ਸੁਖਸਾਲ, 14 ਜੁਲਾਈ (ਧਰਮ ਪਾਲ)-ਪ੍ਰਾਚੀਨ ਸ਼ਿਵ ਆਸ਼ਰਮ ਮੋਜੋਵਾਲ ਵਲੋਂ ਸ੍ਰੀ ਅਮਰਨਾਥ ਯਾਤਰਾ ਲਈ ਜਾਣ ਵਾਲੇ ਸ਼ਿਵ ਭਗਤਾਂ ਲਈ ਬਾਲਟਾਲ (ਜੰਮੂ ਕਸ਼ਮੀਰ) ਵਿਖੇ ਬਣਾਈ ਪੱਕੀ ਧਰਮਸ਼ਾਲਾ ਵਿਚ ਲਗਾਏ ਗਏ ਸਾਲਾਨਾ ਲੰਗਰ ਵਿਚ ਰੋਜ਼ਾਨਾ ਹਜ਼ਾਰਾਂ ਸ਼ਰਧਾਲੂ ਲਾਭ ਲੈ ਰਹੇ ਹਨ | ਇਹ ਜਾਣਕਾਰੀ ਦਿੰਦੇ ਹੋਏ ਮੰਦਰ ਸੰਚਾਲਕ 1008 ਸਵਾਮੀ ਮੁਲਖ ਰਾਜ ਗਿਰੀ ਨੇ ਦੱਸਿਆ ਕਿ ਸ੍ਰੀ ਅਮਰਨਾਥ ਯਾਤਰਾ ਵਿਚ ਜਾਣ ਵਾਲੇ ਸ਼ਰਧਾਲੂਆਂ ਲਈ ਸਵਰਗੀ ਸਵਾਮੀ ਗਿਆਨ ਗਿਰੀ ਜੀ ਮਹਾਰਾਜ ਵਲੋਂ ਸਭ ਤੋਂ ਪਹਿਲਾਂ ਲੰਗਰ ਦੀ ਸ਼ੁਰੂਆਤ ਕੀਤੀ ਗਈ ਸੀ ਜੋ ਕਿ ਹਰ ਸਾਲ ਦੀ ਤਰਾਂ ਨਿਰੰਤਰ ਵਿਧੀ ਪੂਰਵਕ ਚੱਲ ਰਹੀ ਹੈ | ਉਨ੍ਹਾਂ ਦੱਸਿਆ ਕਿ ਹਰ ਸਾਲ ਵੱਡੀ ਗਿਣਤੀ ਵਿਚ ਸੇਵਾਦਾਰ ਸ਼ਰਧਾ ਨਾਲ ਸੇਵਾ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਉੱਥੇ ਸੰਗਤਾਂ ਦੇ ਖਾਣ ਪੀਣ ਤੋਂ ਇਲਾਵਾ ਰਹਿਣ ਅਤੇ ਦਵਾਈ ਦਾ ਵੀ ਪੂਰਾ ਪ੍ਰਬੰਧ ਹੈ | ਉਨ੍ਹਾਂ ਸ੍ਰੀ ਅਮਰਨਾਥ ਯਾਤਰਾ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਰਜਿਸਟ੍ਰੇਸ਼ਨ ਕਰਵਾ ਕੇ ਹੀ ਯਾਤਰਾ ਕਰਨ | ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ ਵਿਚ ਸੇਵਾਦਾਰ ਹਾਜ਼ਰ ਸਨ |