ਸ੍ਰੀ ਅਨੰਦਪੁਰ ਸਾਹਿਬ, 17 ਜੁਲਾਈ (ਜੇ ਐਸ ਨਿੱਕੂਵਾਲ)-ਇੱਥੋਂ ਦੇ ਪਿੰਡ ਅਗੰਮਪੁਰ ਵਿਖੇ ਸਥਿਤ ਗੁਰਦੁਆਰਾ ਮਾਤਾ ਜੀਤੋ ਜੀ ਵਿਖੇ ਸਾਊਣ ਦੀ ਸੰਗਰਾਂਦ ਮੌਕੇ ਸੰਗਤਾਂ ਦੇ ਸਹਿਯੋਗ ਨਾਲ ਮਾਲ੍ਹ-ਪੂੜਿਆਂ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਗੁਲਜਾਰ ਸਿੰਘ ਨੇ ਦੱਸਿਆ ਕਿ ਸੰਗਤ ਦੇ ਸਹਿਯੋਗ ਨਾਲ ਹਰ ਸੰਗਰਾਂਦ ਨੂੰ ਲੰਗਰ ਲਗਾਇਆ ਜਾਂਦਾ ਹੈ | ਪਰੰਤੂ ਸਾਉਣ ਦੀ ਸੰਗਰਾਂਦ ਮੌਕੇ ਸੰਗਤ ਲਈ ਵਿਸ਼ੇਸ਼ ਤੌਰ ਤੇ ਮਾਲ੍ਹ-ਪੂੜਿਆਂ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਹਰਮਿੰਦਰ ਸਿੰਘ, ਦਵਿੰਦਰ ਸਿੰਘ, ਇਕਬਾਲ ਸਿੰਘ ਭੱਠਲ ਆਦਿ ਹਾਜ਼ਰ ਸਨ |