ਪੁਰਖਾਲੀ, 17 ਜੁਲਾਈ ( ਅੰਮਿ੍ਤਪਾਲ ਸਿੰਘ ਬੰਟੀ)-ਪੁਰਖਾਲੀ ਵਿਖ਼ੇ ਸ਼ਰਮਾ ਮੈਡੀਕਲ ਸਟੋਰ ਦੇ ਮੂਹਰੇ ਟੁੱਟ ਕੇ ਲਮਕਿਆ ਬਿਜਲੀ ਵਿਭਾਗ ਦਾ ਮੀਟਰ ਬਕਸਾ ਕਦੇ ਵੀ ਕਿਸੇ ਹਾਦਸੇ ਦਾ ਸਬੱਬ ਬਣ ਸਕਦਾ ਹੈ, ਜੋ ਕਿ ਪਿਛਲੇ ਕਈ ਦਿਨਾਂ ਤੋਂ ਟੁੱਟ ਕੇ ਇਸੇ ਡਿਗਿਆ ਪਿਆ ਹੈ ਪਰ ਸੜਕ ਕਿਨਾਰੇ ਡਿੱਗੇ ਇਸ ਮੀਟਰ ਬਕਸੇ ਤੇ ਅਜੇ ਤੱਕ ਵਿਭਾਗ ਦੀ ਸਵੱਲੀ ਨਿਗਾ ਨਹੀਂ ਪਈ ਇਹ ਵੀ ਨਹੀਂ ਪਤਾ ਕਿ ਸ਼ਾਇਦ ਵਿਭਾਗ ਕਿਸੇ ਹਾਦਸੇ ਦੇ ਇੰਤਜਾਰ ਚ ਹੀ ਬੈਠਾ ਹੋਵੇ ; ਇਸ ਸਬੰਧੀ ਦੁਕਾਨਦਾਰ ਗੁਰਮੀਤ ਕੁਮਾਰ, ਮੁਹਮੰਦ ਅਬਾਸ,ਮੋਹਨ ਸਿੰਘ, ਗੁਰਜੀਤ ਸਿੰਘ, ਵਕੀਲ ਖਾਨ,ਅਜਾਦ ਸਿੰਘ,ਡਾ ਦਾਰਾ, ਈਸ਼ਵਰ ਚੰਦ, ਲਾਡੀ ਡੇ ਜੇ,ਮੁਹਮੰਦ ਰਫ਼ੀਕ ਅਤੇ ਸਰਵਰ ਅਲੀ ਨੇ ਦੱਸਿਆ ਕਿ ਉਕਤ ਬਕਸਾ ਕਈ ਦਿਨਾਂ ਤੋਂ ਡਿਗਿਆ ਪਿਆ ਹੈ ਜਿਸ ਦਾ ਕੋਈ ਵਾਲੀਵਾਰਿਸ ਨਹੀਂ ਜਾਪਦਾ | ਉਨ੍ਹਾਂ ਦੱਸਿਆ ਕਿ ਇਹ ਬਕਸਾ ਮੀਂਹ/ਹਨੇਰੀ ਚ ਕਦੇ ਵੀ ਕਿਸੇ ਉਪਰ ਡਿੱਗ ਸਕਦਾ ਹੈ ਜਿਸ ਨਾਲ ਕਿਸੇ ਦਾ ਜਾਨੀ ਨੁਕਸਾਨ ਹੋ ਸਕਦਾ ਹੈ | ਉਨ੍ਹਾਂ ਦੱਸਿਆ ਕਿ ਵਿਭਾਗ ਨੂੰ ਇਸ ਸਬੰਧੀ ਕਈ ਵਾਰ ਸੂਚਿਤ ਕੀਤਾ ਜਾ ਚੁੱਕਾ ਹੈ ਪਰ ਵਿਭਾਗ ਅਜੇ ਕਿਸੇ ਹਾਦਸੇ ਦੀ ਉਡੀਕ ਚ ਜਾਪਦਾ ਹੈ | ਉਨ੍ਹਾਂ ਇਸ ਸਬੰਧੀ ਡਿਪਟੀ ਕਮਿਸ਼ਨਰ ਰੂਪਨਗਰ ਅਤੇ ਵਿਭਾਗ ਐਕਸੀਅਨ ਤੋਂ ਮੰਗ ਕੀਤੀ ਕਿ ਉਕਤ ਬਕਸੇ ਨੂੰ ਠੀਕ ਕਰਵਾਇਆ ਜਾਵੇ ਉਨ੍ਹਾਂ ਕਿਹਾ ਕਿ ਨਹੀਂ ਜ਼ੇਕਰ ਬਕਸੇ ਕਾਰਨ ਕੋਈ ਹਾਦਸਾ ਵਾਪਰਦਾ ਹੈ ਉਸ ਦੀ ਜਿੰਮੇਵਾਰੀ ਵਿਭਾਗ ਦੀ ਹੋਵੇਗੀ |