ਸ੍ਰੀ ਚਮਕੌਰ ਸਾਹਿਬ,17 ਜੁਲਾਈ (ਜਗਮੋਹਣ ਸਿੰਘ ਨਾਰੰਗ)-ਬਲਾਕ ਸ੍ਰੀ ਚਮਕੌਰ ਸਾਹਿਬ ਦੀ ਗ੍ਰਾਮ ਪੰਚਾਇਤਾਂ ਦੀਆਂ ਖ਼ਾਲੀ ਸਰਪੰਚ ਅਤੇ ਪੰਚਾਂ ਲਈ 27 ਜੁਲਾਈ ਨੂੰ ਹੋਣ ਵਾਲੀਆਂ ਚੌਣਾਂ ਲਈ ਬਲਾਕ ਸ੍ਰੀ ਚਮਕੌਰ ਸਾਹਿਬ ਵਿਖੇ ਕੁਲ 9 ਨਾਮਜ਼ਦੀਆਂ ਰਿਟਰਨਿੰਗ ਅਫ਼ਸਰ ਦਵਿੰਦਰ ਸਿੰਘ ਕੋਲ ਦਾਖਲ ਹੋਈਆਂ ਹਨ | ਜਿਨ੍ਹਾਂ ਵਿਚ ਅਸਰਪੁਰ ਦੀ ਸਰਪੰਚੀ (ਰਾਖਵੀ) ਲਈ 2, ਮਨਜੀਤਪੁਰ ਦੇ ਵਾਰਡ ਨੰਬਰ 2 ਤੋਂ ਪੰਚ (ਐਸ. ਸੀ. ਮਹਿਲਾ) ਲਈ 1 ਤੇ ਵਾਰਡ ਨੰਬਰ 4 ਤੋਂ ਪੰਚ (ਐਸ ਸੀ) ਲਈ 1, ਮੁਕਾਰਬਪੁਰ ਦੇ ਵਾਰਡ ਨੰਬਰ 2 ਤੋਂ ਪੰਚ (ਐਸ. ਸੀ.) ਲਈ ਵੀ 1 ਅਤੇ ਰੌਲੂਮਾਜਰਾ ਦੇ ਵਾਰਡ ਨੰਬਰ 1 ਤੋਂ (ਐਸ. ਸੀ. ਮਹਿਲਾ) ਲਈ ਵੀ 1 ਨਾਮਜ਼ਦਗੀ ਪੱਤਰ ਚੋਣ ਅਧਿਕਾਰੀ ਕੋਲ ਪੇਸ਼ ਹੋਏ ਹਨ | ਇਨ੍ਹਾਂ ਪੇਪਰਾਂ ਦੀ ਭਲਕੇ ਛਾਣਬੀਣ ਹੋਵੇਗੀ |