ਰੂਪਨਗਰ, 17 ਜੁਲਾਈ (ਸਤਨਾਮ ਸਿੰਘ ਸੱਤੀ)-ਕਰਮਚਾਰੀ ਦੱਲ (ਭਗੜਾਣਾ) ਜ਼ਿਲ੍ਹਾ ਰੋਪੜ ਵਲੋਂ ਵਾਟਰ ਸਿਲਾਈ ਤੇ ਸੈਨੀਟੇਸਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਹਰਜੀਤਪਾਲ ਸਿੰਘ ਨਾਲ ਮੁਲਾਕਾਤ ਕੀਤੀ ਗਈ ਅਤੇ ਮੁਲਾਜ਼ਮ ਮੰਗਾਂ 'ਤੇ ਵਿਚਾਰਾਂ ਕੀਤੀਆਂ ਗਈਆਂ | ਜਿਨ੍ਹਾਂ ਵਿਚ ਦਫ਼ਤਰੀ ਠੇਕੇਦਾਰੀ ਸਿਸਟਮ ਦੇ ਕਾਮਿਆਂ ਨੂੰ ਵਧੀਆਂ ਤਨਖ਼ਾਹਾ ਦੇਣ ਦਾ ਫ਼ੈਸਲਾ ਮੀਟਿੰਗ ਵਿਚ ਹੀ ਲਾਗੂ ਕੀਤਾ ਗਿਆ, ਮੰਗਾਂ ਦੇ ਨਾਲ-ਨਾਲ ਪਿੰਡਾਂ ਵਿਚ ਸਾਫ਼ ਪਾਣੀ ਦੇਣ ਲਈ ਬੁੱਢੇ ਭੌਰੇ ਵਿਚ ਵਾਟਰ ਸਪਲਾਈ ਸਕੀਮ ਲਾਉਣ ਲਈ ਵੀ ਫ਼ੈਸਲਾ ਕੀਤਾ ਗਿਆ | ਇਸ ਮੌਕੇ ਕਾਰਜਕਾਰੀ ਇੰਜੀਨੀਅਰ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨ ਕੀਤਾ ਗਿਆ | ਇਸ ਮੌਕੇ ਗੁਰਬਚਨ ਸਿੰਘ ਬੇਲੀ ਪ੍ਰਧਾਨ ਰੋਪੜ,ਉਪ ਮੰਡਲ ਇੰਜੀਨੀਅਰ ਹਰਮਨਪ੍ਰੀਤ ਸਿੰਘ, ਜੇ. ਈ. ਅਰਵਿੰਦ ਸ਼ਰਮਾ, ਮੰਡਲ ਦਫ਼ਤਰ ਦੇ ਹੈੱਡ ਕਲਰਕ ਬਲਰਾਜ ਸਿੰਘ ਨੂੰ ਵੀ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨ ਕੀਤਾ ਗਿਆ | ਇਸ ਮੌਕੇ 'ਤੇ ਗੁਰਮੇਲ ਸਿੰਘ ਜ਼ਿਲ੍ਹਾ ਆਗੂ, ਮਨਜੀਤ ਸਿੰਘ ਬੁੱਢਾ ਭੌਰਾ ਬਲਾਕ ਪ੍ਰਧਾਨ, ਗੁਰਮੀਤ ਸਿੰਘ ਪ੍ਰਧਾਨ ਮੋਰਿੰਡਾ ਬਲਾਕ, ਹਰਜੀਤ ਸਿੰਘ ਮੀਤ ਪ੍ਰਧਾਨ, ਸਤਵਿੰਦਰ ਸਿੰਘ ਸੌਡੀ ਸੰਯੁਕਤ ਸਕੱਤਰ, ਰਾਮ ਸਿੰਘ ਤੇ ਹੌਰ ਆਗੂ ਸ਼ਾਮਿਲ ਸਨ | ਜਥੇਬੰਦੀ ਨੇ ਕਾਰਜਕਾਰੀ ਇੰਜੀਨੀਅਰ ਦਾ ਦਿੱਲੋ ਧੰਨਵਾਦ ਕੀਤਾ ਜਿਨ੍ਹਾਂ ਨੇ ਮੁਲਾਜ਼ਮਾਂ ਦੇ ਸਾਰੇ ਮਸਲੇ ਹੱਲ ਕੀਤੇ ਹਨ |