29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਮਸਤ ਬਾਬਾ ਜਗਤ ਰਾਮ ਦੀ ਯਾਦ 'ਚ 'ਇੱਕ ਸ਼ਾਮ ਬਾਬੇ ਮਸਤਾਂ ਦੇ ਨਾਮ' ਤਹਿਤ ਕਰਵਾਇਆ ਧਾਰਮਿਕ ਸਮਾਗਮ

ਅਜੀਤ ਡੈਸਕ 15-07-2025
ਸ੍ਰੀ ਅਨੰਦਪੁਰ ਸਾਹਿਬ, 14 ਜੁਲਾਈ (ਜੇ ਐਸ ਨਿੱਕੂਵਾਲ)-ਬੀਤੀ ਰਾਤ ਸਥਾਨਕ ਚਰਣ ਗੰਗਾ ਸਟੇਡੀਅਮ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਸਤ ਬਾਬਾ ਜਗਤ ਰਾਮ ਦੀ ਯਾਦ ਵਿਚ 'ਇੱਕ ਸ਼ਾਮ ਬਾਬੇ ਮਸਤਾਂ ਦੇ ਨਾਮ' ਤਹਿਤ ਇੱਕ ਧਾਰਮਿਕ ਸਮਾਗਮ ਕਰਾਇਆ ਗਿਆ | ਸਮਾਗਮ ਦੌਰਾਨ ਸਵਾਮੀ ਅਨਮੌਲਕਾ ਨੰਦ ਝੱਜ ਵਾਲਿਆਂ, ਸਾਈਾ ਸੁਰਿੰਦਰ ਸ਼ਾਹ ਬਾਕਰਪੁਰ, ਪ੍ਰਸਿੱਧ ਸੂਫੀ ਗਾਇਕ ਹਰਮੇਸ਼ ਰੰਗੀਲਾ ਅਤੇ ਓਾਕਾਰ ਵਾਲੀਆ, ਮਿਸ ਨੀਲਮ ਅਤੇ ਦਿਲਰਾਜ ਆਦਿ ਵਲੋਂ ਲੋਕ ਗੀਤਾਂ, ਸੂਫ਼ੀ ਕਲਾਮਾਂ ਤੇ ਕਵਾਲੀਆਂ ਰਾਹੀਂ ਸੰਗਤਾਂ ਨਿਹਾਲ ਕੀਤਾ ਗਿਆ | ਦੱਸਣਯੋਗ ਹੈ ਇਸ ਦੋ ਰੋਜ਼ਾ ਧਾਰਮਿਕ ਸਮਾਗਮ ਦੀ ਸ਼ੁਰੂਆਤ ਰਮਾਇਣ ਦੇ ਪਾਠ ਭੋਗ ਪਾਉਣ ਉਪਰੰਤ ਹਵਨ ਯੱਗ ਕੀਤਾ ਗਿਆ ਅਤੇ ਕੰਜਕ ਪੂਜਨ ਤੋਂ ਬਾਅਦ ਵਿਸ਼ਾਲ ਭੰਡਾਰਾ ਲਗਾਇਆ ਗਿਆ | ਰਾਤ 9.30 ਵਜੇ ਤੋਂ ਦੇਰ ਰਾਤ ਤੱਕ ਇੱਕ ਸ਼ਾਮ ਬਾਬੇ ਮਸਤਾਂ ਦੇ ਨਾਮ ਧਾਰਮਿਕ ਕਰਵਾਇਆ ਗਿਆ | ਸਮਾਗਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਪ੍ਰਸਿੱਧ ਐਂਕਰ ਸੰਦੀਪ ਭਾਰਦਵਾਜ ਵਲੋਂ ਬਾਖੂਬੀ ਨਿਭਾਈ ਗਈ | ਸਮਾਗਮ ਦੇ ਅੰਤ ਵਿਚ ਪ੍ਰਬੰਧਕਾਂ ਵਲੋਂ ਆਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਅਤੇ ਸੰਗਤ ਹਾਜ਼ਰ ਸੀ |
ਪਿਛਲੀ ਖ਼ਬਰ ਗੱਡੀਆਂ ਦੀ ਰਜਿਸਟਰੇਸ਼ਨ, ਡਰਾਈਵਿੰਗ ਲਾਇਸੰਸ ਤੇ ਮਾਲ ਵਿਭਾਗ ਸਬੰਧੀ ਸੇਵਾਵਾਂ ਹੁਣ ਸੇਵਾ ਕੇਂਦਰਾਂ 'ਚ ਵੀ ਮਿਲਣਗੀਆਂ- ਡ... ਅਗਲੀ ਖ਼ਬਰ ਭਾਜਪਾ ਨੇ ਲੈਂਡ ਪੂਲਿੰਗ ਨੀਤੀ ਦੇ ਵਿਰੋਧ 'ਚ ਐੱਸ. ਡੀ. ਐੱਮ. ਨੂੰ ਸੌਪਿਆ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।