ਬੇਲਾ, 16 ਜੁਲਾਈ (ਮਨਜੀਤ ਸਿੰਘ ਸੈਣੀ)-ਨੇੜਲੇ ਪਿੰਡ ਖੋਖਰਾਂ ਦੇ ਖੇਡ ਮੈਦਾਨ ਵਿਚ ਜਲ ਸਪਲਾਈ ਸਕੀਮ ਦੇ ਨੇੜੇ ਖੜ੍ਹੀ ਕਾਰ 'ਚੋਂ ਨੌਜਵਾਨ ਦੀ ਲਾਸ਼ ਬਰਾਮਦ ਹੋਈ | ਇਸ ਸੰਬੰਧੀ ਥਾਣਾ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਖੋਖਰਾ ਦੇ ਖੇਡ ਮੈਦਾਨ ਵਿਚ ਸਵਿਫਟ ਕਾਰ ਪੀ.ਬੀ. 71 ਏ-9679 ਖੜੀ ਹੈ, ਜਿਸ ਦੀ ਡਰਾਈਵਰ ਸੀਟ 'ਤੇ ਨੌਜਵਾਨ ਮਿ੍ਤਕ ਹਾਲਤ 'ਚ ਪਿਆ ਹੈ | ਜਦੋਂ ਮੌਕੇ 'ਤੇ ਜਾਂਚ ਪੜਤਾਲ ਕੀਤੀ ਤਾਂ ਮਿ੍ਤਕ ਦੀ ਪਛਾਣ ਕੁਲਜੀਤ ਸਿੰਘ (28) ਪੁੱਤਰ ਅਰਜਨ ਸਿੰਘ ਵਾਸੀ ਪਿੰਡ ਫਤਹਿਗੜ੍ਹ ਵੀਰਾਨ ਪੁਲਿਸ ਚੌਕੀ ਡੱਲਾ ਜ਼ਿਲ੍ਹਾ ਰੋਪੜ ਵਜੋਂ ਹੋਈ | ਮਿ੍ਤਕ ਨੌਜਵਾਨ ਫ਼ੌਜ 'ਚ ਭਰਤੀ ਸੀ, ਜਿਸ ਦੀ ਡਿਊਟੀ ਕੋਟਾ ਰਾਜਸਥਾਨ ਵਿਚ ਸੀ, ਚਾਰ ਪੰਜ ਦਿਨ ਪਹਿਲਾਂ ਹੀ ਛੁੱਟੀ ਆਇਆ ਸੀ | ਮਿ੍ਤਕ ਦੀ ਪਤਨੀ ਅਤੇ ਪਿਤਾ ਪੁਲਿਸ ਮੁਲਾਜ਼ਮ ਹਨ, ਜਿਨ੍ਹਾਂ ਦੀ ਜਲੰਧਰ ਵਿਖੇ ਡਿਊਟੀ ਹੈ ਅਤੇ ਜਲੰਧਰ ਵਿਖੇ ਹੀ ਰਹਿੰਦੇ ਹਨ, ਪੰਦਰਾਂ ਵੀਹ ਦਿਨਾਂ ਬਾਅਦ ਪਿੰਡ ਆਉਂਦੇ ਹਨ | ਮਿ੍ਤਕ ਦਾ ਨੌਂ ਮਹੀਨਿਆਂ ਦਾ ਬੱਚਾ ਹੈ | ਮਿ੍ਤਕ ਦੇ ਪਿਤਾ ਅਰਜਨ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਬੀਤੇ ਕੱਲ੍ਹ ਚਾਰ ਵਜੇ ਘਰੋਂ ਸ੍ਰੀ ਚਮਕੌਰ ਸਾਹਿਬ ਨੂੰ ਨਵੇਂ ਕੱਪੜੇ ਲੈਣ ਗਿਆ ਸੀ, ਜਿਸ ਦਾ ਬਾਅਦ ਵਿਚ ਕੋਈ ਪਤਾ ਨਹੀਂ ਲੱਗਾ | ਪਰਿਵਾਰਕ ਮੈਂਬਰ ਸਾਰੀ ਰਾਤ ਲੱਭਦੇ ਰਹੇ, ਸਵੇਰੇ ਖੋਖਰਾ ਖੇਡ ਮੈਦਾਨ ਵਿਚ ਗੱਡੀ ਖੜ੍ਹੀ ਦੇਖੀ, ਜਦੋਂ ਗੱਡੀ ਦੇ ਕੋਲ ਆ ਕੇ ਦੇਖਿਆ ਤਾਂ ਡਰਾਈਵਰ ਸੀਟ ਉੱਤੇ ਉਸ ਦੇ ਪੁੱਤਰ ਦੀ ਲਾਸ਼ ਪਈ ਸੀ | ਮੌਕੇ 'ਤੇ ਪੁਲਿਸ ਅਤੇ ਫੌਰੇਸਿੰਕ ਟੀਮਾਂ ਜਾਂਚ ਕਰ ਰਹੀਆਂ ਹਨ |
ਨੌਜਵਾਨ ਦੀ ਗੱਡੀ 'ਚੋਂ ਲਾਸ਼ ਬਰਾਮਦ
ਥਾਣਾ ਮੁਖੀ ਗੁਰਪ੍ਰੀਤ ਸਿੰਘ ਫੋਰੈਂਸਿਕ ਟੀਮਾਂ ਕਾਰ ਜਿਸ ਵਿਚੋਂ ਨੌਜਵਾਨ ਦੀ ਲਾਸ਼ ਬਰਾਮਦ ਹੋਈ ਦੀ ਤਲਾਸ਼ੀ ਲੈਂਦੇ ਹੋਏ | (ਇਨਸੈੱਟ) ਮਿ੍ਤਕ ਕੁਲਜੀਤ ਸਿੰਘ ਦੀ ਫਾਈਲ ਤਸਵੀਰ | ਤਸਵੀਰਾਂ: ਮਨਜੀਤ ਸਿੰਘ ਸੈਣੀ<br/>
17-07-2025