30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਪੱਤਰਕਾਰ ਭਾਈਚਾਰੇ ਨੇ ਵਾਤਾਵਰਨ ਦੀ ਸ਼ੁੱਧਤਾ ਲਈ ਲਗਾਏ ਬੂਟੇ <br/>

ਪੱਤਰਕਾਰ ਭਾਈਚਾਰੇ ਵਲੋਂ ਸਥਾਨਕ ਆਈ.ਟੀ.ਆਈ. ਨੰਗਲ ਵਿਖੇ ਬੂਟੇ ਲਗਾਏ ਜਾਣ ਦੀ ਤਸਵੀਰ | <br/> 18-07-2025
ਨੰਗਲ, 17 ਜੁਲਾਈ (ਪ੍ਰੀਤਮ ਸਿੰਘ ਬਰਾਰੀ)-ਵਾਤਾਵਰਨ ਦੀ ਸ਼ੁੱਧਤਾ ਲਈ ਅਤੇ ਆਲਮੀ ਤਪਸ਼ ਨੂੰ ਘਟਾਉਣ ਦੇ ਮਕਸਦ ਨਾਲ ਨੰਗਲ ਦੇ ਪੱਤਰਕਾਰ ਭਾਈਚਾਰੇ ਵਲੋਂ ਸਥਾਨਕ ਆਈ.ਟੀ.ਆਈ. ਵਿਚ ਬੂਟੇ ਲਗਾਏ ਗਏ | ਇਸ ਮੌਕੇ 'ਤੇ ਆਈ.ਟੀ.ਆਈ. ਨੰਗਲ ਦੇ ਪਿ੍ੰਸੀਪਲ ਗੁਰਨਾਮ ਸਿੰਘ ਭੱਲੜੀ ਵਲੋਂ ਪੱਤਰਕਾਰਾਂ ਨੂੰ ਜੀ ਆਇਆਂ ਆਖਿਆ ਗਿਆ | ਬੂਟੇ ਲਗਾਉਣ ਤੋਂ ਬਾਅਦ ਗੱਲ ਕਰਦਿਆਂ ਸੀਨੀਅਰ ਪੱਤਰਕਾਰ ਅਸ਼ੋਕ ਚੋਪੜਾ ਨੇ ਕਿਹਾ ਕਿ ਜੇਕਰ ਅਸੀਂ ਅੱਜ ਵਾਤਾਵਰਨ ਦੀ ਸੰਭਾਲ ਨਾ ਕੀਤੀ ਤਾਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਦੇ ਲਈ ਸਮਾਂ ਖਤਰਨਾਕ ਹੋ ਸਕਦਾ ਹੈ | ਉਨ੍ਹਾਂ ਨੇ ਕਿਹਾ ਕਿ ਇਕੱਲਾ ਬੂਟੇ ਨੂੰ ਲਗਾਉਣਾ ਹੀ ਕਾਫੀ ਨਹੀਂ ਹੈ, ਇਸ ਦੀ ਸੰਭਾਲ ਕਰਨੀ ਵੀ ਜਰੂਰੀ ਹੈ | ਉਨ੍ਹਾਂ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੀ ਜ਼ਿੰਦਗੀ ਦੇ ਖਾਸ ਮੌਕਿਆਂ ਉੱਤੇ ਘੱਟੋ ਘੱਟ ਇੱਕ ਰੁੱਖ ਜ਼ਰੂਰ ਲਗਾਇਆ ਜਾਵੇ ਅਤੇ ਇਹਨਾਂ ਦੀ ਮੁਕੰਮਲ ਦੇਖਭਾਲ ਵੀ ਯਕੀਨੀ ਬਣਾਈ ਜਾਵੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪੱਤਰਕਾਰ ਅਸ਼ੋਕ ਚੋਪੜਾ, ਕੁਲਵਿੰਦਰਜੀਤ ਸਿੰਘ ਭਾਟੀਆ, ਰਾਜ ਕੁਮਾਰ ਰਾਜਾ, ਸੁਖਵਿੰਦਰ ਸਿੰਘ ਸਾਕਾ, ਅਵਿਨਾਸ਼ ਅੱਤਰੀ ਤੋਂ ਇਲਾਵਾ ਆਈ.ਟੀ.ਆਈ. ਦੇ ਸਟਾਫ਼ ਮੈਂਬਰ ਅਤੇ ਸਿਖਿਆਰਥੀ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਬਾਲਾ ਨੇ ਸਿੰਘ ਸਾਹਿਬ ਗਿਆਨੀ ਗੜਗੱਜ ਨਾਲ ਕੀਤੀ ਮੁਲਾਕਾਤ <br/> ਅਗਲੀ ਖ਼ਬਰ ਕਰਮਚਾਰੀ ਦਲ ਭਗੜਾਣਾ ਜ਼ਿਲ੍ਹਾ ਰੋਪੜ ਦੇ ਆਗੂਆਂ ਵਲੋਂ ਕਾਰਜਕਾਰੀ ਇੰਜ: ਨਾਲ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।