28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਹਰਮਨ ਪਿਆਰੇ ਟੀਚਰ ਕੁਲਬੀਰ ਸਿੰਘ ਰਾਣਾ ਦੀ ਮਿਹਨਤ ਨੂੰ ਲੱਗਾ ਫਲ <br/>

ਅਜੀਤ ਡੈਸਕ 19-07-2025
ਨੰਗਲ, 18 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)-ਪਿੰਡ ਮਾਣਕਪੁਰ ਦੇ ਕਰਮਯੋਗੀ ਸਰਪੰਚ ਗੋਪਾਲ ਸ਼ਰਮਾ ਨੇ ਸਰਕਾਰੀ ਹਾਈ ਸਕੂਲ ਨੂੰ ਤਿੰਨ ਕਿੱਲੇ ਜ਼ਮੀਨ ਦਿੱਤੀ ਹੈ | ਸਕੂਲ ਪਿੰਡ ਦੀ ਇਸ ਜ਼ਮੀਨ ਨੂੰ ਖੇਡ ਮੈਦਾਨ ਤੇ ਹੋਰਨਾਂ ਕਾਰਜਾਂ ਲਈ ਵਿਕਸਿਤ ਕਰੇਗਾ | ਹੈੱਡਮਾਸਟਰ ਰਾਣਾ ਰਾਜੇਸ਼ ਸਿੰਘ ਰਾਜਪੂਤ ਨੇ ਦੱਸਿਆ ਕਿ ਅੱਜ ਟੀਚਰ ਕੁਲਬੀਰ ਸਿੰਘ ਰਾਣਾ ਦੀ ਤਪੱਸਿਆ ਨੂੰ ਫਲ ਲੱਗਾ ਹੈ | ਚੇਤੇ ਰਹੇ ਕਿ ਇਹ ਕਰਮਯੋਗੀ ਤੇ ਸਮਰਪਿਤ ਸਰੀਰਕ ਸਿੱਖਿਆ ਅਧਿਆਪਕ ਦੋ ਵਾਰੀ ਸਕੂਲ ਆਉਂਦਾ ਹੈ | ਸਕੂਲ ਤੋਂ ਬਾਅਦ ਹਰ ਸ਼ਾਮ ਪੰਜ ਤੋਂ ਅੱਠ ਵਜੇ ਤੱਕ ਕੁਲਬੀਰ ਸਿੰਘ ਰਾਣਾ ਸਕੂਲ ਗਰਾਊਾਡ 'ਚ ਆਉਂਦੇ ਹਨ | ਪਿਛਲੇ ਕਈ ਵਰਿ੍ਹਆਂ ਤੋਂ ਉਹ ਬੱਚਿਆਂ ਨੂੰ ਵੱਖ-ਵੱਖ ਖੇਡਾਂ ਦੀ ਪ੍ਰੈਕਟਿਸ ਕਰਵਾਉਂਦੇ ਹਨ | ਸਕੂਲ ਦਾ ਮੈਦਾਨ ਭਾਵੇਂ ਛੋਟਾ ਹੈ ਪਰ ਕੁਲਬੀਰ ਦੇ ਇਰਾਦੇ ਵੱਡੇ ਹਨ | ਕਈ ਖਿਡਾਰੀ ਪੰਜਾਬ ਪੁਲਿਸ ਤੇ ਫ਼ੌਜ 'ਚ ਭਰਤੀ ਹੋਏ ਹਨ | ਇਸ ਟੀਚਰ ਤੋਂ ਸਰਪੰਚ ਗੋਪਾਲ ਸ਼ਰਮਾ ਬਹੁਤ ਪ੍ਰਭਾਵਿਤ ਹੋਏ ਕਿਉਂਕਿ ਕੁਲਬੀਰ ਨੇ ਗਰਾਊਾਡ 'ਚ ਵੱਡੀਆਂ ਲਾਈਟਾਂ ਲਗਵਾ ਦਿੱਤੀਆਂ, ਜਿਸ ਕਾਰਨ ਰਾਤੀਂ ਦਸ ਵਜੇ ਵੀ ਪਿੰਡ ਦੀਆਂ ਔਰਤਾਂ ਮੈਦਾਨ 'ਚ ਸੈਰ ਕਰਦੀਆਂ ਹਨ | ਸਰਪੰਚ ਗੋਪਾਲ ਸ਼ਰਮਾ ਨੇ ਦੱਸਿਆ ਕਿ ਅਸੀਂ ਤਿੰਨ ਏਕੜ ਜ਼ਮੀਨ ਇਸ ਲਈ ਦਿੱਤੀ ਹੈ ਕਿ ਬੱਚੇ ਚਿੱਟੇ ਅਤੇ ਹੋਰ ਨਸ਼ਿਆਂ ਤੋਂ ਲਾਂਭੇ ਰਹਿਣ | ਟੀਚਰ ਹਰਜੀਤ ਸਿੰਘ ਅਤੇ ਮੋਹਨ ਕਪੂਰ ਦੇ ਦੱਸਿਆ ਕਿ ਸਾਡੀ ਖੁਸ਼ਕਿਸਮਤੀ ਹੈ ਕਿ ਸਾਨੂੰ ਪੰਚਾਇਤ ਨੇ ਤਿੰਨ ਕਿੱਲੇ ਗਿਫਟ ਕੀਤੇ ਹਨ | ਸਕੂਲ ਦੇ ਖਿਡਾਰੀ ਤਾਂ ਪਹਿਲਾਂ ਹੀ ਮੱਲਾਂ ਮਾਰ ਰਹੇ ਹਨ ਹੁਣ ਅਸੀਂ ਹੋਰ ਵੀ ਵਧੇਰੇ ਪ੍ਰਾਪਤੀਆਂ ਕਰਾਂਗੇ |

ਪਿਛਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਭਾਤਪੁਰ ਵਿਖੇ ਧਾਰਮਿਕ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਚੇਤਨ ਕਾਲੀਆ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੂਥ ਇੰਚਾਰਜ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।