29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਵਿਧਾਇਕ ਚੱਢਾ ਵਲੋਂ ਡੂਮੇਵਾਲ ਸੜਕ ਹਾਦਸੇ 'ਚ ਜਾਨ ਗੁਆਉਣ ਵਾਲੀ ਸੁਨੀਤਾ ਦੇਵੀ ਦੇ ਪਰਿਵਾਰ ਨਾਲ ਦੁੱਖ ਸਾਂਝਾ

ਅਜੀਤ ਡੈਸਕ 15-07-2025
ਨੂਰਪੁਰ ਬੇਦੀ, 14 ਜੁਲਾਈ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਹਲਕਾ ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਪਿੰਡ ਡੂਮੇਵਾਲ ਵਿਖੇ ਹੋਏ ਦਰਦਨਾਕ ਸੜਕ ਹਾਦਸੇ 'ਚ ਜਾਨ ਗੁਆਉਣ ਵਾਲੀ ਪਿੰਡ ਅਬਿਆਣਾ ਨਿਵਾਸੀ ਸੁਨੀਤਾ ਦੇਵੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਵਿਧਾਇਕ ਚੱਢਾ ਨੇ ਪਰਿਵਾਰ ਨੂੰ ਦਿਲਾਸਾ ਦਿੰਦਿਆਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਉਹ ਖੁਦ ਇਸ ਦੁੱਖਦਾਈ ਸਮੇਂ 'ਚ ਪੀੜਤ ਪਰਿਵਾਰ ਦੇ ਨਾਲ ਮਜ਼ਬੂਤੀ ਨਾਲ ਖੜੇ ਹਨ | ਉਨ੍ਹਾਂ ਸੁਨੀਤਾ ਦੇਵੀ ਦੀ ਛੋਟੀ ਬੱਚੀ, ਜੋ ਇਸ ਹਾਦਸੇ ਵਿਚ ਗੰਭੀਰ ਜ਼ਖਮੀ ਹੋਈ ਸੀ, ਦੇ ਇਲਾਜ ਲਈ ਤੁਰੰਤ ਵਿੱਤੀ ਮਦਦ ਪ੍ਰਦਾਨ ਕੀਤੀ ਅਤੇ ਆਗਾਮੀ ਦਿਨਾਂ ਵਿਚ ਹੋਰ ਮਦਦ ਦਾ ਭਰੋਸਾ ਵੀ ਦਿਵਾਇਆ | ਇਸ ਮੌਕੇ ਉਨ੍ਹਾਂ ਵਲੋਂ ਹਾਦਸੇ ਸਬੰਧੀ ਹੋ ਰਹੀਆਂ ਗਲਤ ਅਫਵਾਹਾਂ ਅਤੇ ਰਾਜਨੀਤਿਕ ਰੂਪ ਵਿਚ ਭਟਕਾਏ ਜਾ ਰਹੇ ਪਰਿਵਾਰ ਨੂੰ ਸੱਚਾਈ ਨਾਲ ਆਗਾਹ ਕੀਤਾ ਗਿਆ | ਵਿਧਾਇਕ ਨੇ ਪੁਲਿਸ ਅਧਿਕਾਰੀਆਂ ਸਬੰਧੀ ਇਸ ਹਾਦਸੇ ਦੀ ਕੀਤੀ ਜਾ ਰਹੀ ਨਿਰਪੱਖ ਜਾਂਚ ਸਬੰਧੀ ਪਰਿਵਾਰ ਨੂੰ ਜਾਣੂ ਕਰਵਾਇਆ ਅਤੇ ਯਕੀਨ ਦਵਾਇਆ ਕਿ ਜੋ ਵੀ ਦੋਸ਼ੀ ਹੋਣਗੇ, ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਜ਼ਰੂਰ ਹੋਵੇਗੀ |
ਪਿਛਲੀ ਖ਼ਬਰ ਭਾਜਪਾ ਨੇ ਲੈਂਡ ਪੂਲਿੰਗ ਨੀਤੀ ਦੇ ਵਿਰੋਧ 'ਚ ਐੱਸ. ਡੀ. ਐੱਮ. ਨੂੰ ਸੌਪਿਆ ਮੰਗ ਪੱਤਰ ਅਗਲੀ ਖ਼ਬਰ ਜ਼ਖਮੀ ਬੱਚੀ ਦੇ ਇਲਾਜ ਲਈ ਦਿੱਤੀ ਵਿੱਤੀ ਮਦਦ ਵਿਧਾਇਕ ਚੱਢਾ ਵਲੋਂ ਡੂਮੇਵਾਲ ਸੜਕ ਹਾਦਸੇ 'ਚ ਜਾਨ ਗੁਆਉਣ ਵਾਲੀ ਸੁਨੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।