12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਭੈਰੋਮਾਜਰਾ ਵਾਸੀਆਂ ਵਲੋਂ ਹੜ੍ਹ ਪੀੜਤਾਂ ਲਈ ਭੇਜੀ ਰਾਹਤ ਸਮੱਗਰੀ

ਅਜੀਤ ਡੈਸਕ 02-09-2025
ਸ੍ਰੀ ਚਮਕੌਰ ਸਾਹਿਬ, 1 ਸਤੰਬਰ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਭੈਰੋਮਾਜਰਾ ਦੀ ਸੰਗਤ ਵਲੋਂ ਹੜ੍ਹ ਪੀੜਤਾਂ ਲਈ ਪਿੰਡ 'ਚੋਂ ਇਕੱਠੀ ਕੀਤੀ ਰਾਹਤ ਸਮਗਰੀ ਭੇਜੀ ਗਈ | ਇਸ ਮੌਕੇ ਗੁਰਦੁਆਰਾ ਸ੍ਰੀ ਦਸ਼ਮੇਸ਼ਗੜ੍ਹ ਸਾਹਿਬ ਤੋਂ ਰਾਹਤ ਸਮਗਰੀ ਦੇ ਵਾਹਨ ਰਵਾਨਾ ਕਰਨ ਮੌਕੇ ਪੰਜਾਬ ਕਿ੍ਕੇਟ ਐਸ: ਦੇ ਮੈਂਬਰ ਤੇ ਸੀਨੀਅਰ 'ਆਪ' ਆਗੂ ਦਵਿੰਦਰ ਸਿੰਘ ਬੱਲਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਰ ਪੀੜਤਾਂ ਦੀ ਮਦਦ ਲਈ ਅੱਗੇ ਆਉਣ, ਰਾਸ਼ਨ ਪਾਣੀ ਸਮੇਤ ਸੁੱਕਾ ਰਾਸ਼ਨ, ਪਸ਼ੂਆਂ ਲਈ ਚਾਰਾ ਆਦਿ ਵੀ ਭੇਜਣ ਤਾਂ ਜੋ ਸੂਬੇ ਅੰਦਰ ਹੜ ਪੀੜਤਾਂ ਤੇ ਪਸ਼ੂਆਂ ਨੂੰ ਰਾਹਤ ਪਹੁੰਚਾਈ ਜਾ ਸਕੇ | ਇਸ ਮੌਕੇ ਪਿੰਡ ਦੇ ਸਰਪੰਚ ਰਾਜਿੰਦਰ ਸਿੰਘ, ਪੰਚ ਗੁਰਿੰਦਰ ਸਿੰਘ, ਕਿਸਾਨ ਆਗੂ ਬਲਜੀਤ ਸਿੰਘ ਬੱਲੀ, ਸੂਬੇਦਾਰ ਜਰਨੈਲ ਸਿੰਘ, ਸ੍ਰੀ ਚਮਕੌਰ ਸਾਹਿਬ ਨਗਰ ਕੌਸ਼ਲ ਦੇ ਮੀਤ ਪ੍ਰਧਾਨ ਭੁਪਿੰਦਰ ਸਿੰਘ ਭੂਰਾ, ਹਰਿੰਦਰ ਸਿੰਘ ਕਾਕਾ ਸਰਪੰਚ ਜਟਾਣਾ, ਜੋਨੀ ਢਿੱਲੋਂ ਪਿੱਪਲਮਾਜਰਾ ਅਰਸ਼ ਭੂਰੜੇ ਸਮੇਤ ਕਈ ਪਿੰਡ ਵਾਸੀ ਮੋਜੂਦ ਸਨ |
ਪਿਛਲੀ ਖ਼ਬਰ ਅਜੈਵੀਰ ਲਾਲਪੁਰਾ ਵਲੋਂ ਖੱਡ ਬਠਲੌਰ ਪਿੰਡ ਵਿਚ ਬਾਰਿਸ਼ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਅਗਲੀ ਖ਼ਬਰ ਹੀਰਪੁਰ ਵਾਸੀਆਂ ਵਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਭੇਜੀ ਰਾਸ਼ਨ ਤੇ ਹੋਰ ਸਮੱਗਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।