30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਮੋਰਿੰਡਾ ਇਲਾਕੇ 'ਚ ਚੋਰ ਗਰੋਹ ਸਰਗਰਮ, ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲਾਂ ਚੋਰੀ

ਅਜੀਤ ਡੈਸਕ 18-07-2025
ਮੋਰਿੰਡਾ, 17 ਜੁਲਾਈ (ਤਰਲੋਚਨ ਸਿੰਘ ਕੰਗ)-ਮੋਰਿੰਡਾ ਅਤੇ ਆਸ-ਪਾਸ ਇਲਾਕਿਆਂ 'ਚ ਕਾਫ਼ੀ ਸਮੇਂ ਤੋਂ ਚੋਰ ਗਰੋਹ ਕਾਫ਼ੀ ਸਰਗਰਮ ਹਨ | ਬੀਤੀ ਰਾਤ ਹਰਵਿੰਦਰ ਸਿੰਘ ਚਲਾਕੀ ਦੀਆਂ 2 ਮੋਟਰਾਂ, ਜਗਪਾਲ ਸਿੰਘ ਚਲਾਕੀ ਦੀਆਂ ਦੋ ਮੋਟਰਾਂ ਅਤੇ ਸਤਵਿੰਦਰ ਸਿੰਘ ਦੀ ਇੱਕ ਮੋਟਰ ਦੇ ਦਰਵਾਜ਼ੇ ਤੋੜ ਕੇ ਤਾਰਾਂ ਚੋਰੀ ਕਰ ਲਈਆਂ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਰਮਿੰਦਰ ਸਿੰਘ ਚਲਾਕੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਲੋਕਾਂ ਦਾ ਹੁਣ ਪੁਲਿਸ ਤੋਂ ਵਿਸ਼ਵਾਸ ਹੀ ਉੱਠ ਗਿਆ | ਕਿਉਂਕਿ ਚੋਰੀ ਹੋਈਆਂ ਕੇਬਲਾਂ ਦੀ ਰਿਪੋਰਟ ਵੀ ਕੋਈ ਲਿਖਵਾਉਣਾ ਨਹੀਂ ਚਾਹੁੰਦਾ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਹ ਲੱਗ ਰਿਹਾ ਹੈ ਕਿ ਅਗਰ ਉਨ੍ਹਾਂ ਵਲੋਂ ਚੋਰਾਂ ਦੀ ਕੋਈ ਰਿਪੋਰਟ ਲਿਖਵਾ ਵੀ ਦਿੱਤੀ ਤਾਂ ਉਸ ਤੇ ਕੋਈ ਕਾਰਵਾਈ ਨਹੀਂ ਹੋਵੇਗੀ | ਇਸ ਲਈ ਰਿਪੋਰਟ ਲਿਖਵਾਉਣ ਦਾ ਕੋਈ ਫਾਇਦਾ ਨਹੀਂ ਹੈ | ਇਸੇ ਮੌਕੇ ਉਨ੍ਹਾਂ ਦੱਸਿਆ ਕਿ ਮੋਰਿੰਡਾ ਨੇੜਲੇ ਪਿੰਡ ਡੂਮਛੇੜੀ ਵਿਖੇ ਵੀ ਇੱਕ ਮੋਟਰ 'ਤੇ ਰਹਿ ਰਹੇ ਪ੍ਰਵਾਸੀ ਮਜ਼ਦੂਰ ਵਿਕਾਸ ਯਾਦਵ ਦੀ ਭੇਦਭਰੀ ਹਾਲਤ 'ਚ ਮੌਤ ਹੋ ਗਈ | ਲੁਟੇਰਿਆਂ ਵਲੋਂ ਉਸ ਦਾ ਗੈਸ ਸਿਲੰਡਰ ਤੇ ਹੋਰ ਸਾਮਾਨ ਚੋਰੀ ਕਰ ਲਿਆ ਤੇ ਫੋਨ ਵੀ ਤੋੜ ਕੇ ਸੁੱਟਿਆ ਪਿਆ ਸੀ | ਸ੍ਰੀ ਚਲਾਕੀ ਨੇ ਦੱਸਿਆ ਕਿ ਵਿਕਾਸ ਯਾਦਵ ਦੇ ਪਿੰਡ ਦੇ ਮਜ਼ਦੂਰਾਂ ਨੇ ਦੱਸਿਆ ਕਿ ਉਸਦੇ ਕੰਨ ਵਿਚ ਸਰੀਆ ਵੀ ਵੱਜਿਆ ਹੋਇਆ ਸੀ | ਉਹਨਾਂ ਦੱਸਿਆ ਕਿ ਪਿੰਡ ਵਾਲਿਆਂ ਤੇ ਪ੍ਰਵਾਸੀ ਮਜਦੂਰਾਂ ਵਲੋਂ ਖਰਚਾ ਕਰਕੇ ਲਾਸ਼ ਨੂੰ ਉਸਦੇ ਪਿੰਡ ਭੇਜ ਦਿੱਤਾ ਗਿਆ | ਇਸੇ ਸਬੰਧ ਵਿੱਚ ਜਦੋਂ ਮੋਰਿੰਡਾ ਪੁਲਿਸ ਤੋਂ ਜਾਣਕਾਰੀ ਲਈ ਤਾਂ ਉਹਨਾਂ ਦੱਸਿਆ ਕਿ ਪ੍ਰਵਾਸੀ ਮਜਦੂਰ ਦੀ ਜੋ ਮੌਤ ਹੋਈ ਹੈ, ਉਹ ਇੱਕ ਕੁਦਰਤੀ ਮੌਤ ਸੀ |

ਪਿਛਲੀ ਖ਼ਬਰ ਸਾਵਧਾਨ! ਬਿਜਲੀ ਦਾ ਡਿਗਿਆ ਮੀਟਰ ਬਕਸਾ ਕਿਸੇ ਵੀ ਸਮੇਂ ਬਣ ਸਕਦੈ ਹਾਦਸੇ ਦਾ ਕਾਰਨ... <br/> ਅਗਲੀ ਖ਼ਬਰ ਬਲਾਕ ਸ੍ਰੀ ਚਮਕੌਰ ਸਾਹਿਬ ਦੀਆਂ ਗ੍ਰਾਮ ਪੰਚਾਇਤ ਦੀਆਂ ਖ਼ਾਲੀ ਸਰਪੰਚਾਂ/ਪੰਚਾਂ ਦੀਆਂ ਚੋਣਾਂ ਲਈ ਕੁੱਲ 9 ਨਾਮਜ਼ਦਗੀਆਂ ਦਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।