28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਭਾਤਪੁਰ ਵਿਖੇ ਧਾਰਮਿਕ ਸਮਾਗਮ ਕਰਵਾਇਆ <br/>

ਅਜੀਤ ਡੈਸਕ 19-07-2025
ਢੇਰ, 18 ਜੁਲਾਈ (ਸ਼ਿਵ ਕੁਮਾਰ ਕਾਲੀਆ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸ਼ਤਾਬਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮਾਂ ਦੀ ਲੜੀ ਦਾ ਅੱਠਵਾਂ ਗੁਰਮਤਿ ਸਮਾਗਮ ਗੁਰਦੁਆਰਾ ਕੁਸ਼ਟ ਨਿਵਾਰਨ ਪਿੰਡ ਦੜੋਲੀ ਭਾਤਪੁਰ ਸਾਹਿਬ ਵਿਖੇ ਮਨਾਇਆ ਗਿਆ | ਸਮਾਗਮ 'ਚ ਜਿੱਥੇ ਕੀਰਤਨੀ ਜਥੇ ਭਾਈ ਜਸਕਰਨ ਸਿੰਘ ਨੰਗਲ ਡੈਮ, ਭਾਈ ਨਿਰਮਲ ਸਿੰਘ ਸ੍ਰੀ ਅਨੰਦਪੁਰ ਸਾਹਿਬ ਅਤੇ ਭਾਈ ਨੌਨਿਹਾਲ ਸਿੰਘ ਹਜ਼ੂਰੀ ਰਾਗੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਲੋਂ ਕੀਰਤਨ ਸਰਵਣ ਕਰਵਾਇਆ ਗਿਆ, ਉੱਥੇ ਹੀ ਕੌਮ ਦੇ ਮਹਾਨ ਵਿਦਵਾਨ ਕਥਾ ਵਾਚਕ ਭਾਈ ਸਰਬਜੀਤ ਸਿੰਘ ਲੁਧਿਆਣੇ ਵਾਲਿਆਂ ਨੇ ਗੁਰ ਇਤਿਹਾਸ ਕਥਾ ਸਰਵਣ ਕਰਵਾ ਕੇ ਸੰਗਤਾਂ ਨੂੰ ਭਾਵੁਕ ਕਰ ਦਿੱਤਾ | ਜਿੱਥੇ ਪ੍ਰਧਾਨ ਪਰਮਜੀਤ ਸਿੰਘ ਨੇ ਵੱਡੀ ਤਾਦਾਦ ਵਿਚ ਹਾਜ਼ਰੀਆਂ ਭਰਨ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ | ਕਰਨੈਲ ਸਿੰਘ ਨੰਗਲ ਵਲੋਂ ਅਗਲਾ ਸਮਾਗਮ ਜੋ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਪਿੰਡ ਬਰਾਰੀ ਨੰਗਲ ਵਿਖੇ ਹੋਵੇਗਾ ਦੀ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਸੁਰਜੀਤ ਸਿੰਘ, ਮੋਹਣ ਸਿੰਘ, ਦਿਲਬਾਗ ਸਿੰਘ, ਰਾਜਵੀਰ ਸਿੰਘ, ਜਸਬੀਰ ਸਿੰਘ ਪ੍ਰਬੰਧਕ ਕਮੇਟੀ ਨੇ ਹਾਜ਼ਰੀਆਂ ਭਰੀਆਂ ਉੱਥੇ ਹੀ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਵਾਲਿਆਂ ਵਲੋਂ ਭੇਜੇ ਗਏ ਬਾਬਾ ਮੁਨਸ਼ੀ ਸਿੰਘ, ਕਰਨੈਲ ਸਿੰਘ ਨੰਗਲ, ਧਰਮਪਾਲ ਸਿੰਘ ਸ੍ਰੀ ਅਨੰਦਪੁਰ ਸਾਹਿਬ, ਠੇਕੇਦਾਰ ਰਜਿੰਦਰ ਸਿੰਘ ਨੰਗਲ, ਜਥੇਦਾਰ ਮੋਹਣ ਸਿੰਘ ਢਾਹੇ, ਹਰਜਿੰਦਰ ਸਿੰਘ ਭਾਉਵਾਲ, ਜਸਵੰਤ ਸਿੰਘ ਬਸੀ, ਸੁਰਿੰਦਰ ਸਿੰਘ ਮਟੌਰ, ਜਸਮੇਰ ਸਿੰਘ ਔਜਲਾ, ਜਗਦੇਵ ਸਿੰਘ ਦਿਲਵਰ, ਦਲਵਿੰਦਰ ਸਿੰਘ ਰੂਬੀ, ਕਰਨੈਲ ਸਿੰਘ ਬੜੀਵਾਲ, ਸੋਹਣ ਸਿੰਘ ਨੰਗਲ, ਅਮਰਜੀਤ ਸਿੰਘ ਬਸਦੇਹੜਾ, ਜਗਜੀਤ ਸਿੰਘ ਚਨੋਲੀ, ਬਾਬਾ ਜਤਿੰਦਰ ਸਿੰਘ ਬੰਦਲੈਹੜੀ, ਦਲਵਿੰਦਰ ਸਿੰਘ ਢੀਂਡਸਾ, ਸੁਰਜੀਤ ਸਿੰਘ ਹੀਰਾ, ਸੰਤੋਖ਼ ਸਿੰਘ ਹੋਰ ਬੀਬੀਆਂ ਬੱਚੇ ਅਤੇ ਬਜ਼ੁਰਗਾਂ ਨੇ ਹਾਜ਼ਰੀਆਂ ਭਰੀਆਂ |

ਪਿਛਲੀ ਖ਼ਬਰ ਗੁਰਦੁਆਰਾ ਘਾਟ ਸਾਹਿਬ ਵਿਖੇ ਭਲਕੇ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ <br/> ਅਗਲੀ ਖ਼ਬਰ ਹਰਮਨ ਪਿਆਰੇ ਟੀਚਰ ਕੁਲਬੀਰ ਸਿੰਘ ਰਾਣਾ ਦੀ ਮਿਹਨਤ ਨੂੰ ਲੱਗਾ ਫਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।