ਪੁਰਖਾਲੀ, 16 ਜੁਲਾਈ (ਅੰਮਿ੍ਤਪਾਲ ਸਿੰਘ ਬੰਟੀ)-ਇਲਾਕਾ ਵਾਸੀਆਂ ਨੇ ਭੰਗਾਲਾ ਪਿੰਡ ਦੇ ਸ਼ਰਾਬ ਦੇ ਠੇਕੇ ਨੇੜੇ ਪੈਂਦੀ ਪੁਲੀ ਦੀ ਸਫ਼ਾਈ ਕਰਵਾਉਣ ਦੀ ਮੰਗ ਕੀਤੀ ਹੈ | ਇਸ ਸਬੰਧੀ ਮੇਵਾ ਸਿੰਘ ਭੰਗਾਲਾ, ਸਿਕੰਦਰ ਸਿੰਘ ਬਾਗਵਾਲੀ, ਸੁਰਮੁੱਖ ਸਿੰਘ, ਪਰਮਾਤਮਾ ਸਿੰਘ, ਹਰਚੰਦ ਸਿੰਘ ਫਤਿਹ ਪੁਰ, ਗੁਰਪ੍ਰੀਤ ਸਿੰਘ ਫਤਿਹ ਪੁਰ, ਜੋਗਾ ਸਿੰਘ ਬਾਗਵਾਲੀ ਅਤੇ ਹੋਰ ਇਲਾਕਾ ਵਾਸੀਆਂ ਨੇ ਦੱਸਿਆ ਕਿ ਭੰਗਾਲਾ ਸ਼ਰਾਬ ਦੇ ਠੇਕੇ ਨੇੜੇ ਪੈਂਦੇ ਚੋਆਂ ਦੇ ਪਾਣੀ ਦੇ ਨਿਕਾਸ ਲਈ ਸੜਕ ਤੇ ਪੁਲੀ ਲਗਾਈ ਹੋਈ ਹੈ | ਉਨ੍ਹਾਂ ਦੱਸਿਆ ਕਿ ਉਕਤ ਸੜਕ ਪੁਰਖਾਲੀ ਤੋਂ ਵਾਇਆ ਭੰਗਾਲਾ ਹੋ ਕੇ ਇਲਾਕੇ ਦੇ ਪਿੰਡਾਂ ਨੂੰ ਰੂਪਨਗਰ ਸ਼ਹਿਰ ਨਾਲ ਜੋੜਦੀ ਹੈ | ਉਨ੍ਹਾਂ ਦੱਸਿਆ ਕਿ ਇਸ ਸੜਕ ਤੇ ਵੱਡੀ ਗਿਣਤੀ 'ਚ ਲੋਕਾਂ ਦਾ ਆਉਣਾ ਜਾਣਾ ਹੈ | ਉਨ੍ਹਾਂ ਦੱਸਿਆ ਕਿ ਪ੍ਰੰਤੂ ਇਸ ਪੁਲੀ ਦੀ ਸਫ਼ਾਈ ਨਾ ਹੋਣ ਕਾਰਨ ਪਾਣੀ ਓਵਰ ਫਲੋਅ ਹੋ ਕੇ ਸੜਕ ਤੱਕ ਜਾਂਦਾ ਹੈ, ਜਿਸ ਨਾਲ ਪੁਲੀ ਅਤੇ ਸੜਕ ਨੂੰ ਵੀ ਨੁਕਸਾਨ ਪੁੱਜਣ ਦਾ ਖਤਰਾ ਬਣ ਜਾਂਦਾ ਹੈ | ਉਨ੍ਹਾਂ ਡਿਪਟੀ ਕਮਿਸ਼ਨਰ ਰੂਪਨਗਰ ਅਤੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਕਿ ਬਰਸਾਤ ਦੇ ਮੌਸਮ ਨੂੰ ਮੁੱਖ ਰੱਖਦਿਆਂ ਉਕਤ ਪੁਲੀ ਦੀ ਸਫ਼ਾਈ ਕਰਵਾਈ ਜਾਵੇ |