26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਜੁਝਾਰ ਸਿੰਘ ਟਾਈਗਰ ਦਾ ਪਿੰਡ ਕੋਟਲਾ ਨਿਹੰਗ ਖਾਂ 'ਚ ਸਨਮਾਨ <br/>

ਅਜੀਤ ਡੈਸਕ 03-11-2025
ਰੂਪਨਗਰ, 2 ਨਵੰਬਰ (ਸਤਨਾਮ ਸਿੰਘ ਸੱਤੀ)-ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਪਿੰਡ ਕੋਟਲਾ ਨਿਹੰਗ ਵਲੋਂ ਪਿੰਡ ਦੇ ਕਮਿਊਨਿਟੀ ਹਾਲ ਵਿਚ ਆਬੂਧਾਬੀ ਵਿਚ ਹੋਏ ਵਿਸ਼ਵ ਪੱਧਰੀ ਪਾਵਰ ਸਲੈਪ ਮੁਕਾਬਲੇ ਦੇ ਜੇਤੂ ਜੁਝਾਰ ਸਿੰਘ ਟਾਈਗਰ ਦਾ ਸ਼ਾਨਦਾਰ ਸਨਮਾਨ ਕੀਤਾ | ਸਮਾਗਮ 'ਚ ਵੱਖ-ਵੱਖ ਸਮਾਜਿਕ ਤੇ ਸੱਭਿਆਚਾਰਕ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ | ਐਸੋਸੀਏਸ਼ਨ ਵਲੋਂ ਜੁਝਾਰ ਸਿੰਘ ਨੂੰ ਸਨਮਾਨ ਚਿੰਨ੍ਹ ਤੇ ਮੈਮੈਂਟੋ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਨੇ ਕਿਹਾ ਕਿ ਜਦੋਂ ਆਬੂਧਾਬੀ ਦੀ ਧਰਤੀ 'ਤੇ ਜੁਝਾਰ ਸਿੰਘ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਿਆਂ ਮੁਕਾਬਲਾ ਜਿੱਤਿਆ, ਤਾਂ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਲਈ ਮਾਣ ਦਾ ਮੌਕਾ ਬਣ ਗਿਆ | ਉਨ੍ਹਾਂ ਕਿਹਾ ਕਿ ਜਦੋਂ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ ਕਿ ਜੁਝਾਰ ਸਿੰਘ ਸਾਡੇ ਖੇਤਰ ਦਾ ਜੰਮਪਲ ਹੈ, ਤਾਂ ਐਸੋਸੀਏਸ਼ਨ ਨੇ ਤੁਰੰਤ ਫ਼ੈਸਲਾ ਕੀਤਾ ਕਿ ਉਸ ਦਾ ਸਨਮਾਨ ਕੀਤਾ ਜਾਵੇ | ਬਜ਼ੁਰਗ ਆਗੂ ਜਲਾਲ ਮਸੀਹ, ਨੈਸ਼ਨਲ ਐਵਾਰਡੀ ਚਰਨਜੀਤ ਸਿੰਘ ਚੰਨੀ, ਅਤੇ ਕਲੱਬ ਪ੍ਰਧਾਨ ਅਮਰਜੀਤ ਸਿੰਘ ਲਾਡੀ ਨੇ ਕਿਹਾ ਕਿ ਜੁਝਾਰ ਸਿੰਘ ਦੀ ਜਿੱਤ ਨੌਜਵਾਨਾਂ ਲਈ ਪੇ੍ਰਰਨਾ ਹੈ | ਉਹ ਸਿਹਤਮੰਦ ਰਹਿ ਕੇ ਤੇ ਦਿ੍ੜ੍ਹ ਇਰਾਦੇ ਨਾਲ ਕਿਸੇ ਵੀ ਪੱਧਰ 'ਤੇ ਕਾਮਯਾਬੀ ਹਾਸਿਲ ਕਰ ਸਕਦੇ ਹਨ | ਇਸ ਮੌਕੇ ਸੁਖਮਨੀ ਸੇਵਾ ਸੁਸਾਇਟੀ, ਕੋਟਲਾ ਨਿਹੰਗ ਦੀਆਂ ਅਹੁਦੇਦਾਰ ਬੀਬੀਆਂ ਨੇ ਵੀ ਜੁਝਾਰ ਸਿੰਘ ਟਾਈਗਰ ਦਾ ਸਨਮਾਨ ਕੀਤਾ | ਸਟੇਟ ਐਵਾਰਡੀ ਗੁਰਬਚਨ ਸਿੰਘ ਸੋਢੀ ਨੇ ਸਟੇਜ ਸਕੱਤਰ ਵਜੋਂ ਪ੍ਰੋਗਰਾਮ ਦੀ ਅਗਵਾਈ ਕੀਤੀ | ਸਮਾਗਮ ਦੌਰਾਨ ਸੁਰਮੁੱਖ ਸਿੰਘ, ਗੁਰਮੀਤ ਸਿੰਘ, ਸ਼ੇਰ ਸਿੰਘ, ਨਛੱਤਰ ਸਿੰਘ ਥਾਣੇਦਾਰ, ਸਾਬਕਾ ਪ੍ਰਧਾਨ ਅਜਮੇਰ ਸਿੰਘ, ਪਿ੍ੰਸੀਪਲ ਮਾਲੀ ਸਿੰਘ, ਸਾਧੂ ਸਿੰਘ, ਦਰਸ਼ਨ ਸਿੰਘ, ਪੰਚ ਮਨਜੋਤ ਕੌਰ, ਪੰਚ ਰਵਿੰਦਰ ਸਿੰਘ, ਸਰਪੰਚ ਟੱਪਰੀਆਂ ਗੁਰਦੇਵ ਸਿੰਘ, ਗੁਰਮੇਲ ਸਿੰਘ ਤੇ ਸੰਜੂ ਪੰਡਿਤ ਟੱਪਰੀਆਂ ਸਮੇਤ ਕਈ ਹੋਰ ਪਤਵੰਤੇ ਹਾਜ਼ਰ ਸਨ |

ਪਿਛਲੀ ਖ਼ਬਰ ਠੇਕੇਦਾਰ ਸੋਢੀ ਦੇ ਪਿਤਾ ਫੋਰਮੈਨ ਗੁਰਮੇਲ ਸਿੰਘ ਨੂੰ ਸ਼ਰਧਾਂਜਲੀ <br/> ਅਗਲੀ ਖ਼ਬਰ ਬਲਾਕ ਪੱਧਰੀ ਖੇਡਾਂ ਦੌਰਾਨ ਏਸ਼ੀਅਨ ਯੂਥ ਖੇਡਾਂ ਦੀ ਤਗਮਾ ਜੇਤੂ ਜੈਸਮੀਨ ਖੱਟੜਾ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।