29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਭਾਜਪਾ ਨੇ ਲੈਂਡ ਪੂਲਿੰਗ ਨੀਤੀ ਦੇ ਵਿਰੋਧ 'ਚ ਐੱਸ. ਡੀ. ਐੱਮ. ਨੂੰ ਸੌਪਿਆ ਮੰਗ ਪੱਤਰ

ਅਜੀਤ ਡੈਸਕ 15-07-2025
ਸ੍ਰੀ ਚਮਕੌਰ ਸਾਹਿਬ,14 ਜੁਲਾਈ (ਜਗਮੋਹਣ ਸਿੰਘ ਨਾਰੰਗ)-ਭਾਰਤੀ ਜਨਤਾ ਪਾਰਟੀ ਮੰਡਲ ਸ੍ਰੀ ਚਮਕੌਰ ਸਾਹਿਬ ਵਲੋਂ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਸ੍ਰੀ ਚਮਕੌਰ ਸਾਹਿਬ ਦੇ ਐੱਸ.ਡੀ.ਐੱਮ. ਅਮਰੀਕ ਸਿੰਘ ਸਿੱਧੂ ਨੂੰ ਇੱਕ ਮੰਗ ਪੱਤਰ ਸੋਂਪ ਕੇ ਮੰਗ ਕੀਤੀ ਕਿ ਉਕਤ ਨੀਤੀ ਨੂੰ ਰੱਦ ਕਰਕੇ ਮੋਜੂਦਾ ਅਧੂਰੀ ਕਲੋਨੀਆਂ ਨੂੰ ਵਿਕਸਤ ਕੀਤਾ ਜਾਵੇ | ਭਾਜਪਾ ਆਗੂ ਰਾਕੇਸ਼ ਕੁਮਾਰ ਸਹਿਦੇਵ, ਡਾ: ਜਤਿੰਦਰਪਾਲ ਸਿੰਘ ਨੰਨੂਆ ਤੇ ਗੁਰਪ੍ਰੀਤ ਸਿੰਘ ਭੂਰੜੇ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਲਿਆਂਦੀ ਜਾ ਰਹੀ ਉਕਤ ਨੀਤੀ ਕਿਸਾਨਾ ਅਤੇ ਆਮ ਲੋਕਾਂ ਦੇ ਖ਼ਿਲਾਫ਼ ਹੈ | ਇਸ ਦੇ ਲਾਗੂ ਹੋਣ ਨਾਲ ਕਿਸਾਨਾਂ, ਖੇਤ ਮਜ਼ਦੂਰਾਂ ਤੇ ਆਮ ਲੋਕਾਂ ਦੀ ਰੋਜ਼ੀ ਰੋਟੀ ਆਮਦਨ, ਪਵਿਚਾਣ ਅਤੇ ਭਵਿੱਖ ਲਈ ਗੰਭੀਰ ਖਤਰਾ ਹੈ | ਇਨ੍ਹਾਂ ਆਗੂਆਂ ਨੇ ਦੱਸਿਆ ਪਹਿਲਾਂ ਹੀ ਕਲੋਨੀਆਂ ਖਾਲੀ ਪਈਆਂ ਹਨ ਤਾਂ ਨਵੀਆਂ ਜ਼ਮੀਨਾ ਲੈਣ ਦੀ ਲੋੜ ਨਹੀ | ਇਸ ਨੀਤੀ ਨਾਲ ਕਿਸੇ ਨੂੰ ਰੁਜਗਾਰ ਮਿਲਣ ਦੀ ਥਾਂ ਉਲਟਾ ਕਿਸਾਨ ਆਪਣੇ ਖੇਤ, ਆਪਣਾ ਕੰਮ ਅਤੇ ਆਪਣੀ ਹੋਂਦ ਗਵਾ ਲੈਣਗੇ | ਉਨ੍ਹਾਂ ਐਸ ਡੀ ਐਮ ਸ੍ਰੀ ਸਿੱਧੂ ਨੂੰ ਅਪੀਲ ਕੀਤੀ ਕਿ ਉਕਤ ਮੰਗ ਪੱਤਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜਿਆ ਜਾਵੇ | ਇਸ ਮੌਕੇ ਜਸਵੀਰ ਸਿੰਘ ਦੁੱਗਰੀ, ਸੁਖਜਿੰਦਰ ਸਿੰਘ ਮਿੱਠੂ ਸੈਦਪੁਰ, ਹਰਜੀਤ ਸਿੰਘ ਫੌਜੀ, ਹਰਵੀਰ ਸਿੰਘ ਮਾਣੇਮਾਜਰਾ ਸਮੇਤ ਕਈ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਮਸਤ ਬਾਬਾ ਜਗਤ ਰਾਮ ਦੀ ਯਾਦ 'ਚ 'ਇੱਕ ਸ਼ਾਮ ਬਾਬੇ ਮਸਤਾਂ ਦੇ ਨਾਮ' ਤਹਿਤ ਕਰਵਾਇਆ ਧਾਰਮਿਕ ਸਮਾਗਮ ਅਗਲੀ ਖ਼ਬਰ ਵਿਧਾਇਕ ਚੱਢਾ ਵਲੋਂ ਡੂਮੇਵਾਲ ਸੜਕ ਹਾਦਸੇ 'ਚ ਜਾਨ ਗੁਆਉਣ ਵਾਲੀ ਸੁਨੀਤਾ ਦੇਵੀ ਦੇ ਪਰਿਵਾਰ ਨਾਲ ਦੁੱਖ ਸਾਂਝਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।