ ਸਮੂਹ ਸਟਾਫ਼ ਵਲੋਂ ਅੱਜ ਉਚੇਚੇ ਤੌਰ 'ਤੇ ਜਾਪੀ ਖੱਟੜਾ ਨੂੰ ਸਨਮਾਨਿਤ ਕੀਤਾ | ਇਸ ਮੌਕੇ ਏਸ਼ੀਅਨ ਤਗਮਾ ਜੇਤੂ ਖਿਡਾਰਨ ਨੂੰ ਸਿਰੋਪਾਓ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਰਾਕੇਸ਼ ਕੁਮਾਰ ਰੋੜੀ ਨੇ ਜੇਤੂ ਖਿਡਾਰਨ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਇਸ ਜਿੱਤ ਪਿੱਛੇ ਜਿਥੇ ਜੈਸਮੀਨ ਕੌਰ ਦੀ ਸਖ਼ਤ ਮਿਹਨਤ, ਲਗਨ ਤੇ ਦਿ੍ੜ੍ਹ ਸੰਕਲਪ ਮੁੱਖ ਸੂਤਰਧਾਰ ਹਨ, ਉਥੇ ਹੀ ਕੋਚ ਬਲਵਿੰਦਰ ਸਿੰਘ ਸਮੁੰਦੜੀਆਂ ਦੀ ਯੋਗ ਅਗਵਾਈ ਤੇ ਮਾਪਿਆਂ ਦੀ ਸਮਰਪਣ ਭਾਵਨਾ ਨੇ ਅਹਿਮ ਭੂਮਿਕਾ ਨਿਭਾਈ ਹੈ | ਇਸ ਸਨਮਾਨ ਲਈ ਖਿਡਾਰਨ ਜੈਸਮੀਨ ਕੌਰ ਖੱਟੜਾ ਵਲੋਂ ਬੀ. ਪੀ. ਈ. ਓ. ਸ੍ਰੀ ਰੋੜੀ ਤੇ ਸਮੂਹ ਅਧਿਆਪਕਾਂ ਦਾ ਧੰਨਵਾਦ ਕੀਤਾ | ਇਸ ਮੌਕੇ ਪਿ੍ੰਸੀਪਲ ਇੰਦਰਜੀਤ ਕੌਰ, ਬਾਬਾ ਚੰਨਣ ਸਿੰਘ, ਰਾਕੇਸ਼ ਭੰਡਾਰੀ, ਸੰਗੀਤਾ ਭੰਡਾਰੀ, ਹਰਦੀਪ ਸਿੰਘ, ਅਮਰਜੀਤ ਸਿੰਘ, ਡਾਇਰੈਕਟਰ ਅਭਿਜੋਤ ਸਿੰਘ, ਬਲਵੀਰ ਸਿੰਘ, ਸੁਖਦੇਵ ਸਿੰਘ, ਹਰਕੇਸ਼, ਗੁਰਪ੍ਰੀਤ ਸਿੰਘ ਗਿੱਲ, ਸੋਹਣ ਲਾਲ, ਲਖਵਿੰਦਰ ਸਿੰਘ, ਹਰਜੀਤ ਸਿੰਘ ਸੈਣੀ, ਅਮਰਜੀਤ ਸੈਣੀ, ਹਰਮੇਸ਼ ਕੁਮਾਰ, ਜਸਵੀਰ ਸਿੰਘ ਝੱਜ, ਰਾਜਿੰਦਰ ਵਿਸ਼ਨੂੰ, ਜਸਵੀਰ ਮਾਨ, ਜਸਵਿੰਦਰ ਸਿੰਘ ਸਿੱਧੂ, ਅਜਮੇਰ ਸਿੰਘ, ਪ੍ਰਭਦੀਪ ਕੌਰ, ਦਰਸ਼ਨਾ ਰਾਣੀ, ਗੁਰਦੀਪ ਕੌਰ ਲਸਾੜੀ, ਸੀਮਾ ਰਾਣੀ, ਨਵਜੋਤ ਕੌਰ, ਆਸ਼ਾ, ਜਸਵੀਰ ਕੌਰ, ਨਿਸ਼ਾ ਰਾਣੀ, ਇੰਦੂ ਬਾਲਾ, ਬਲਵਿੰਦਰ ਭੈਣੀ, ਜਰਨੈਲ ਸਿੰਘ, ਤਨਿਸ਼, ਵਿਜੇ ਕੁਮਾਰ, ਸੰਜੀਵ ਕੁਮਾਰ, ਸੁਖਵਿੰਦਰ ਸਿੰਘ, ਸੁਖਵੀਰ ਸਿੰਘ, ਮਹਿੰਦਰ ਸਿੰਘ, ਗੁਰਦਰਸ਼ਨ ਸਿੰਘ, ਰਮਨ ਬੈਂਸ, ਰੁਪਿੰਦਰ, ਰਮੇਸ਼ ਲਾਲ, ਰਾਜੀਵ ਲੂੰਬਾ, ਪਹੂ ਲਾਲ ਸਮੇਤ ਸਮੂਹ ਅਧਿਆਪਕ ਹਾਜ਼ਰ ਸਨ |

ਪਿਛਲੀ ਖ਼ਬਰ ਜੁਝਾਰ ਸਿੰਘ ਟਾਈਗਰ ਦਾ ਪਿੰਡ ਕੋਟਲਾ ਨਿਹੰਗ ਖਾਂ 'ਚ ਸਨਮਾਨ <br/> ਅਗਲੀ ਖ਼ਬਰ ਠੇਕੇਦਾਰ ਅਮਰ ਚੰਦ ਬਜਾੜ ਬਾਲੇਵਾਲ ਨੂੰ ਸ਼ਰਧਾਂਜਲੀਆਂ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।