ਨੰਗਲ, 16 ਜੁਲਾਈ (ਪ੍ਰੀਤਮ ਸਿੰਘ ਬਰਾਰੀ)-ਪੁਲਿਸ ਵਲੋਂ 12 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇੱਕ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਪੁਲਿਸ ਥਾਣਾ ਮੁਖੀ ਨੰਗਲ ਇੰਸਪੈਕਟਰ ਰੋਹਿਤ ਸ਼ਰਮਾ ਨੇ ਦੱਸਿਆ ਕਿ ਪੁਲਿਸ ਥਾਣਾ ਨੰਗਲ ਦੇ ਏ.ਐਸ.ਆਈ. ਕੇਸ਼ਵ ਕੁਮਾਰ ਵਲੋਂ ਸਮੇਤ ਪੁਲਿਸ ਪਾਰਟੀ ਗਸ਼ਤ ਬਾ ਤਲਾਸ਼ ਸ਼ੱਕੀ ਪੁਰਸ਼ਾ ਦੇ ਸੰਬੰਧ ਵਿਚ ਸੈਕਟਰ 01 ਨਵਾਂ ਨੰਗਲ ਤੋਂ ਸੈਕਟਰ ਚਾਰ ਹੁੰਦੇ ਹੋਏ ਏ.ਬੀ.ਸੀ. ਕਲੱਬ ਚੌਕ ਵੱਲ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਲਿੰਕ ਸੜਕ ਸੈਕਟਰ 04 ਨਿਆ ਨੰਗਲ ਪੁੱਜੀ, ਤਾਂ ਸਾਹਮਣੇ ਤੋਂ ਇੱਕ ਮੁੱਲਾ ਫੈਸ਼ਨ ਵਿਅਕਤੀ, ਪੈਦਲ ਅਪਣੇ ਖੱਬੇ ਹੱਥ ਆਉਂਦਾ ਦਿਖਾਈ ਦਿੱਤਾ, ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਇੱਕਦਮ ਅਪਣੇ ਖੱਬੇ ਹੱਥ ਝਾੜੀਆ ਦੇ ਨਾਲ ਬਾਥਰੂਮ ਕਰਨ ਦੇ ਬਹਾਨੇ ਬੈਠ ਗਿਆ, ਜਿਸ ਨੇ ਆਪਣੇ ਪਹਿਨੀ ਪੈਂਟ ਦੀ ਸੱਜੀ ਜੇਬ ਵਿਚੋਂ ਇੱਕ ਪਾਰਦਰਸ਼ੀ ਮੋਮੀ ਲਿਫਾਫਾ ਕੱਢਕੇ ਪਰਦੇ ਨਾਲ ਜ਼ਮੀਨ ਤੇ ਉਗੇ ਘਾਹ ਵਿਚ ਰੱਖ ਦਿੱਤਾ | ਜਿਸ 'ਤੇ ਏ.ਐਸ.ਆਈ. ਕੇਸ਼ਵ ਕੁਮਾਰ ਨੇ ਸ਼ੱਕ ਦੇ ਆਧਾਰ 'ਤੇ ਗੱਡੀ ਰੁਕਵਾ ਕੇ ਸਾਥੀਆਂ ਦੀ ਮੱਦਦ ਨਾਲ ਕਾਬੂ ਕਰਕੇ ਨਾਮ ਪਤਾ ਪੱੁਛਿਆ ਜਿਸ ਨੇ ਅਪਣਾ ਨਾਮ ਕਾਰਤਿਕ ਪੁੱਤਰ ਮਹੀਪਾਲ ਵਾਸੀ ਮਕਾਨ ਨੰਬਰ 488/89ਜੀ ਬਲਾਕ ਨੰਗਲ ਦੱਸਿਆ ਤਾਂ ਮੁਸੱਮੀ ਉਕਤ ਵਲੋਂ ਅਪਣੀ ਪੈਂਟ ਦੀ ਸੱਜੀ ਜੇਬ ਵਿੱਚੋ ਕੱਢਕੇ ਜਮੀਨ ਤੇ ਉੱਗੇ ਘਾਹ ਵਿਚ ਰੱਖੇ ਪਾਰਦਰਸ਼ੀ ਮੋਮੀ ਲਿਫਾਫਾ ਨੂੰ ਦੇਖਿਆ, ਜਿਸ ਵਿਚ ਚਿੱਟਾ ਨਸ਼ੀਲਾ ਪਾਊਡਰ ਦਿਖਾਈ ਦਿੱਤਾ | ਥਾਣਾ ਮੁਖੀ ਨੇ ਦੱਸਿਆ ਕਿ ਇਸ ਵਿਅਕਤੀ ਖ਼ਿਲਾਫ਼ ਮੁੱਕਦਮਾ ਨੰਬਰ 116 ਮਿਤੀ 22-61-8 85 ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰਕੇ ਇਸ ਕੋਲੋਂ 12 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ ਹੈ | ਥਾਣਾ ਮੁਖੀ ਨੇ ਦੱਸਿਆ ਕਿ ਇਸ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਵਧੇਰੇ ਪੁੱਛਗਿਛ ਲਈ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ |