30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਅਦਾਲਤੀ ਮਾਮਲਿਆਂ ਦਾ ਨਿਪਟਾਰਾ ਕਰਨ ਲਈ 90 ਦਿਨਾਂ ਦੀ 'ਵਿਚੋਲਗੀ' ਮੁਹਿੰਮ ਸ਼ੁਰੂ ਕੀਤੀ

ਅਜੀਤ ਡੈਸਕ 18-07-2025
ਰੂਪਨਗਰ, 17 ਜੁਲਾਈ (ਸਤਨਾਮ ਸਿੰਘ ਸੱਤੀ)-ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾ ਅਥਾਰਟੀ ਐਸ.ਏ.ਐਸ ਨਗਰ ਦੀਆਂ ਹਦਾਇਤਾਂ ਅਤੇ ਇੰਚਾਰਜ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਸ੍ਰੀ ਸ਼ਾਮ ਲਾਲਾ ਦੀ ਰਹਿਨੁਮਾਈ ਹੇਠ ਅਦਾਲਤਾਂ ਵਿਚ ਵੱਧ ਰਹੇ ਸਮਝੌਤੇ ਯੋਗ ਝਗੜਿਆਂ ਦੇ ਨਿਪਟਾਰੇ ਲਈ ਵਿਚੋਲਗੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜੋ ਕਿ 30 ਸਤੰਬਰ 2025 ਤੱਕ ਚਲੇਗੀ | ਇੰਚਾਰਜ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਦੱਸਿਆ ਕਿ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਨੇ ਵਿਚੋਲਗੀ ਅਤੇ ਸੁਲ੍ਹਾ ਪ੍ਰੋਜੈਕਟ ਕਮੇਟੀ ਦੇ ਤਾਲਮੇਲ ਨਾਲ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਆਦੇਸ਼ਾਂ ਹੇਠ, ਇਹ ਵਿਸ਼ੇਸ਼ 90 ਦਿਨਾਂ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਤਹਿਤ ਤਾਲੁਕਾ ਅਦਾਲਤਾਂ ਅਤੇ ਜ਼ਿਲ੍ਹਾ ਅਦਾਲਤਾਂ ਵਿਚ ਲੰਬਿਤ ਮਾਮਲਿਆਂ ਨੂੰ ਵਿਚੋਲਗੀ ਰਾਹੀਂ ਹੱਲ ਕੀਤਾ ਜਾਣਾ ਹੈ | ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਵਿਚ ਵਿਆਹੁਤਾ ਝਗੜੇ, ਦੁਰਘਟਨਾ ਦੇ ਦਾਅਵੇ, ਘਰੇਲੂ ਹਿੰਸਾ, ਚੈੱਕ ਬਾਊਾਸ, ਵਪਾਰਕ ਝਗੜੇ, ਸੇਵਾ ਮਾਮਲੇ, ਅਪਰਾਧਿਕ ਮਿਸ਼ਰਿਤ-ਯੋਗ ਕੇਸ, ਖਪਤਕਾਰ ਝਗੜੇ, ਕਰਜ਼ੇ ਦੀ ਵਸੂਲੀ, ਵੰਡ, ਬੇਦਖਲੀ, ਜ਼ਮੀਨ ਪ੍ਰਾਪਤੀ ਅਤੇ ਹੋਰ ਸਿਵਲ ਕੇਸਾਂ ਦੀ ਪਛਾਣ ਕੀਤੀ ਜਾ ਸਕਦੀ ਹੈ ਅਤੇ ਵਿਚੋਲਗੀ ਅਧੀਨ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਹੱਲ ਕੀਤਾ ਜਾ ਸਕਦਾ ਹੈ | ਇਸ ਮੌਕੇ ਸੀ.ਜੀ.ਐਮ-ਕਮ- ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਰੂਪਨਗਰ ਸ੍ਰੀਮਤੀ ਅਮਨਦੀਪ ਕੌਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਦੇ ਕੇਸ ਲੰਬਿਤ ਹਨ, ਉਹ ਆਪਸੀ ਸਹਿਮਤੀ ਨਾਲ ਇਸ ਵਿਸ਼ੇਸ਼ ਮੁਹਿੰਮ ਵਿਚ ਸ਼ਾਮਲ ਹੋਣ |
ਪਿਛਲੀ ਖ਼ਬਰ ਕਰਮਚਾਰੀ ਦਲ ਭਗੜਾਣਾ ਜ਼ਿਲ੍ਹਾ ਰੋਪੜ ਦੇ ਆਗੂਆਂ ਵਲੋਂ ਕਾਰਜਕਾਰੀ ਇੰਜ: ਨਾਲ ਮੁਲਾਕਾਤ <br/> ਅਗਲੀ ਖ਼ਬਰ ਮੇਲਾ ਸਾਵਣ ਅਸ਼ਟਮੀ ਦੌਰਾਨ ਸੁਚਾਰੂ ਪ੍ਰਬੰਧ ਕਰਨ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ-ਜਸਪ੍ਰੀਤ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।