29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਸ੍ਰੀ ਜਟੇਸ਼ਵਰ ਮਹਾਂਦੇਵ ਮੰਦਰ ਜਟਵਾਹੜ ਵਿਖੇ ਝੰਡਾ ਚੜ੍ਹਾਇਆ

ਅਜੀਤ ਡੈਸਕ 15-07-2025
ਨੂਰਪੁਰ ਬੇਦੀ, 14 ਜੁਲਾਈ (ਵਿੰਦਰਪਾਲ ਝਾਂਡੀਆਂ)-ਨੂਰਪੁਰ ਬੇਦੀ ਇਲਾਕੇ ਦੇ ਪਿੰਡ ਜਟਵਾਹੜ ਵਿਖੇ ਸਥਿਤ ਉੱਤਰੀ ਭਾਰਤ ਦੇ ਪ੍ਰਸਿੱਧ ਇਤਿਹਾਸਕ ਪ੍ਰਾਚੀਨ ਸ੍ਰੀ ਜਟੇਸ਼ਵਰ ਮਹਾਂਦੇਵ ਮੰਦਰ 'ਚ ਅੱਜ ਸਮੂਹ ਸੰਗਤਾਂ ਵਲੋਂ ਸਾਵਣ ਮਹੀਨੇ ਦੇ ਮੱਦੇਨਜ਼ਰ ਝੰਡਾ ਚੜ੍ਹਾਇਆ ਗਿਆ | ਇਸ ਦੌਰਾਨ ਸਭ ਤੋਂ ਪਹਿਲਾਂ ਪੁਜਾਰੀ ਹਰਸ਼ ਮਨੀ ਵਲੋਂ ਪੂਜਾ ਅਰਚਨਾ ਕੀਤੀ ਗਈ, ਉਪਰੰਤ ਭਗਤ ਪ੍ਰਮੋਦ ਕੁਮਾਰ ਨੋਨੀ ਤਖ਼ਤਗੜ੍ਹ ਤੇ ਸੁਬੋਧ ਕੁਮਾਰ ਦੇ ਪਰਿਵਾਰ ਵਲੋਂ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ 'ਤੇ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ 'ਆਪ' ਦੇ ਆਗੂ ਦੇਸ ਰਾਜ ਸੈੈਣੀਮਾਜਰਾ ਤੇ ਸਮਾਜ ਸੇਵੀ ਰਾਜੀਵ ਮਾਲੀਆ ਨੇ ਆਖਿਆ ਕਿ ਇਹ ਧਾਰਮਿਕ ਅਸਥਾਨ ਸੰਗਤਾਂ ਦੀ ਵੱਡੀ ਆਸਥਾ ਦਾ ਪ੍ਰਤੀਕ ਹੈੇ | ਜਿੱਥੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ 'ਚ ਸੰਗਤਾਂ ਨਤਮਸਤਕ ਹੋਣ ਜਦਕਿ ਸਾਵਣ ਮਹੀਨੇ 'ਚ ਕੰਢੀ ਦੂਣੀ ਸਮੇਤ ਹੋਰ ਇਲਾਕਿਆਂ ਤੋਂ ਵੱਖ-ਵੱਖ ਕਾਂਵੜ ਜਥੇ ਸ਼ਿਵ ਪਿੰਡੀ 'ਤੇ ਜਲ ਅਰਪਿਤ ਕਰਨ ਲਈ ਪਹੁੰਚਦੇ ਹਨ | ਮੰਦਰ ਪ੍ਰਬੰਧਕ ਸ਼ਸ਼ੀਕਾਂਤ ਚੰਦਨ ਤਖਤਗੜ੍ਹ ਨੇ ਦੱਸਿਆ ਕਿ 16 ਜੁਲਾਈ ਨੂੰ ਸੰਗਰਾਂਦ ਦੇ ਦਿਹਾੜੇ ਤੋਂ ਸਾਵਣ ਮਹੀਨੇ ਦੀ ਸ਼ੁਰੂਆਤ ਹੋ ਰਹੀ ਹੈ ਅਤੇ ਸੰਗਤਾਂ ਦੀ ਵੱਡੀ ਆਮਦ ਹੋਣ ਕਾਰਨ ਮੰਦਰ ਕਮੇਟੀ ਵਲੋਂ ਸਮੁੱਚੇ ਪੁਖਤਾਂ ਪ੍ਰਬੰਧ ਕੀਤੇ ਗਏ ਹਨ | ਝੰਡਾ ਚੜ੍ਹਾਉਣ ਮੌਕੇ ਪ੍ਰਧਾਨ ਮੋਹਨ ਲਾਲ ਚੰਦਨ, ਹਰੀਮੋਹਣ ਚੰਦਨ, ਸ਼ਸ਼ੀਕਾਂਤ ਚੰਦਨ, ਹਨੀ, ਇਸ਼ਾਨ, ਪ੍ਰੇਮ ਦੱਤ, ਬਿਮਲਾ ਦੇਵੀ, ਸਤੀਸ਼ ਕੁਮਾਰ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਸ਼ਿਵ ਆਸ਼ਰਮ ਮੋਜੋਵਾਲ ਨੇ ਸੰਗਤਾਂ ਲਈ ਲੰਗਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।