30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਜਥੇਦਾਰ ਕਰਮ ਸਿੰਘ ਕਲਵਾਂ ਵਲੋਂ ਦਰਬਾਰਾ ਸਿੰਘ ਬਾਲਾ ਅਤੇ ਦਲਜੀਤ ਸਿੰਘ ਭਿੰਡਰ ਦਾ ਸਨਮਾਨ <br/>

ਦਰਬਾਰਾ ਸਿੰਘ ਬਾਲਾ ਅਤੇ ਦਲਜੀਤ ਸਿੰਘ ਭਿੰਡਰ ਦਾ ਸਨਮਾਨ ਕਰਨ ਮੌਕੇ | ਤਸਵੀਰ: ਵਾਲੀਆ <br/> 18-07-2025
ਕਾਹਨਪੁਰ ਖੂਹੀ, 17 ਜੁਲਾਈ (ਗੁਰਬੀਰ ਸਿੰਘ ਵਾਲੀਆ)-ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਸੀਨੀਅਰ ਅਕਾਲੀ ਆਗੂ ਜਥੇਦਾਰ ਕਰਮ ਸਿੰਘ ਸਾਧੜਾ ਦੇ ਗ੍ਰਹਿ ਪਿੰਡ ਕਲਵਾਂ ਵਿਖੇ ਅੱਜ, ਸ਼੍ਰੋਮਣੀ ਅਕਾਲੀ ਦਲ ਦੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਦਰਬਾਰਾ ਸਿੰਘ ਬਾਲਾ ਅਤੇ ਹਿਮਾਚਲ ਪ੍ਰਦੇਸ਼ ਅਕਾਲੀ ਦਲ ਦੇ ਸੂਬਾ ਪ੍ਰਧਾਨ ਦਲਜੀਤ ਸਿੰਘ ਭਿੰਡਰ ਦੀ ਨਿਯੁਕਤੀ ਲਈ ਸਨਮਾਨ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਉਚੇਚੇ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਡਾ. ਚੀਮਾ ਨੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਤੋਂ ਪੰਜਾਬੀਆਂ ਦਾ ਮੋਹ ਭੰਗ ਹੋ ਚੁੱਕਾ ਹੈ, ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ | ਉਨ੍ਹਾਂ ਦਾਅਵਾ ਕੀਤਾ ਕਿ 2027 ਵਿਚ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦਰਬਾਰਾ ਸਿੰਘ ਬਾਲਾ ਅਤੇ ਹਿਮਾਚਲ ਪ੍ਰਦੇਸ਼ ਦੇ ਸੂਬਾ ਪ੍ਰਧਾਨ ਦਲਜੀਤ ਸਿੰਘ ਭਿੰਡਰ ਨੇ ਇਸ ਸਨਮਾਨ ਲਈ ਜਥੇਦਾਰ ਕਰਮ ਸਿੰਘ ਕਲਵਾਂ ਅਤੇ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਾਰਿਆਂ ਨਾਲ ਮਿਲ ਕੇ ਪਾਰਟੀ ਦੀ ਚੜ੍ਹਦੀਕਲਾ ਲਈ ਦਿਨ ਰਾਤ ਇੱਕ ਕਰ ਦੇਣਗੇ | ਇਸ ਮੌਕੇ ਸ੍ਰੀ ਬਾਲਾ, ਸ੍ਰੀ ਭਿੰਡਰ, ਡਾ. ਚੀਮਾ ਅਤੇ ਭਾਈ ਚਾਵਲਾ ਨੂੰ ਸਿਰੋਪਾਓ ਭੇਟ ਕੀਤੇ ਗਏ | ਇਸ ਮੌਕੇ ਮੰਗਲ ਸਿੰਘ ਗਿੱਲ, ਬੱਲਮ ਸਿੰਘ ਬੈਂਸ, ਸੁਖਬੀਰ ਸਿੰਘ ਗਿੱਲ, ਪੰਚ ਖੁਸ਼ਹਾਲ ਸਿੰਘ ਬੈਂਸ, ਪੰਚ ਮੱਖਣ ਸਿੰਘ ਸਾਧੜਾ, ਪਵਨ ਕੁਮਾਰ, ਤਜਿੰਦਰ ਕੁਮਾਰ, ਪ੍ਰਕਾਸ਼ ਸਿੰਘ, ਬਾਦਲ ਸੈਣੀ, ਸੁਖਵੀਰ ਸਿੰਘ, ਅਜਮੇਰ ਸਿੰਘ, ਬਲਵਿੰਦਰ ਕੌਰ ਕੰਗ, ਕਰਮਜੀਤ ਕੌਰ, ਸੋਮ ਸਿੰਘ ਸੰਧੂ, ਜੀਤ ਸਿੰਘ ਢਿੱਲੋਂ, ਗੁਰਚੇਤ ਸਿੰਘ, ਸਰਕਲ ਪ੍ਰਧਾਨ ਸਤਨਾਮ ਸਿੰਘ ਝੱਜ, ਹੁਸਨ ਚੰਦ ਮਠਾਣ, ਕੁਲਵੀਰ ਸਿੰਘ ਅਸਮਾਨਪੁਰ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਆਗੂ ਅਤੇ ਪਿੰਡ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਮੇਲਾ ਸਾਵਣ ਅਸ਼ਟਮੀ ਦੌਰਾਨ ਸੁਚਾਰੂ ਪ੍ਰਬੰਧ ਕਰਨ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ-ਜਸਪ੍ਰੀਤ ਸਿੰਘ <br/> ਅਗਲੀ ਖ਼ਬਰ ਸਾਵਧਾਨ! ਬਿਜਲੀ ਦਾ ਡਿਗਿਆ ਮੀਟਰ ਬਕਸਾ ਕਿਸੇ ਵੀ ਸਮੇਂ ਬਣ ਸਕਦੈ ਹਾਦਸੇ ਦਾ ਕਾਰਨ... <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।